ਮਾਨਸੂਨ ਤੋਂ ਪਹਿਲਾਂ ਟਿੱਡੀਆਂ ਨੂੰ ਭਜਾਉਣਾ ਪਵੇਗਾ
ਟਿੱਡੀਆਂ ਨੂੰ ਲੈ ਕੇ ਵਿਸ਼ਵ ਖੁਰਾਕ ਸੰਗਠਨ ਅਤੇ ਖੇਤੀ ਵਿਗਿਆਨੀ ਨੇ ਖ਼ਤਰੇ ਦੀ ਜੋ ਭਵਿੱਖਬਾਣੀ ਕੀਤੀ ਹੈ, ਉਸ ਨੂੰ ਹਲਕੇ ‘ਚ ਨਹੀਂ ਲਿਆ ਜਾਣਾ ਚਾਹੀਦਾ ਇਹ ਟਿੱਡੀਆਂ ਦੇਸੀ ਕਿਸਮ ਵਾਲੀਆਂ ਟਿੱਡੀਆਂ ਵਰਗੀਆਂ ਨਹੀਂ ਹਨ ਜਿਸ ਨੂੰ ਕੀਟਨਾਸ਼ਕ ਦਵਾਈਆਂ ਜਾਂ ਸਪਰੇਅ ਕਰਕੇ ਮਾਰਿਆ ਜਾ ਸਕੇ ਦਰਅਸਲ, ਇਨ੍ਹਾਂ ਦਾ ਫ਼ਸਲਾਂ ‘ਤੇ ਹਮਲਾ ਕਰਨ ਦਾ ਤਰੀਕਾ ਦੂਜੇ ਕੀੜੀਆਂ ਤੋਂ ਵੱਖਰਾ ਹੈ ਫਸਲਾਂ ਨੂੰ ਚੰਦ ਮਿੰਟਾਂ ‘ਚ ਸਾਫ਼ ਕਰਕੇ ਫ਼ਿਰ ਤੋਂ ਅਸਮਾਨ ‘ਚ ਜਾ ਕੇ ਮੰਡਰਾਉਣ ਲੱਗਦੀਆਂ ਹਨ
ਇੱਕ ਜਗ੍ਹਾ ਜ਼ਮੀਨ ‘ਤੇ ਸਥਿਰ ਨਹੀਂ ਰਹਿੰਦੀਆਂ ਇਨ੍ਹਾਂ ਦੀਆਂ ਹਰਕਤਾਂ ਦੇਖ ਕੇ ਸਭ ਤੋਂ ਜ਼ਿਆਦਾ ਅੰਨਦਾਤਾ ਪ੍ਰੇਸ਼ਾਨ ਹੈ ਖੁਸ਼ਕਿਸਮਤੀ ਸਮਝੀਏ ਕਿ ਇਸ ਸਮੇਂ ਸਬਜ਼ੀਆਂ ਤੋਂ ਇਲਾਵਾ ਦੂਜੀਆਂ ਮੁੱਖ ਫ਼ਸਲਾਂ ਖੇਤਾਂ ‘ਚ ਨਹੀਂ ਹਨ ਖੁਦਾ-ਨਾ-ਖਾਸਤਾ ਜੇਕਰ ਕਣਕ, ਦਾਲ, ਝੋਨਾ ਜਾਂ ਪੱਕੇ ਗੰਨੇ ਹੁੰਦੇ ਤਾਂ ਹੋਰ ਤਬਾਹੀ ਮਚਾਉਂਦੀਆਂ ਕਿਉਂਕਿ ਇਨ੍ਹਾਂ ਟਿੱਡੀਆਂ ਨੇ ਅਜਿਹੀ ਤਬਾਹੀ ਫ਼ਰਵਰੀ ‘ਚ ਗੁਜਰਾਤ ਅਤੇ ਰਾਜਸਥਾਨ ‘ਚ ਮਚਾਈ ਹੈ ਜਦੋਂ ਇਨ੍ਹਾਂ ਦਾ ਹਿੰਦੁਸਤਾਨ ‘ਚ ਆਗਮਨ ਹੋਇਆ ਸੀ
ਫ਼ਿਲਹਾਲ ਹੁਣ ਜਰੂਰਤ ਇਸ ਗੱਲ ਦੀ ਹੈ, ਕਿਸੇ ਵੀ ਹਾਲ ‘ਚ ਇਨ੍ਹਾਂ ਦਾ ਆਤੰਕ ਰੋਕਿਆ ਜਾਵੇ ਕਿਉਂਕਿ ਕੁਝ ਦਿਨਾਂ ‘ਚ ਮਾਨਸੂਨ ਦਸਤਕ ਦੇਣ ਵਾਲਾ ਹੈ ਉਸ ਤੋਂ ਬਾਅਦ ਕਿਸਾਨ ਆਪਣੇ ਖੇਤਾਂ ‘ਚ ਝੋਨਾ ਲਾਉਣਗੇ ਜੇਕਰ ਉਸ ਵਕਤ ਵੀ ਟਿੱਡੀਆਂ ਦਾ ਆਤੰਕ ਏਦਾਂ ਹੀ ਜਾਰੀ ਰਿਹਾ, ਤਾਂ ਝੋਨੇ ਦੀ ਫ਼ਸਲ ਤਬਾਹ ਹੋ ਸਕਦੀ ਹੈ
ਕੁਝ ਸਮੇਂ ਤੋਂ ਮਨੁੱਖੀ ਜੀਵਨ ਨੂੰ ਨਵੀਂਆਂ-ਨਵੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸ਼ਾਇਦ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਅਜਿਹਾ ਸਮਾਂ ਵੀ ਦੇਖਣ ਨੂੰ ਮਿਲੇਗਾ, ਜਦੋਂ ਕੀੜੇ-ਮਕੌੜੇ ਵੀ ਪ੍ਰੇਸ਼ਾਨੀ ਦਾ ਸਬੱਬ ਬਣ ਜਾਣਗੇ ਅਤੇ ਉਨ੍ਹਾਂ ਨੂੰ ਲੈ ਕੇ ਸਰਕਾਰਾਂ ਨੂੰ ਹਾਈ ਅਲਰਟ ਤੱਕ ਜਾਰੀ ਕਰਨਾ ਪਵੇਗਾ ਕੋਰੋਨਾ ਵਾਇਰਸ ਨੇ ਪਹਿਲਾਂ ਹੀ ਬੇਹਾਲ ਕੀਤਾ ਹੋਇਆ ਹੈ ਹੁਣ ਰਹਿੰਦੀ ਕਸਰ ਟਿੱਡੀਆਂ ਨੇ ਪੂਰੀ ਕਰ ਦਿੱਤੀ ਟਿੱਡੀਆਂ ਨੇ ਸਭ ਤੋਂ ਜਿਆਦਾ ਮੁਸੀਬਤ ਕਿਸਾਨਾਂ ਦੇ ਸਾਹਮਣੇ ਖੜ੍ਹੀ ਕੀਤੀ ਹੈ
ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਵਿਦੇਸ਼ੀ ਟਿੱਡੀਆਂ ਨਾਲ ਉਨ੍ਹਾਂ ਦਾ ਸਾਹਮਣਾ ਹੋਵੇਗਾ ਟਿੱਡੀਆਂ ਨੇ ਕਈ ਰਾਜਾਂ ‘ਚ ਤਬਾਹੀ ਮਚਾਈ ਹੋਈ ਹੈ ਖੜ੍ਹੀਆਂ ਫਸਲਾਂ ਨੂੰ ਤਬਾਹ ਕਰ ਰਹੀਆਂ ਹਨ ਇਸ ਸਮੇਂ ਖੇਤਾਂ ‘ਚ ਅੰਬ, ਕੱਦੂ, ਖੀਰਾ, ਖਰਬੂਜਾ, ਮਤੀਰਾ, ਤੋਰੀ, ਕਰੇਲਾ ਆਦਿ ਫਸਲਾਂ ਲੱਗੀਆਂ ਹਨ ਟਿੱਡੀ ਦਲ ਰੱਜ ਕੇ ਨੁਕਸਾਨ ਪਹੁੰਚਾ ਰਿਹਾ ਹੈ
ਟਿੱਡੀਆਂ ਨੇ ਸਭ ਤੋਂ ਪਹਿਲਾਂ ਦਸਤਕ ਸਰਦੀਆਂ ‘ਚ ਭਾਵ ਜਨਵਰੀ-ਫ਼ਰਵਰੀ ‘ਚ ਦਿੱਤੀ ਸੀ ਇਨ੍ਹਾਂ ਖ਼ਤਰਨਾਕ ਟਿੱਡੀਆਂ ਦਾ ਆਗਮਨ ਪੰਜ-ਛੇ ਮਹੀਨੇ ਪਹਿਲਾਂ ਸਰਹੱਦ ਪਾਰ ਪਾਕਿਸਤਾਨ ਤੋਂ ਹੋਇਆ ਸੀ ਉੱਥੋਂ ਹਿੰਦੁਸਤਾਨ ਪਹੁੰਚੀਆਂ ਹਜਾਰਾਂ ਲੱਖਾਂ ਦੀ ਤਦਾਦ ‘ਚ ਟਿੱਡੀਆਂ ਨੇ ਵੱਡੇ ਪੈਮਾਨੇ ‘ਤੇ ਫਸਲਾਂ ਨੂੰ ਬਰਬਾਦ ਕਰਨਾ ਸ਼ੁਰੂ ਕਰ ਦਿੱਤਾ ਹੈ ਟਿੱਡੀਆਂ ਨੇ ਸਭ ਤੋਂ ਪਹਿਲਾਂ ਬਾਰਡਰ ਨਾਲ ਲੱਗਦੇ ਰਾਜਾਂ ਰਾਜਸਥਾਨ, ਪੰਜਾਬ ਤੇ ਗੁਜਰਾਤ ‘ਚ ਨੁਕਸਾਨ ਕਰਨਾ ਸ਼ੁਰੂ ਕੀਤਾ
ਜਿੱਥੇ ਕਈ ਏਕੜ ਫ਼ਸਲਾਂ ਨੂੰ ਨੁਕਸਾਨ ਪਹੁੰਚਾਇਆ ਇਸ ਸਮੱਸਿਆ ਨੂੰ ਇੱਕ ਪਾਸੇ ਪਾਕਿਸਤਾਨ ਦੀ ਸਾਜ਼ਿਸ ਵੀ ਨਹੀਂ ਕਹਿ ਸਕਦੇ, ਕਿਉਂਕਿ ਉਹ ਖੁਦ ਟਿੱਡੀਆਂ ਤੋਂ ਪ੍ਰੇਸ਼ਾਨ ਰਹਿ ਚੁੱÎਕਾ ਹੈ ਹੁਣ ਜਾ ਕੇ ਉਨ੍ਹਾਂ ਨੇ ਰਾਹਤ ਦਾ ਸਾਹ ਲਿਆ ਹੈ ਪਾਕਿਸਤਾਨ ਦੇ ਪੰਜਾਬ ਅਤੇ ਸਿੰਧ ਪ੍ਰਾਂਤ ਦੇ ਇਲਾਕਿਆਂ ‘ਚ ਹਜਾਰਾਂ ਏਕੜ ਖੜ੍ਹੀਆਂ ਫਸਲਾਂ ਨੂੰ ਟਿੱਡੀਆਂ ਨੇ ਤਬਾਹ ਕਰਨ ਤੋਂ ਬਾਅਦ ਸਾਡੇ ਵੱਲ ਦਾ ਰੁਖ਼ ਕੀਤਾ ਸੀ
ਹਿੰਦੁਸਤਾਨ ਦੇ ਵੱਖ-ਵੱਖ ਰਾਜਾਂ ‘ਚ ਟਿੱਡੀਆਂ ਦਾ ਹਮਲਾ ਬੀਤੇ ਸਾਲ ਦਸੰਬਰ ਤੋਂ ਲਗਾਤਾਰ ਜਾਰੀ ਹੈ ਟਿੱਡੀਆਂ ਨੇ ਸਭ ਤੋਂ ਪਹਿਲਾਂ ਗੁਜਰਾਤ ‘ਚ ਤਬਾਹੀ ਮਚਾਈ ਅੰਦਾਜੇ ਦੇ ਤੌਰ ‘ਤੇ ਸਿਰਫ਼ ਦੋ ਜਿਲ੍ਹਿਆਂ ਦੇ 25 ਹਜ਼ਾਰ ਹੈਕਟੇਅਰ ਫ਼ਸਲ ਤਬਾਹ ਹੋਣ ਦਾ ਅੰਕੜਾ ਰਾਜ ਸਰਕਾਰ ਨੇ ਪੇਸ਼ ਕੀਤਾ ਹੈ ਟਿੱਡੀਆਂ ਦੇ ਆਤੰਕ ਨੂੰ ਦੇਖਦੇ ਹੋਏ ਗੁਜਰਾਤ ਸਰਕਾਰ ਨੇ ਪ੍ਰਭਾਵਿਤ ਕਿਸਾਨਾਂ ਨੂੰ 31 ਕਰੋੜ ਰੁਪਏ ਮੁਆਵਜੇ ਦਾ ਐਲਾਨ ਕੀਤਾ ਹੈ
ਵਿਗਿਆਨੀਆਂ ਦੀ ਮੰਨੀਏ ਤਾਂ ਇਸ ਕਿਸਮ ਦੀਆਂ ਟਿੱਡੀਆਂ ਪੰਜ ਮਹੀਨੇ ਤੱਕ ਜਿਉਂਦੀਆਂ ਹਨ ਇਨ੍ਹਾਂ ਦੇ ਆਂਡਿਆਂ ‘ਚੋਂ ਦੋ ਹਫ਼ਤਿਆਂ ‘ਚ ਬੱਚੇ ਨਿੱਕਲ ਸਕਦੇ ਹਨ ਉੱਥੇ, ਸੰਯੁਕਤ ਰਾਸ਼ਟਰ ਦੇ ਅਦਾਰੇ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਮੁਤਾਬਿਕ ਇੱਕ ਵਰਗ ਕਿਲੋਮੀਟਰ ਇਲਾਕੇ ‘ਚ ਅੱਠ ਕਰੋੜ ਟਿੱਡੀਆਂ ਹੋ ਸਕਦੀਆਂ ਹਨ ਇਕੱਠਾ ਚੱਲਣ ਵਾਲਾ ਟਿੱਡੀਆਂ ਦਾ ਇੱਕ ਝੁੱਡ ਇੱਕ ਵਰਗ ਕਿਲੋਮੀਟਰ ਤੋਂ ਲੈ ਕੇ ਕਈ ਹਜ਼ਾਰ ਵਰਗ ਕਿਲੋਮੀਟਰ ਤੱਕ ਫੈਲ ਸਕਦਾ ਹੈ
ਪਾਕਿਸਤਾਨ ‘ਚੋਂ ਦਸੰਬਰ ‘ਚ ਹਿੰਦੁਸਤਾਨ ‘ਚ ਜਿੰਨੀ ਗਿਣਤੀ ‘ਚ ਟਿੱਡੀਆਂ ਆਈਆਂ ਸਨ, ਹੁਣ ਉਨ੍ਹਾਂ ‘ਚ ਸੌ ਗੁਣਾ ਦਾ ਵਾਧਾ ਹੋ ਚੁੱਕਾ ਹੈ ਇਨ੍ਹਾਂ ਦੇ ਪ੍ਰਜਨਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਕੀਨੀਆ, ਇਥੋਪੀਆ ਅਤੇ ਸੋਮਾਲੀਆ ਟਿੱਡੀਆਂ ਦੇ ਆਤੰਕ ਤੋਂ ਸਭ ਤੋਂ ਜਿਆਦਾ ਪ੍ਰੇਸ਼ਾਨ ਹੋਏ ਕਈ ਸਾਲਾਂ ਤੱਕ ਉੱਥੇ ਟਿੱਡੀਆਂ ਦਾ ਆਤੰਕ ਰਿਹਾ ਇਸ ਸਮੇਂ ਜੋ ਟਿੱਡੀਆਂ ਫਸਲਾਂ ਨੂੰ ਬਰਬਾਦ ਕਰ ਰਹੀਆਂ ਹਨ ਉਹ ਨਾ ਪਾਕਿਸਤਾਨ ਦੀਆਂ ਜੰਮੀਆਂ ਹਨ ਤੇ ਨਾ ਭਾਰਤ ਦੀਆਂ ਅਫ਼ਰੀਕਾ ਦੇ ਇਥੋਪੀਆ, ਯੁਗਾਂਡਾ, ਕੀਨੀਆ, ਦੱਖਣੀ ਸੁਡਾਨ ਤੋਂ ਨਿੱਕਲ ਕੇ ਓਮਾਨ ਹੁੰਦੇ ਹੋਏ ਪਾਕਿਸਤਾਨ ਤੇ ਉਸ ਤੋਂ ਬਾਅਦ ਭਾਰਤ ਪਹੁੰਚੀਆਂ ਹਨ
ਨਵੀਂ ਕਿਸਮ ਦੀਆਂ ਇਹ ਟਿੱਡੀਆਂ ਕੁਝ ਹੀ ਘੰਟਿਆਂ ‘ਚ ਫਸਲਾਂ ਨੂੰ ਚੱਟ ਕਰ ਜਾਂਦੀਆਂ ਹਨ ਇਹ ਟਿੱਡੀਆਂ ਛੇ ਤੋਂ ਅੱਠ ਸੈਂਟੀਮੀਟਰ ਆਕਾਰ ਦੀਆਂ ਕੀੜੇਨੁਮਾ ਹਨ ਇਨ੍ਹਾਂ ਦੀ ਖਾਸੀਅਤ ਇਹ ਹੈ ਕਿ ਇਹ ਹਮੇਸ਼ਾ ਲੱਖਾਂ ਹਜ਼ਾਰਾਂ ਦੇ ਸਮੂਹ ‘ਚ ਉੱਡਦੀਆਂ ਹਨ ਟਿੱਡੀਆਂ ਦਾ ਦਲ ਇਕੱਠਾ ਫਸਲਾਂ ‘ਤੇ ਹਮਲਾ ਕਰਦਾ ਹੈ ਪਾਕਿਸਤਾਨ ਸਰਹੱਦ ਨਾਲ ਭਾਰਤ ਦੇ ਤਿੰਨ ਰਾਜਾਂ ਰਾਜਸਥਾਨ, ਪੰਜਾਬ ਤੇ ਗੁਜਰਾਤ ਦੀਆਂ ਸਰਹੱਦਾਂ ਲੱਗਦੀਆਂ ਹਨ ਇਨ੍ਹਾਂ ਤਿੰਨ ਰਾਜਾਂ ‘ਚ ਸਰਦੀਆਂ ਦੇ ਸਮੇਂ ਟਿੱਡੀਆਂ ਰੱਜ ਕੇ ਕਹਿਰ ਵਰ੍ਹਾਇਆ ਸੀ
ਹੁਣ ਇਹ ਦੂਜੇ ਰਾਜਾਂ ‘ਚ ਫੈਲ ਗਈਆਂ ਹਨ ਖੇਤਾਂ ‘ਚ ਇਸ ਸਮੇਂ ਜਿਆਦਾਤਰ ਹਰੀਆਂ ਸਬਜ਼ੀਆਂ ਤੇ ਫਲਾਂ ਦੀਆਂ ਫਸਲਾਂ ਉੱਗੀਆਂ ਹੋਈਆਂ ਹਨ ਜਿਨ੍ਹਾਂ ਦੀਆਂ ਮੁਲਾਇਮ ਪੱਤਿਆਂ ਨੂੰ ਟਿੱਡੀਆਂ ਬਰਬਾਦ ਕਰ ਰਹੀਆਂ ਹਨ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਕਿਸਾਨ ਇਨ੍ਹਾਂ ਦੇ ਆਤੰਕ ਤੋਂ ਬਹੁਤ ਪ੍ਰੇਸ਼ਾਨ ਹਨ ਕਿਸਾਨ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਦਿਨ-ਰਾਤ ਚੌਵੀ ਘੰਟੇ ਖੇਤਾਂ ਦੀ ਰਖਵਾਲੀ ਕਰ ਰਹੇ ਹਨ ਟਿੱਡੀਆਂ ਨੂੰ ਭਜਾਉਣ ਲਈ ਕਈ ਦੇਸੀ ਅਤੇ ਆਧੁਨਿਕ ਤਰੀਕੇ ਵੀ ਅਪਣਾ ਰਹੇ ਹਨ
ਮਹਿਲਾਵਾਂ ਢੋਲ ਅਤੇ ਬਰਤਨ ਲਈ ਖੇਤਾਂ ‘ਚ ਖੜ੍ਹੀਆਂ ਹਨ ਅਵਾਜ਼ ਨਾਲ ਟਿੱਡੀਆਂ ਕੁਝ ਸਮੇਂ ਲਈ ਖਿੰਡ ਜਾਂਦੀਆਂ ਹਨ, ਪਰ ਜਿਵੇਂ ਹੀ ਆਵਾਜ਼ ਹੌਲੀ ਹੁੰਦੀ ਹੈ ਟਿੱਡੀਆਂ ਦਾ ਝੁੰਡ ਫਿਰ ਤੋਂ ਹਮਲਾਵਰ ਹੁੰਦਾ ਹੈ ਓਰਾਇਆ, ਇਟਾਵਾ, ਐਟਾ ਜਿਲ੍ਹੇ ‘ਚ ਲੋਕ ਟਿੱਡੀਆਂ ਨੂੰ ਭਜਾਉਣ ਲਈ ਪਾਣੀ ਦੀਆਂ ਬੁਛਾਰਾਂ ਕਰ ਰਹੇ ਹਨ, ਕੀਟਨਾਸ਼ਕ ਸਪਰੇ ਵੀ ਕਰ ਰਹੇ ਹਨ, ਪਰ ਟਿੱਡੀਆਂ ਫ਼ਿਰ ਵੀ ਨਹੀਂ ਭੱਜਦੀਆਂ ਫ਼ਰਵਰੀ ਮਹੀਨੇ ‘ਚ ਟਿੱਡੀਆਂ ਦੇ ਆਤੰਕ ਨਾਲ ਪਾਕਿਸਤਾਨ ਦੇ ਵੀ ਸਾਹ ਫੁੱਲ ਗਏ ਸਨ
ਟਿੱਡੀਆਂ ਨੇ ਉਨ੍ਹਾਂ ਨੂੰ ਇਸ ਕਦਰ ਪ੍ਰੇਸ਼ਾਨ ਕਰ ਦਿੱਤਾ ਸੀ ਜਿਸ ਕਾਰਨ ਇਮਰਾਨ ਖਾਨ ਨੂੰ ਪਾਕਿਸਤਾਨ ‘ਚ ਰਾਸ਼ਟਰੀ ਐਮਰਜੰਸੀ ਤੱਕ ਦਾ ਐਲਾਨ ਕਰਨਾ ਪਿਆ ਟਿੱਡੀਆਂ ਨਾ ਭੱਜਣ ਨੂੰ ਪਾਕਿਸਤਾਨ ਦੀਆਂ ਵਿਰੋਧੀ ਪਾਰਟੀਆਂ ਨੇ ਸਿਆਸੀ ਮੁੱਦਾ ਵੀ ਬਣਾਇਆ ਸੀ ਸੰਸਦ ‘ਚ ਬਹਿਸ ਵੀ ਹੋਈ ਸੀ ਉਨ੍ਹਾਂ ਦੇ ਆਗੂ ਸਿੱਧੇ ਤੌਰ ‘ਤੇ ਇਮਰਾਨ ਨੂੰ ਟਿੱਡੀਆਂ ਨੂੰ ਲੈ ਕੇ ਕਟਹਿਰੇ ‘ਚ ਖੜ੍ਹਾ ਕਰ ਰਹੇ ਸਨ ਉਦੋਂ ਵਿਰੋਧੀ ਧਿਰ ਨੇ ਇਹ ਤੱਕ ਕਹਿ ਦਿੱਤਾ ਸੀ ਕਿ ਅਜਿਹੀ ਹਕੂਮਤ ਦਾ ਕੀ ਕੰਮ ਜੋ ਕੀੜੇ-ਮਕੌੜੇ ਤੱਕ ਨਾ ਭਜਾ ਸਕੇ
ਉਦੋਂ ਬਕਾਇਦਾ ਇਮਰਾਨ ਖਾਨ ਨੇ ਟਿੱਡੀਆਂ ਨੂੰ ਲੈ ਕੇ ਇੱਕ ਜਾਂਚ ਟੀਮ ਵੀ ਗਠਿਤ ਕੀਤੀ ਸੀ ਟਿੱਡੀਆਂ ਕਿੱਥੋਂ ਆਈਆਂ ਇਸ ਦੀ ਤਹਿ ਤੱਕ ਉਹ ਜਾਂਚ ਟੀਮ ਵੀ ਨਹੀਂ ਪਹੁੰਚ ਸਕੀ ਉਨ੍ਹਾਂ ਦੇ ਵਿਗਿਆਨਕਾਂ ਦਾ ਵੱਡਾ ਦਲ ਅਤੇ ਖੇਤੀ ਮੰਤਰਾਲਾ ਲਗਾਤਾਰ ਖੋਜ ‘ਚ ਲੱਗਾ ਰਿਹਾ ਹੈ, ਉਨ੍ਹਾਂ ਨੂੰ ਵੀ ਸਫ਼ਲਤਾ ਨਹੀਂ ਮਿਲੀ ਲਗਭਗ ਉਹੀ ਸਥਿਤੀ ਕੁਝ ਸਾਡੇ ਇੱਥੇ ਵੀ ਬਣੀ ਹੋਈ ਹੈ
ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਸਰਕਾਰ ਸਭ ਤੋਂ ਜਿਆਦਾ ਪ੍ਰੇਸ਼ਾਨ ਹਨ ਪ੍ਰੇਸ਼ਾਨ ਹੋ ਕੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕੇਂਦਰ ਸਰਕਾਰ ਤੋਂ ਇਨ੍ਹਾਂ ਟਿੱਡੀਆਂ ਨਾਲ ਨਜਿੱਠਣ ਲਈ ਮੱਦਦ ਮੰਗੀ ਹੈ ਰਾਜਸਥਾਨ ‘ਚ ਹਾਲੇ ਤੱਕ ਹਜਾਰਾਂ ਏਕੜ ਫ਼ਸਲਾਂ ਟਿੱਡੀਆਂ ਦੇ ਆਤੰਕ ਨਾਲ ਤਬਾਹ ਹੋ ਚੁੱਕੀਆਂ ਹਨ ਅਸਮਾਨ ‘ਚ ਮੰਡਰਾਉਂਦੀਆਂ ਟਿੱਡੀਆਂ ਇਕੱਠੀਆਂ ਫ਼ਸਲ ‘ਤੇ ਹਮਲਾ ਕਰਦੀਆਂ ਹਨ ਉਨ੍ਹਾਂ ਨੂੰ ਭਜਾਉਣ ਕਾਰਨ ਕੁਝ ਲੋਕ ਜਖ਼ਮੀ ਵੀ ਹੋਏ ਹਨ
ਟਿੱਡੀਆਂ ਨੇ ਕਿਸਾਨਾਂ ‘ਤੇ ਵੀ ਹਮਲਾ ਕੀਤਾ ਹੈ ਮਧੂਮੱਖੀ ਵਾਂਗ ਟਿੱਡੀਆਂ ਇਨਸਾਨਾਂ ‘ਤੇ ਹਮਲਾਵਰ ਹੋ ਰਹੀਆਂ ਹਨ ਟਿੱਡੀਆਂ ਇਨਸਾਨਾਂ ਦੇ ਸਿੱਧਾ ਅੱਖਾਂ ‘ਤੇ ਸੱਟ ਮਾਰਦੀਆਂ ਹਨ ਰਾਜਸਥਾਨ ਨੂੰ ਪਾਰ ਕਰਕੇ ਟਿੱਡੀਆਂ ਪੰਜਾਬ ‘ਚ ਵੀ ਦਸਤਕ ਦੇ ਚੁੱਕੀਆਂ ਹਨ ਪੰਜਾਬ ‘ਚ ਵੀ ਟਿੱਡੀਆਂ ਨੂੰ ਲੈ ਕੇ ਚੌਕਸੀ ਵਰਤਨੀ ਸ਼ੁਰੂ ਹੋ ਗਈ ਹੈ ਖੇਤਾਂ ‘ਚ ਢੋਲ ਨਗਾੜਿਆਂ ਦਾ ਇੰਤਜ਼ਾਮ ਕੀਤਾ ਹੋਇਆ ਹੈ ਟਿੱਡੀਆਂ ਦੇ ਝੁੰਡ ਨੂੰ ਦੇਖਦੇ ਹੀ ਕਿਸਾਨ ਤੇਜ਼ੀ ਨਾਲ ਢੋਲ ਬਜਾਉਣ ਲੱਗਦੇ ਹਨ ਢੋਲ ਦੀ ਅਵਾਜ਼ ਸੁਣ ਕੇ ਟਿੱਡੀਆਂ ਭੱਜ ਜਾਂਦੀਆਂ ਹਨ
ਸਾਡੇ ਇੱਥੇ ਬਾਹਰੀ ਟਿੱਡੀਆਂ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੈ ਸੰਨ 1993 ‘ਚ ਵੀ ਵਿਦੇਸ਼ੀ ਟਿੱਡੀਆਂ ਨੇ ਫ਼ਸਲਾਂ ਦੀ ਰੱਜ ਕੇ ਤਬਾਹੀ ਮਚਾਈ ਸੀ ਪੱਕੀ ਖੜ੍ਹੀ ਕਣਕ ਦੀ ਫ਼ਸਲ ਨੂੰ ਤਬਾਹ ਕਰ ਦਿੱਤਾ ਸੀ ਪਰ ਟਿੱਡੀਆਂ ਦਾ ਮੌਜੂਦਾ ਹਮਲਾ ਉਸ ਤੋਂ ਵੱਡਾ ਹੈ, ਸ਼ਾਇਦ ਓਨਾ ਵੱਡਾ ਜਿੰਨਾ 1962 ‘ਚ ਹੋਇਆ ਸੀ ਚੀਨ ਨਾਲ ਜਦੋਂ ਭਾਰਤ ਦੀ ਜੰਗ ਛਿੜੀ ਸੀ, ਉਦੋਂ ਵੀ ਟਿੱਡੀਆਂ ਨੇ ਲਗਭਗ ਇਸੇ ਤਰ੍ਹਾਂ ਹੀ ਹਮਲਾ ਬੋਲਿਆ ਸੀ
ਉਸ ਸਮੇਂ ਇਹ ਲੱਗਿਆ ਸੀ ਇਸ ‘ਚ ਚੀਨ ਦੀ ਹਰਕਤ ਹੈ, ਪਰ ਬਾਅਦ ‘ਚ ਪਤਾ ਲੱਗਾ ਕਿ ਟਿੱਡੀਆਂ ਇਰਾਕ ਤੋਂ ਆਈਆਂ ਸਨ ਉਨ੍ਹਾਂ ਟਿੱਡੀਆਂ ਨੇ ਚੀਨ ‘ਚ ਤਬਾਹੀ ਮਚਾਈ ਸੀ ਫ਼ਿਲਹਾਲ ਕੇਂਦਰ ਅਤੇ ਰਾਜ ਸਰਕਾਰਾਂ ਇਸ ਆਫ਼ਤ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ ਮੀਟਿੰਗਾਂ ਦਾ ਦੌਰ ਜਾਰੀ ਹੈ ਹੱਲ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ
ਡਾ. ਰਮੇਸ਼ ਠਾਕੁਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।