ਸੰਕ੍ਰਮਿਤਾਂ ਦੀ ਗਿਣਤੀ 1.58 ਲੱਖ ਤੋਂ ਪਾਰ
ਨਵੀਂ ਦਿੱਲੀ (ਏਜੰਸੀ)। ਦੇਸ਼ ‘ਚ ਦੋ ਦਿਨਾਂ ਤੱਕ ਕੋਰੋਨਾ ਵਾਇਰਸ (ਕੋਵਿਡ-19) ਤੋਂ ਸੰਕ੍ਰਮਣ ਦੇ ਨਵੇਂ ਮਾਮਲਿਆਂ (Corona) ‘ਚ ਮਾਮੂਲੀ ਕਮੀ ਆਉਣ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ ਇੱਕ ਵਾਰ ਫਿਰ ਵਾਧਾ ਦਰਜ਼ ਕੀਤਾ ਗਿਆ ਹੈ ਅਤੇ 6566 ਨਵੇਂ ਮਾਮਲਿਆਂ ਨਾਲ ਸੰਕ੍ਰਮਿਤਾਂ ਦੀ ਕੁੱਲ ਗਿਣਤੀ 1,58,333 ‘ਤੇ ਪਹੁੰਚ ਗਈ ਅਤੇ ਇਸ ਮਿਆਦ ‘ਚ 194 ਲੋਕਾਂ ਦੀ ਮੌਤ ਦੇ ਨਾਲ ਮ੍ਰਿਤਕਾਂ ਦਾ ਅੰਕੜਾ 4531 ‘ਤੇ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਇਸ ਤੋਂ ਸੰਕ੍ਰਮਿਤ 3266 ਵਿਅਕਤੀ ਠੀਕ ਹੋਏ ਹਨ ਜਿਸ ਨਾਲ ਸਿਹਤਮੰਦ ਹੋਏ ਲੋਕਾਂ ਦੀ ਕੁੱਲ ਗਿਣਤੀ 67692 ਹੋ ਗਈ ਹੈ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਗਏ ਅੰਕੜਿਆਂ ਅਨੁਸਾਰ ਦੇਸ਼ ਦੇ ਵੱਖ-ਵੱਖ ਸੂਬਿਆਂ ਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ‘ਚ ਹੁਣ ਤੱਕ ਇਸ ਨਾਲ 1,58,333 ਵਿਅਕਤੀ ਬਿਮਾਰ ਹੋਏ ਹਨ ਅਤੇ 4531 ਵਿਅਕਤੀਆਂ ਦੀ ਮੌਤ ਹੋਈ ਹੈ।
- ਦੇਸ਼ ‘ਚ ਫਿਲਹਾਲ ਕੋਰੋਨਾ ਦੇ ਕੁੱਲ 86110 ਐਕਵਿਟ ਮਾਮਲੇ ਹਨ।
- ਦੇਸ਼ ‘ਚ ਬੂੱਧਵਾਰ ਅਤੇ ਮੰਗਲਵਾਰ ਨੂੰ ਨਵੇਂ ਮਾਮਲਿਆਂ ‘ਚ ਕਮੀ ਦੇਖਚੀ ਗਈ ਸੀ।
- ਬੁੱਧਵਾਰ ਨੂੰ 6387 ਅਤੇ ਮੰਗਲਵਾਰ ਨੂੰ 6535 ਨਵੇਂ ਮਾਮਲੇ ਸਾਹਮਣੇ ਆਏ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।