ਮਾਲ-ਸਿਨੇਮੇ ਅੰਦਰ ਬੱਚਿਆਂ ਦੇ ਖੇਡਣ ਤੇ ਝੁਲਿਆਂ ਵਾਲੇ ਖੇਤਰ ਨੂੰ ਬੰਦ ਰੱਖਿਆ ਜਾਵੇਗਾ
ਨਵੀਂ ਦਿੱਲੀ (ਏਜੰਸੀ)। 8 ਜੂਨ ਤੋਂ ਸ਼ਾਪਿੰਗ ਮਾਲ (Shopping Mall), ਹੋਟਲ, ਰੈਸਟੋਰੈਂਟ ਖੋਲ੍ਹਣ ਦੀ ਇਜਾਜ਼ਤ ਮਿਲੀ ਹੈ। ਜਿਸ ਦੇ ਸਬੰਧ ਵਿੱਚ ਸਿਹਤ ਮਹਿਕਮੇ ਵੱਲੋਂ ਇੱਕ ਮਿਆਰੀ ਸੰਚਾਲਨ ਵਿਧੀ ਜਾਰੀ ਕੀਤੀ ਗਈ ਹੈ। ਦੱਸ ਦਈਏ ਕਿ ਕੰਟੋਨਮੈਂਟ ਵਾਲੇ ਖੇਤਰਾਂ ਨੂੰ ਛੱਡ ਕੇ ਸਾਰੇ ਦੇਸ਼ ਨੂੰ ਕੁਝ ਨਿਯਮਾਂ ਨਾਲ ਤਾਲਾਬੰਦੀ ਤੋਂ ਮੁਕਤ ਕੀਤਾ ਜਾ ਰਿਹਾ ਹੈ। ਓਪਨਿੰਗ ਮਾਲਜ਼ ‘ਤੇ ਐਸਓਪੀ ਮੁਤਾਬਕ ਦੋ ਲੋਕਾਂ ਦਰਮਿਆਨ ਘੱਟ-ਘੱਟ ਛੇ ਫੁੱਟ ਦਾ ਫਾਸਲਾ ਹੋਣਾ ਚਾਹੀਦਾ ਹੈ। ਹਰ ਵਿਅਕਤੀ ਲਈ ਮਾਸਕ ਪਹਿਨਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਸਾਬਣ ਨਾਲ ਹੱਥਾਂ ਨੂੰ ਚੰਗੀ ਤਰ੍ਹਾਂ ਕਰਨਾ ਸਾਫ਼ ਕਰਨਾ ਵੀ ਜ਼ਰੂਰੀ ਹੈ। ਫਿਰ ਭਾਵੇਂ ਹੱਥ ਗੰਦਾ ਲੱਗ ਰਿਹਾ ਹੈ ਜਾਂ ਨਹੀਂ।
ਵਾਲਿਟ ਪਾਰਕਿੰਗ ਸਬੰਧੀ ਵਿਸ਼ੇਸ਼ ਦਿਸ਼ਾ-ਨਿਰਦੇਸ਼
ਜਦੋਂ ਤੁਸੀਂ ਆਪਣੀ ਕਾਰ ਰਾਹੀਂ ਮਾਲ ਪਹੁੰਚਦੇ ਹੋ, ਤਾਂ ਵਾਲਿਟ ਪਾਰਕਿੰਗ ਨੂੰ ਲੈ ਕੇ ਵੱਖਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਤਹਿਤ ਸਟੀਅਰਿੰਗ, ਡੋਰ, ਹੈਂਡਲ ਅਤੇ ਚਾਬੀ ਨੂੰ ਸੈਨੇਟਾਈਜ਼ਰ ਨਾਲ ਕੀਟਾਣੂਮੁਕਤ ਕੀਤਾ ਜਾਵੇਗਾ। ਥਰਮਲ ਸਕ੍ਰੀਨਿੰਗ ਉਹਨਾਂ ਸਟਾਫ਼ ਲਈ ਜ਼ਰੂਰੀ ਹੈ ਜੋ ਘਰੇਲੂ ਸਪੁਰਦਗੀ ਸੇਵਾ ਵਿਚ ਹਨ।
ਸਭ ਦੀ ਥਰਮਲ ਸਕ੍ਰੀਨਿੰਗ
ਸਾਰੇ ਸ਼ਾਪਿੰਗ ਮਾਲਸ ਨੂੰ ਥੋੜ੍ਹੀ-ਥੋੜ੍ਹੀ ਦੂਰੀ ‘ਤੇ ਸੈਨੇਟਾਈਜ਼ਰ ਲਗਾਉਣ ਲਈ ਕਿਹਾ ਗਿਆ ਹੈ। ਮਾਲ ਵਿਚ ਦਾਖਲ ਹੋਣ ‘ਤੇ ਸਾਰਿਆਂ ਦੀ ਥਰਮਲ ਸਕ੍ਰੀਨਿੰਗ ਕੀਤੀ ਜਾਏਗੀ। ਫਿਰ ਭਾਵੇਂ ਉਹ ਗਾਹਕ ਹੋਣ ਜਾਂ ਉਥੇ ਕੰਮ ਕਰ ਰਹੇ ਕਾਮੇ ਜਾਂ ਯਾਤਰੀ। ਸਮਾਜਿਕ ਦੂਰੀ ਦੀ ਪਾਲਣਾ ਕਰਨਾ ਮਾਲ ਪ੍ਰਬੰਧਨ ਦੀ ਜ਼ਿੰਮੇਵਾਰੀ ਹੈ।
ਬਜ਼ੁਰਗ ਤੇ ਗਰਭਵਤੀ ਔਰਤਾਂ ਲਈ ਹਦਾਇਤਾਂ
ਜੇ ਸ਼ਾਪਿੰਗ ਮਾਲ ਦੇ ਕਾਮੇ ਬਜ਼ੁਰਗ, ਗਰਭਵਤੀ ਔਰਤਾਂ ਜਾਂ ਉਹ ਲੋਕ ਜੋ ਡਾਕਟਰੀ ਇਲਾਜ ਅਧੀਨ ਹਨ, ਤਾਂ ਉਨ੍ਹਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਮਾਲ ਪ੍ਰਬੰਧਨ ਨੂੰ ਅਜਿਹੇ ਕਾਮਿਆਂ ਨੂੰ ਲੋਕਾਂ ਨਾਲ ਲੈਣ-ਦੇਣ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
Union Ministry of Health and Family Welfare has issued Standard Operating Procedure to contain the spread of #COVID19 in religious places/places of worship. #Unlock1 pic.twitter.com/VbhEocAVRT
— ANI (@ANI) June 4, 2020
ਤਾਪਮਾਨ ਵੀ ਹੋਇਆ ਤੈਅ
ਮਾਲ ਦੇ ਅੰਦਰ ਤਾਪਮਾਨ ਦੇ ਸਬੰਧ ਵਿੱਚ ਕਿਹਾ ਗਿਆ ਹੈ ਕਿ ਇਹ 24-30 ਡਿਗਰੀ ਦੇ ਦਾਇਰੇ ਵਿਚ ਹੋਣਾ ਚਾਹੀਦੀ ਹੈ। ਇਸ ਦੇ ਨਾਲ ਹੀ ਨਮੀ (ਹੀਊਮੀਡਿਟੀ) ਦੀ ਮਾਤਰਾ 40-70 ਪ੍ਰਤੀਸ਼ਤ ਦੇ ਵਿਚਕਾਰ ਹੋਣੀ ਚਾਹੀਦੀ ਹੈ। ਸ਼ਾਪਿੰਗ ਮਾਲ ਅੰਦਰ ਹਵਾ ਦੀ ਆਵਾਜਾਈ ਦਾ ਉਚਿਤ ਪ੍ਰਬੰਧ ਹੋਣਾ ਚਾਹੀਦਾ ਹੈ। ਸਭ ਤੋਂ ਜ਼ਰੂਰੀ ਗੱਲ ਸ਼ਾਪਿੰਗ ਮਾਲ ਅੰਦਰ ਬੱਚਿਆਂ ਦੇ ਖੇਡਣ ਵਾਲੇ ਖੇਤਰ, ਸਿਨੇਮਾ ਹਾਲ, ਗੇਮਿੰਗ ਜ਼ੋਨ ਬੰਦ ਰਹਿਣਗੇ। ਜੇ ਕਿਸੇ ਗਾਹਕ ਜਾਂ ਕਾਮੇ ਵਿਚ ਕੋਰੋਨਾ ਦੇ ਸੰਕੇਤ ਦਿਖਾਈ ਦੇਣ ਤਾਂ ਮਾਲ ਪ੍ਰਬੰਧਨ ਤੁਰੰਤ ਉਸ ਨੂੰ ਇਕਾਂਤਵਾਸ ਵਿੱਚ ਰੱਖੇਗਾ। ਇਸ ਤੋਂ ਇਲਾਵਾ ਇਹ ਵੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਬਹੁਤ ਜ਼ਰੂਰੀ ਹੋਵੇ ਤਾਂ ਦੀ ਮਾਲ ਜਾਂ ਰੈਸਟੋਰੈਂਟ ਵਿਚ ਜਾਓ ਨਹੀਂ ਤਾਂ ਘਰ ਅੰਦਰ ਰਹਿ ਦੇ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨਾ ਅਜੇ ਵੀ ਬਹੁਤ ਜ਼ਰੂਰੀ ਹੈ।
ਹੋਟਲ-ਰੈਸਟੋਰੈਂਟ ਲਈ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼
ਕੋਰੋਨਵਾਇਰਸ ਦੀ ਲਾਗ ਤੇ ਤਾਲਾਬੰਦੀ ਕਾਰਨ ਹੋਟਲ-ਰੈਸਟੋਰੈਂਟ ਸੈਕਟਰ ਨੂੰ ਬਹੁਤ ਨੁਕਸਾਨ ਹੋਇਆ ਹੈ, ਜਿਸ ਕਾਰਨ ਸਰਕਾਰ ਨੇ ਹੁਣ ਹੋਟਲ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਹੋਟਲਾਂ ਵਿੱਚ, ਰੈਸਟੋਰੈਂਟਾਂ ਵਿਚ ਬੈਠਣ ਦੀ ਬਜਾਇ ਰੂਮ ਸਰਵਿਸ ਜਾਂ ਟੇਕਵੇਅ ਨੂੰ ਉਤਸ਼ਾਹਤ ਕੀਤਾ ਜਾਵੇਗਾ।