ਮੁੱਖ ਮੰਤਰੀ ਦੇ ਸ਼ਹਿਰ ਦੇ ਬੱਚਿਆਂ ਤੇ ਅਕਾਲੀ ਦਲ ਸ਼ਹਿਰੀ ਨੇ ਘੇਰਿਆ ਸਿੱਖਿਆ ਮੰਤਰੀ ਦਾ ਘਰ

ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਜਨਤਾ ਨੂੰ ਦੱਸੇ ਕਿ ਪ੍ਰਾਈਵੇਟ ਸਕੂਲ ਮਾਲਕਾਂ ਨਾਲ ਕੀ ਡੀਲ ਹੋਈ : ਹਰਪਾਲ ਜੁਨੇਜਾ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਲਾਕਡਾਉੂਨ ਦੌਰਾਨ ਸਕੂਲ ਬੰਦ ਰਹਿਣ ਦੇ ਬਾਵਜੂਦ ਵੀ ਪ੍ਰਾਈਵੇਟ ਸਕੂਲ ਮਾਲਕਾਂ ਵੱਲੋਂ ਫੀਸ ਦੀ ਵਸੂਲੀ ਸ਼ੁਰੂ ਕਰਨ ਤੋਂ ਭੜਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਦੇ ਸਕੂਲੀ ਬੱਚਿਆਂ, ਮਾਪਿਆਂ ਨੇ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਪਟਿਆਲਾ ਸਥਿਤ ਸੂਬੇ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਘਰ ਦਾ ਘਿਰਾਉ ਕਰਕੇ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ।

ਸ਼੍ਰੋਮਣੀ ਅਕਾਲੀ ਦਲ ਕਾਰਕੁੰਨ, ਮਾਪੇ ਅਤੇ ਬੱਚੇ ਸਵੇਰੇ ਤੋਂ ਲੈ ਕੇ ਦੁਪਹਿਰ ਤੱਕ ਤਿੱਖੀ ਧੁੱਪ ਵਿਚ ਸਿੰਗਲਾ ਦੀ ਕੋਠੀ ਦੇ ਬਾਹਰ ਡਟੇ ਰਹੇ ਅਤੇ ਸਰਕਾਰ ਦੇ ਖਿਲਾਫ ਜਬਰਦਸਤ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਬਤੌਰ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਤੁਰੰਤ ਹੁਕਮ ਜਾਰੀ ਕਰਨ ਕਿ ਲਾਕਡਾਉੂਨ ਦੌਰਾਨ ਕੋਈ ਪ੍ਰਾਈਵੇਟ ਸਕੂਲ ਬੱਚਿਆਂ ਤੋਂ ਫੀਸ ਨਹੀਂ ਵਸੂਲੇਗਾ।

ਇਸ ਮੌਕੇ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਜਿਸ ਸਮੇਂ ਲਾਕਡਾਉੂਨ ਹੋਇਆ ਸੀ ਤਾਂ ਵਿਜੈਇੰਦਰ ਸਿੰਗਲਾ ਨੇ ਬਿਆਨ ਦਿੱਤੇ ਸਨ ਕਿ ਕੋਈ ਵੀ ਪ੍ਰਾਈਵੇਟ ਸਕੂਲ ਮਾਪਿਆਂ ਤੋਂ ਫੀਸਾਂ ਵਸੂਲ ਨਾ ਕਰੇ, ਹੁਣ ਤਿੰਨ ਮਹੀਨੇ ਬਾਅਦ ਕੀ ਹੋ ਗਿਆ ਹੈ ਕਿ ਵਿਜੈ ਸਿੰਗਲਾ ਦੇ ਮੁੰਹ ਨੂੰ ਤਾਲਾ ਲੱਗ ਗਿਆ ਹੈ।

ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਬਚਣ ਲਈ ਮਾਸਕ ਪਾਉਣ ਦੀ ਜ਼ਰੂਰਤ ਹੈ ਤਾਂ ਪੰਜਾਬ ਦੇ ਲੋਕਾਂ ਕੋਰੋਨਾ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਮੋਟੀਆਂ ਫੀਸਾਂ ਤੋਂ ਬਚਾਉਣ ਲਈ ਵਿਜੈ ਇੰਦਰ ਦੇ ਹੁਕਮਾਂ ਦੀ ਜ਼ਰੂਰਤ ਹੈ। ਸਿੱÎਖਿਆ ਮੰਤਰੀ ਇਸ ਸਬੰਧ ਵਿਚ ਤੁਰੰਤ ਹੁਕਮ ਜਾਰੀ ਕਰਕੇ ਹਰ ਸਕੂਲ ਤੋਂ ਇਹ ਸਰਟੀਫਿਕੇਟ ਮੰਗਵਾਉਣ ਕਿ ਉਹ ਆਪਣੇ ਬੱਚਿਆਂ ਤੋਂ ਟਿਊਸ਼ਨ ਫੀਸ ਅਤੇ ਦਾਖਲਾ ਫੀਸ ਨਹੀਂ ਲੈਣਗੇ।

ਉਨ੍ਹਾਂ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਫੀਸ ਵਸੂਲਣੀ ਸ਼ੁਰੂ ਕਰਨ ਦੇ ਬਾਵਜੂਦ ਵੀ ਵਿਜੈਇੰਦਰ ਸਿੰਗਲਾ ਦਾ ਚੁਪ ਰਹਿਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਮਾਲਕ ਸਿੱਖਿਆ ਮੰਤਰੀ ਮਿਲ ਆਏ ਹਨ? ਹੁਣ ਉਹ ਪ੍ਰਾÂਂਵੇਟ ਸਕੂਲ ਮਾਲਕਾਂ ਦੇ ਦਬਾਅ ਵਿੱਚ ਕਿਉਂ ਹਨ? ਸਿੱਖਿਆ ਮੰਤਰੀ ਅਤੇ ਸਕੂਲ ਮਾਲਕਾਂ ਵਿਚ ਕੀ ਡੀਲ ਹੋਈ ਹੈ ਇਹ ਸਵਾਲ ਪੰਜਾਬ ਦੇ ਲੋਕ ਆਪਣੇ ਸਿੱਖਿਆ ਮੰਤਰੀ ਤੋਂ ਇਨ੍ਹਾਂ ਸਵਾਲਾਂ ਦੇ ਜਵਾਬ ਜਾਨਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਨੂੰ ਇਨ੍ਹਾਂ ਗੱਲਾਂ ਦਾ ਜਵਾਬ ਦੇਣਾ ਚਾਹੀਦਾ ਹੈ।

ਇਸ ਮੌਕੇ ਅਰਵਿੰਦੋ ਸਕੂਲ ਪੇਰੇਂਸ ਐਸੋਸੀਏਸ਼ਨ, ਪੇਰੇਂਸ ਗਰੁੱਪ ਪਟਿਆਲਾ, ਆਲ ਸਕੂਲ ਪੇਰੇਂਸ ਐਸੋਸੀਏਸ਼ਨ ਪਟਿਆਲਾ, ਸੇਂਟ ਪੀਟਰ ਪੇਰੇਂਸ ਐਸੋਸੀਏਸ਼ਨ ਪਟਿਆਲਾ,ਬੁੱਢਾ ਦਲ ਪੇਰੇਂਸ ਐਸੋਸੀਏਸ਼ਨ ਪਟਿਆਲਾ,ਬ੍ਰਿਟਿਸ੍ਰ ਕੋ ਐਡ ਸਕੂਲ ਪੇਰੇਂਸ ਐਸੋਸੀਏਸ਼ਨ ਪਟਿਆਲਾ, ਲੇਡੀ ਫਾਤਿਮਾ ਪੇਰੇਂਸ ਐਸੋਸੀਏਸ਼ਨ ਪਟਿਆਲਾ, ਬਿਪਸ ਸਕੂਲ ਪੇਰੇਂਸ ਐਸੋਸੀਏਸ਼ਨ ਪਟਿਆਲਾ ਸਮੇਤ ਸਮੁੱਚੇ ਸਕੂਲਾਂ  ਦੇ ਮਾਪੇ, ਸਾਬਕਾ ਚੇਅਰਮੈਨ ਹਰਿੰਦਰਪਾਲ ਸਿੰਘ ਟੌਹੜਾ, ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਵਤਾਰ ਹੈਪੀ, ਪਵਨ ਸਿੰਗਲਾ, ਜਗਤਾਰ ਜੱਗੀ ਆਦਿ ਵਿਸ਼ੇਸ ਤੌਰ ‘ਤੇ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।