ਸਰਹੱਦੀ ਵਿਵਾਦਾਂ ਦੇ ਬਹਾਨੇ ਹਮਲਾਵਰ ਰੁਖ਼ ‘ਚ ਚੀਨ
ਭਾਰਤ ਅਤੇ ਚੀਨ ਸਮੇਤ ਜਦੋਂ ਪੂਰੀ ਦੁਨੀਆ ਕੋਰੋਨਾ ਸੰਕਟ ਨਾਲ ਜੂਝਦੀ ਹੋਈ ਮੁਕਤੀ ਦੇ ਤਰੀਕੇ ਲੱਭ ਰਹੀ ਹੈ, ਉਦੋਂ ਚੀਨ ਭਾਰਤੀ ਸਰਹੱਦ ‘ਤੇ ਨਾ ਸਿਰਫ ਖੁਦ ਕਬਜ਼ੇ ਦੀ ਕੋਸ਼ਿਸ਼ ‘ਚ ਲੱਗਾ ਹੈ, ਸਗੋਂ ਨੇਪਾਲ ਨੂੰ ਵੀ ਅਜਿਹੀਆਂ ਹੀ ਹਰਕਤਾਂ ਲਈ ਉਕਸਾ ਰਿਹਾ ਹੈ ਨਤੀਜੇ ਵਜੋਂ ਚੀਨ ਅਤੇ ਨੇਪਾਲ ਨਾਲ ਸਰਹੱਦੀ ਵਿਵਾਦ ਅਤੇ ਫੌਜੀ ਝੜਪਾਂ ਸ਼ੁਰੂ ਹੋ ਗਈਆਂ ਹਨ ਲੱਦਾਖ ਤੋਂ ਲੈ ਕੇ ਸਿੱਕਮ ਤੱਕ ਕੰਟਰੋਲ ਲਾਈਨ ‘ਤੇ ਦਸ ਅਜਿਹੇ ਸਥਾਨ ਹਨ, ਜਿੱਥੇ ਚੀਨ ਵਾਰ-ਵਾਰ ਵਿਵਾਦ ਨੂੰ ਭਖਾਉਂਦਾ ਰਹਿੰਦਾ ਹੈ ਚੀਨ ਦੀ ਹਮੇਸ਼ਾ ਇਹ ਹਮਲਾਵਰਤਾ ਭਾਰਤ ‘ਤੇ ਬੇਲੋੜਾ ਦਬਾਅ ਬਣਾਉਣ ਲਈ ਹੁੰਦੀ ਹੈ
ਦਰਅਸਲ ਕੋਰੋਨਾ ਸੰਕਟ ਦੇ ਚੱਲਦੇ ਭਾਰਤ ਦੀ ਸੇਵਾ-ਭਾਵੀ ਦੇ ਰੂਪ ‘ਚ ਕੌਮਾਂਤਰੀ ਪਛਾਣ ਬਣੀ ਹੈ ਭਾਰਤ ਨੇ ਲਗਭਗ 100 ਦੇਸ਼ਾਂ ਨੂੰ ਕੋਵਿਡ-19 ‘ਤੇ ਅਸਰਦਾਰ ਦਵਾਈ ਹਾਈਡ੍ਰੋਕਸੀਕਲੋਰੋਕਵੀਨ ਦਵਾਈ ਮੁਫਤ ਦੇ ਕੇ ਜਿੱਥੇ ਸੰਕਟ ‘ਚ ਉਦਾਰਤਾ ਦਾ ਸਬੂਤ ਦਿੱਤਾ ਹੈ,
ਉੱਥੇ ਚੀਨ ਨੇ ਕੋਰੋਨਾ ਵਾਇਰਸ ਦੀ ਅਸਲੀਅਤ ਲੁਕੋ ਕੇ ਇਸ ਮਹਾਂਮਾਰੀ ਨੂੰ ਦੁਨੀਆ ਤੱਕ ਪਹੁੰਚਾ ਕੇ ਕੋਝਾ ਕੰਮ ਕੀਤਾ ਹੈ ਭਾਰਤ ਚੀਨੀ ਉਤਪਾਦਾਂ ਦਾ ਵੱਡਾ ਬਜ਼ਾਰ ਹੈ, ਪਰ ਇਸ ਸੰਕਟ ਕਾਲ ‘ਚ ਭਾਰਤ ਨੇ ਮਜ਼ਬੂਤ ਇੱਛਾ-ਸ਼ਕਤੀ ਦਾ ਸਬੂਤ ਦਿੰਦਿਆਂ ਆਤਮ-ਨਿਰਭਰ ਭਾਰਤ ਬਣਨ ਦਾ ਨਾਅਰਾ ਲਾ ਕੇ ਚੀਨ ਦੀ ਹੋਸ਼ ਉੱਡਾ ਦਿੱਤੀ ਹੈ ਇਹੀ ਨਹੀਂ ਇਸ ਨਾਅਰੇ ‘ਤੇ ਅਮਲ ਕਰਦਿਆਂ ਹੁਣ ਭਾਰਤ ਰੋਜ਼ਾਨਾ ਦੋ ਲੱਖ ਪੀਪੀਈ ਕਿੱਟਾਂ ਅਤੇ ਐਨ-5 ਮਾਸਕ ਦੇਸ਼ ‘ਚ ਹੀ ਬਣਾ ਰਿਹਾ ਹੈ
ਜਦੋਂਕਿ ਇਸ ਸੰਕਟ ਤੋਂ ਪਹਿਲਾਂ ਭਾਰਤ ਇਨ੍ਹਾਂ ਦੇ ਨਿਰਮਾਣ ‘ਚ ਜ਼ੀਰੋ ਸੀ ਇੱਧਰ ਦੋ ਬਹੁਕੌਮੀ ਕੰਪਨੀਆਂ ਨੇ ਚੀਨ ਤੋਂ ਵਪਾਰ ਸਮੇਟ ਕੇ ਭਾਰਤ ‘ਚ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਹਨ ਚੀਨ ਦੀ ਪ੍ਰੇਸ਼ਾਨੀ ਅਮਰੀਕਾ ਨੇ ਅਨੇਕਾਂ ਵਪਾਰਕ ਪਾਬੰਦੀਆਂ ਲਾ ਕੇ ਵਧਾਈ ਹੈ ਸਾਫ ਹੈ, ਚੀਨ ਸਰਹੱਦ ‘ਤੇ ਵਿਵਾਦ ਪੈਦਾ ਕਰਕੇ ਭਾਰਤ ਦੀ ਆਤਮ-ਨਿਰਭਰ ਬਣਨ ਦੀ ਪਹਿਲ ਨੂੰ ਝਟਕਾ ਦੇਣਾ ਚਾਹੁੰਦਾ ਹੈ
ਚੀਨ ਦੀ ਫੌਜ ਨੇ ਲੱਦਾਖ ‘ਚ ਅਸਲ ਕੰਟਰੋਲ ਲਾਈਨ (ਐਲਏਸੀ) ‘ਤੇ ਪੈਗੋਂਗਤਸੋ ਝੀਲ ਅਤੇ ਗਾਲਵਨ ਘਾਟੀ ‘ਚ ਫੌਜੀਆਂ ਦੀ ਗਿਣਤੀ ਵਧਾ ਦਿੱਤੀ ਹੈ ਖਬਰ ਇਹ ਵੀ ਹੈ ਕਿ ਇਸ ਭੂ-ਭਾਗ ‘ਚ 100 ਨਵੇਂ ਤੰਬੂ ਤਾਣ ਦਿੱਤੇ ਹਨ ਅਤੇ ਬੰਕਰਾਂ ਦੇ ਨਿਰਮਾਣ ਲਈ ਮਸ਼ੀਨਾਂ ਲਾ ਦਿੱਤੀਆਂ ਹਨ ਸਥਿਤੀ ਦੀ ਗੰਭੀਰਤਾ ਦਾ ਪਤਾ ਇਸ ਤੋਂ ਵੀ ਲੱਗਦਾ ਹੈ ਕਿ ਫੌਜ ਮੁਖੀ ਐਮਏਐਮ ਨਰਵਾਣੇ ਨੂੰ 22 ਮਈ ਨੂੰ ਪੂਰਬੀ ਲੱਦਾਖ ਦਾ ਅਚਾਨਕ ਦੌਰਾ ਕਰਨਾ ਪਿਆ ਹੈ ਭਾਰਤ
ਚੀਨ ਕਮਾਂਡਰ ਪੱਧਰ ਦੀਆਂ ਪੰਜ ਮੀਟਿੰਗਾਂ ਵੀ ਹੋਈਆਂ, ਪਰ ਬੇਸਿੱਟਾ ਰਹੀਆਂ ਫਿਲਹਾਲ ਵਿਵਾਦਿਤ ਸਥਾਨਾਂ ਦੇ 80 ਕਿਮੀ. ਦਾਇਰੇ ‘ਚ 800 ਤੋਂ ਲੈ ਕੇ 1000 ਚੀਨੀ ਫੌਜੀ ਐਲਏਸੀ ਦੇ ਆਲੇ-ਦੁਆਲੇ ਮੰਡਰਾ ਰਹੇ ਹਨ ਪ੍ਰਤੀਕਿਰਿਆ ਵਜੋਂ ਭਾਰਤ ਨੇ ਚੀਨ ਦੇ ਫੌਜੀਆਂ ਤੋਂ 300 ਤੋਂ 500 ਮੀਟਰ ਦੀ ਦੂਰੀ ‘ਤੇ ਆਪਣੇ ਜਵਾਨ ਤੈਨਾਤ ਕਰ ਦਿੱਤੇ ਹਨ
ਪੈਗੋਂਗਤਸੋ ਝੀਲ ਭਾਰਤ ਅਤੇ ਚੀਨ ਦਰਮਿਆਨ 134 ਕਿਮੀ. ਦੀ ਲੰਬਾਈ ‘ਚ ਫੈਲੀ ਹੋਈ ਹੈ ਗਾਲਵਨ ਘਾਟੀ ਲੱਦਾਖ ਅਤੇ ਅਕਸਾਈ ਚੀਨ ਦੇ ਵਿਚਾਲੇ ਸਥਿਤ ਹੈ ਹਾਲੇ ਇਹੀ ਵਿਵਾਦਤ ਸਥਾਨ ਬਣਿਆ ਹੋਇਆ ਹੈ ਗਾਲਵਨ ਨਦੀ ਘਾਟੀ ਖੇਤਰ 1962 ‘ਚ ਹੋਈ ਭਾਰਤ-ਚੀਨ ਦੀ ਲੜਾਈ ‘ਚ ਵੀ ਜੰਗ ਵਾਲੀ ਮੁੱਖ ਜਗ੍ਹਾ ਰਿਹਾ ਸੀ ਹਾਲਾਂਕਿ ਇਸ ਵਾਰ ਚੀਨ ਦਾਅਵਾ ਕਰ ਰਿਹਾ ਹੈ ਕਿ ਪੂਰੀ ਗਾਲਵਨ ਘਾਟੀ ‘ਤੇ ਉਸੇ ਦਾ ਅਧਿਕਾਰ ਹੈ ਜਦੋਂਕਿ ਭਾਰਤ ਇੱਥੇ ਜੰਗੀ ਟਿਕਾਣੇ ਬਣਾ ਕੇ ਕੰਟਰੋਲ ਲਾਈਨ ‘ਤੇ ਇੱਕਪਾਸੜ ਬਦਲਾਅ ਲਿਆਉਣ ਦੀ ਕੋਸ਼ਿਸ਼ ‘ਚ ਲੱਗਾ ਹੈ
ਇਸ ਲਈ ਚੀਨ ਨੇ ਕਿਹਾ ਹੈ ਕਿ ਇਸ ਖੇਤਰ ਨੂੰ ਦੂਜਾ ਡੋਕਲਾਮ ਨਹੀਂ ਬਣਨ ਦਿਆਂਗੇ ਲਿਹਾਜ਼ਾ ਸਫਾਈ ਦਿੰਦਿਆਂ ਗਲੋਬਲ ਟਾਈਮਜ਼ ‘ਚ ਛਪੇ ਇੱਕ ਲੇਖ ‘ਚ ਕਿਹਾ ਗਿਆ ਹੈ ਕਿ ‘ਭਾਰਤ ਨੇ ਇਸ ਇਲਾਕੇ ‘ਚ ਨਜਾਇਜ਼ ਨਿਰਮਾਣ ਕੀਤੇ ਹਨ, ਇਸ ਕਾਰਨ ਚੀਨ ਨੂੰ ਫੌਜੀ ਗਤੀਵਿਧੀਆਂ ਵਧਾਉਣੀਆਂ ਪਈਆਂ ਹਨ’ ਦਰਅਸਲ ਚੀਨ ਸੋਚ ਰਿਹਾ ਹੈ ਕਿ ਭਾਰਤ ਇਸ ਸਮੇਂ ਕੋਰੋਨਾ ਮਹਾਂਮਾਰੀ ਕਾਰਨ, ਉਸ ਤੋਂ ਛੁਟਕਾਰੇ ਲਈ ਸੰਘਰਸ਼ ਕਰ ਰਿਹਾ ਹੈ, ਇਸ ਲਈ ਅਸਾਨੀ ਨਾਲ ਭਾਰਤ ਨੂੰ ਦਬਾਇਆ ਜਾ ਸਕਦਾ ਹੈ
ਦਰਅਸਲ ਚੀਨ ਲੰਮੇ ਸਮੇਂ ਤੋਂ ਇਸ ਕਵਾਇਦ ‘ਚ ਲੱਗਾ ਹੈ ਕਿ ਚੁੰਬਾ ਘਾਟੀ, ਜੋ ਕਿ ਭੂਟਾਨ ਅਤੇ ਸਿੱਕਮ ਦੇ ਠੀਕ ਵਿਚਾਲੇ ਸਿਲੀਗੁੜੀ ਵੱਲ 15 ਕਿਲੋਮੀਟਰ ਦੀ ਚੌੜਾਈ ਦੇ ਨਾਲ ਵਧਦੀ ਹੈ, ਉਸ ਦਾ ਇੱਕ ਵੱਡਾ ਹਿੱਸਾ ਸੜਕ ਨਿਰਮਾਣ ਦੇ ਬਹਾਨੇ ਹਥਿਆ ਲਵੇ ਚੀਨ ਨੇ ਇਸ ਮਕਸਦ ਦੀ ਪੂਰਤੀ ਲਈ ਭੂਟਾਨ ਨੂੰ ਇਹ ਲਾਲਚ ਵੀ ਦਿੱਤਾ ਸੀ ਕਿ ਉਹ ਡੋਕਲਾਮ ਪਠਾਰ ਦਾ 269 ਵਰਗ ਕਿਲੋਮੀਟਰ ਭੂ-ਭਾਗ ਚੀਨ ਨੂੰ ਦੇ ਦੇਵੇ ਅਤੇ ਉਸ ਦੇ ਬਦਲੇ ‘ਚ ਭੂਟਾਨ ਦੇ ਉੱਤਰ ਪੱਛਮੀ ਇਲਾਕੇ ‘ਚ ਲਗਭਗ 500 ਵਰਗ ਕਿਲੋਮੀਟਰ ਜ਼ਮੀਨ ਲੈ ਲਵੇ ਪਰ 2001 ‘ਚ ਜਦੋਂ ਇਹ ਪ੍ਰਸਤਾਵ ਚੀਨ ਨੇ ਭੂਟਾਨ ਨੂੰ ਦਿੱਤਾ ਸੀ
ਉਦੋਂ ਉੱਥੋਂ ਦੇ ਸ਼ਾਸਕ ਜਿਗਮੇਂ ਸਿਗਏ ਵਾਂਗਚੂਕ ਨੇ ਭੂਟਾਨ ਦੀ ਕੌਮੀ ਵਿਧਾਨ ਸਭਾ ‘ਚ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਭੂਟਾਨ ਨੂੰ ਇਸ ਤਰ੍ਹਾਂ ਦਾ ਕੋਈ ਪ੍ਰਸਤਾਵ ਮਨਜ਼ੂਰ ਨਹੀਂ ਹੈ ਛੋਟੇ ਜਿਹੇ ਦੇਸ਼ ਦੀ ਇਸ ਦ੍ਰਿੜਤਾ ਤੋਂ ਚੀਨ ਦੁਖੀ ਹੈ ਇਸ ਲਈ ਜਖ਼ਮੀ ਸੱਪ ਵਾਂਗ ਉਹ ਆਪਣੀ ਫੁੰਕਾਰ ਨਾਲ ਭਾਰਤ ਅਤੇ ਭੂਟਾਨ ਨੂੰ ਡੰਗਣ ਦੀ ਹਰਕਤ ਕਰਦਾ ਰਹਿੰਦਾ ਹੈ
ਭਾਰਤ ਅਤੇ ਭੂਟਾਨ ਦਰਮਿਆਨ 1950 ‘ਚ ਹੋਏ ਸਮਝੌਤੇ ਅਨੁਸਾਰ ਭਾਰਤੀ ਫੌਜ ਦੀ ਇੱਕ ਟੁਕੜੀ ਭੂਟਾਨ ਦੀ ਫੌਜ ਨੂੰ ਟ੍ਰੇਨਿੰਗ ਦੇਣ ਲਈ ਭੂਟਾਨ ‘ਚ ਹਮੇਸ਼ਾ ਤਾਇਨਾਤ ਰਹਿੰਦੀ ਹੈ ਮਈ 1976 ‘ਚ ਤੱਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਕੁਸ਼ਲ ਕੂਟਨੀਤੀ ਕਾਰਨ ਸਿੱਕਮ ਭਾਰਤ ਦਾ ਹਿੱਸਾ ਬਣਿਆ ਸੀ ਸਿੱਕਿਮ ਹੀ ਇੱਕੋ-ਇੱਕ ਅਜਿਹਾ ਸੂਬਾ ਹੈ, ਜਿਸ ਦੀ ਚੀਨ ਨਾਲ ਸਰਹੱਦ ਨਿਰਧਾਰਿਤ ਹੈ ਇਹ ਸਰਹੱਦ 1898 ‘ਚ ਚੀਨ ਨਾਲ ਹੋਏ ਸਮਝੌਤੇ ਦੇ ਆਧਾਰ ‘ਤੇ ਯਕੀਨੀ ਕੀਤੀ ਗਈ ਸੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਚੀਨ ਅਤੇ ਬ੍ਰਿਟਿਸ਼ ਭਾਰਤ ਦਰਮਿਆਨ ਹੋਏ ਸਮਝੌਤੇ ਨੂੰ 1959 ‘ਚ ਇੱਕ ਚਿੱਠੀ ਰਾਹੀਂ ਸਵੀਕਾਰ ਲਿਆ ਸੀ
ਇਸ ਸਮੇਂ ਚੀਨ ‘ਚ ਪ੍ਰਧਾਨ ਮੰਤਰੀ ਝੋਊ ਐਨਲਾਈ ਸਨ ਇਸ ਤੋਂ ਬਾਅਦ ਭਾਰਤ ‘ਚ ਲੰਮੇ ਸਮੇਂ ਤੱਕ ਕਾਂਗਰਸ ਦੀਆਂ ਸਰਕਾਰਾਂ ਰਹੀਆਂ, ਜੋ ਨਹਿਰੂ ਦੀ ਚਿੱਠੀ ਦੀ ਸਵੀਕਾਰਤਾ ਨੂੰ ਦੁਵੱਲੇ ਸਮਝੌਤੇ ਵਾਂਗ ਢੋਂਹਦੀਆਂ ਰਹੀਆਂ ਜਦੋਂਕਿ ਚੀਨ ਭਾਰਤ ਦਾ ਦੋਸਤ ਬਣਨ ਦਾ ਦਿਖਾਵਾ ਤਾਂ ਕਰਦਾ ਰਿਹਾ, ਪਰ ਦੋਸਤ ਵਰਗੀ ਉਦਾਰਤਾ ਕਦੇ ਨਹੀਂ ਵਿਖਾਈ ਉਸ ਦਾ ਵਿਹਾਰ ਹਮੇਸ਼ਾ ‘ਬੁੱਕਲ ਦੇ ਸੱਪ’ ਵਰਗਾ ਰਿਹਾ ਹੈ
1962 ਦੀ ਭਾਰਤ-ਚੀਨ ਜੰਗ ਇਸੇ ਦਾ ਨਤੀਜਾ ਹੈ ਕਿਉਂਕਿ ‘ਹਿੰਦੀ-ਚੀਨੀ ਭਾਈ-ਭਾਈ’ ਦੇ ਨਾਅਰੇ ਅਤੇ ਪੰਚਸ਼ੀਲ ਦੇ ਗੁਣਗਾਨ ਨਾਲ ਚੀਨ ਨੇ ਇਹ ਹਮਲਾ ਕੀਤਾ ਸੀ ਜਦੋਂਕਿ ਨਹਿਰੂ ਦੇ ਚੀਨ ਦੇ ਸ਼ਕਤੀਸ਼ਾਲੀ ਆਗੂ ਮਾਓਤਸੇ ਤੁੰਗ ਅਤੇ ਚਾਉ ਐਨ ਲਾਈ ਨਾਲ ਮਧੁਰ ਸਬੰਧ ਸਨ, ਪਰੰਤੂ ਨਹਿਰੂ ਦੋਸਤ ਦੀ ਪਿੱਠ ‘ਚ ਛੁਰਾ ਮਾਰਨ ਦੀ ਚੀਨ ਦੀ ਚਾਲ ਨੂੰ ਸਮਝ ਹੀ ਨਹੀਂ ਸਕੇ ਸਨ ਹਾਲਾਂਕਿ 1998 ‘ਚ ਚੀਨ ਅਤੇ ਭੂਟਾਨ ਸਰਹੱਦ-ਸਮਝੌਤੇ ਅਨੁਸਾਰ ਦੋਵੇਂ ਦੇਸ਼ ਇਹ ਸ਼ਰਤ ਮੰਨਣ ਲਈ ਮਜ਼ਬੂਰ ਹਨ, ਜਿਸ ‘ਚ 1959 ਦੀ ਸਥਿਤੀ ਬਹਾਲ ਰੱਖਣੀ ਹੈ
ਬਾਵਜੂਦ ਚੀਨ ਇਸ ਸਥਿਤੀ ਨੂੰ ਸੜਕ ਦੇ ਬਹਾਨੇ ਬਦਲਣ ਨੂੰ ਕਾਹਲਾ ਤਾਂ ਹੈ ਹੀ, ਜੰਗ ਦੇ ਹਾਲਾਤ ਵੀ ਪੈਦਾ ਕਰ ਦਿੰਦਾ ਹੈ ਭਾਰਤ ਇਸ ਵਿਵਾਦਿਤ ਖੇਤਰ ਨੂੰ ਡੋਕਾਲਾ, ਭੂਟਾਨ ਡੋਕਲਾਮ ਅਤੇ ਚੀਨ ਡੋਗਲਾਂਗ ਕਹਿੰਦਾ ਹੈ ਇਹ ਅਜਿਹਾ ਖੇਤਰ ਹੈ, ਜਿੱਥੇ ਅਬਾਦੀ ਦਾ ਘਣਤਵ ਘੱਟ ਹੈ
ਅਮਰੀਕੀ ਰੱਖਿਆ ਮੰਤਰਾਲੇ ਦੀ ਜੂਨ-2016 ਵਿਚ ਇੱਕ ਰਿਪੋਰਟ ਆਈ ਸੀ, ਜਿਸ ਵਿਚ ਭਾਰਤ ਨੂੰ ਸੁਚੇਤ ਕੀਤਾ ਸੀ ਕਿ ਚੀਨ ਭਾਰਤ ਨਾਲ ਲੱਗਦੀਆਂ ਸਰਹੱਦਾਂ ‘ਤੇ ਆਪਣੀ ਫੌਜੀ ਸ਼ਕਤੀ ਅਤੇ ਜੰਗੀ ਆਵਾਜਾਈ ਦੇ ਵਸੀਲੇ ਵਧਾ ਰਿਹਾ ਹੈ ਅਮਰੀਕਾ ਦੀ ਇਸ ਰਿਪੋਰਟ ਦੇ ਆਧਾਰ ‘ਤੇ ਭਾਰਤ ਨੇ ਤੁਰੰਤ ਗੰਭੀਰਤਾ ਨਾਲ ਇਤਰਾਜ਼ ਜਤਾਇਆ ਹੁੰਦਾ ਤਾਂ ਸ਼ਾਇਦ ਮੌਜ਼ੂਦਾ ਸਥਿਤੀ ਪੈਦਾ ਨਾ ਹੁੰਦੀ!
ਭਾਰਤ ਅਤੇ ਚੀਨ ਵਿਚ ਅਕਸਾਈ ਚੀਨ ਨੂੰ ਲੈ ਕੇ ਕਰੀਬ 4000 ਕਿਲੋਮੀਟਰ ਅਤੇ ਸਿੱਕਮ ਨੂੰ ਲੈ ਕੇ 220 ਕਿਲੋਮੀਟਰ ਸਰਹੱਦੀ ਵਿਵਾਦ ਹੈ ਤਿੱਬਤ ਅਤੇ ਅਰੁਣਾਚਲ ਵਿਚ ਵੀ ਸਰਹੱਦੀ ਦਖ਼ਲਅੰਦਾਜ਼ੀ ਕਰਕੇ ਚੀਨ ਵਿਵਾਦ ਖੜ੍ਹਾ ਕਰਦਾ ਰਹਿੰਦਾ ਹੈ
2015 ਵਿਚ ਉੱਤਰੀ ਲੱਦਾਖ ਦੀ ਭਾਰਤੀ ਹੱਦ ਵਿਚ ਵੜ ਕੇ ਚੀਨ ਦੇ ਫੌਜੀਆਂ ਨੇ ਆਪਣੇ ਤੰਬੂ ਗੱਡ ਕੇ ਫੌਜੀ ਅਭਿਆਸ ਸ਼ੁਰੂ ਕਰ ਦਿੱਤਾ ਸੀ ਉਦੋਂ ਦੋਵਾਂ ਦੇਸ਼ਾਂ ਦੇ ਫੌਜੀ ਅਧਿਕਾਰੀਆਂ ਵਿਚ 5 ਦਿਨ ਤੱਕ ਚੱਲੀ ਗੱਲਬਾਤ ਤੋਂ ਬਾਅਦ ਚੀਨੀ ਫੌਜ ਵਾਪਸ ਮੁੜੀ ਸੀ ਚੀਨ ਬ੍ਰਹਮਪੁੱਤਰ ਦਰਿਆ ‘ਤੇ ਬੰਨ੍ਹ ਬਣਾ ਕੇ ਪਾਣੀ ਦਾ ਵਿਵਾਦ ਵੀ ਖੜ੍ਹਾ ਕਰਦਾ ਰਹਿੰਦਾ ਹੈ
ਦਰਅਸਲ ਚੀਨ ਵਿਸਥਾਰਵਾਦੀ ਅਤੇ ਹੋਂਦਵਾਦੀ ਰਾਸ਼ਟਰ ਦੀ ਮਾਨਸਿਕਤਾ ਰੱਖਦਾ ਹੈ ਇਸੇ ਕਾਰਨ ਉਸ ਦੀ ਦੱਖਣੀ ਚੀਨ ਸਾਗਰ ‘ਤੇ ਏਕਾਧਿਕਾਰ ਨੂੰ ਲੈ ਕੇ ਵੀਅਤਨਾਮ, ਫਿਲਪਾਈਨ, ਤਾਈਵਾਨ ਅਤੇ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਨਾਲ ਤਣੀ ਹੋਈ ਹੈ ਇਹ ਮਾਮਲਾ ਕੌਮਾਂਤਰੀ ਪੰਚਾਇਤ ਵਿਚ ਵੀ ਲੰਬਿਤ ਹੈ ਚੀਨ ਦੁਆਰਾ ਪ੍ਰਸਤਾਵਿਤ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਵਿਰੁੱਧ ਅਰਧ-ਮੁਖਤਿਆਰ ਖੇਤਰ ਹਾਂਗਕਾਂਗ ਲਗਾਤਾਰ ਸੰਘਰਸ਼ ਕਰ ਰਿਹਾ ਹੈ
ਦਰਅਸਲ ਚੀਨ ਨੇ ਹਾਂਗਕਾਂਗ ਨੂੰ ਰਾਸ਼ਟਰੀ ਸੁਰੱਖਿਆ ਨੀਤੀ ਦੇ ਦਾਇਰੇ ਵਿਚ ਲਿਆਉਣ ਲਈ ਕਾਨੂੰਨ ਵਿਚ ਸੋਧ-ਬਿੱਲ ਪੇਸ਼ ਕੀਤਾ ਹੈ ਜੇਕਰ ਇਹ ਪਾਸ ਹੋ ਜਾਂਦਾ ਹੈ ਤਾਂ ਹਾਂਗਕਾਂਗ ਵਿਚ ਚੀਨ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਦੇ ਨਾਲ ਹੀ ਵਿਦੇਸ਼ੀ ਦਖ਼ਲਅੰਦਾਜ਼ੀ ‘ਤੇ ਵੀ ਰੋਕ ਲੱਗ ਜਾਏਗੀ
ਚੀਨ ਦੀ ਇਸ ਕੋਝੀ ਮਨਸ਼ਾ ਦੇ ਵਿਰੋਧ ਵਿਚ ਅਮਰੀਕਾ, ਅਸਟਰੇਲੀਆ ਅਤੇ ਕੈਨੇਡਾ ਵੀ ਉੰਤਰ ਆਏ ਹਨ ਇਸੇ ਤਰ੍ਹਾਂ ਚੀਨ ਤਾਈਵਾਨ ਨੂੰ ਮੁਖਤਿਆਰ ਅਧਾਰ ‘ਤੇ ‘ਇੱਕ ਦੇਸ਼ ਦੋ ਪ੍ਰਣਾਲੀ’ ਦਾ ਸਿਧਾਂਤ ਲਾਗੂ ਕਰਕੇ ਹੜੱਪਣਾ ਚਾਹੁੰਦਾ ਹੈ ਤਾਈਵਾਨ ਦੀ ਮਹਿਲਾ ਰਾਸ਼ਟਰਪਤੀ ਤਸਾਈ ਇੰਗ-ਵੇਨ ਨੇ ਕਬਜ਼ੇ ਦੇ ਇਸ ਪ੍ਰਸਤਾਵ ਨੂੰ ਨਕਾਰਦੇ ਹੋਏ ਅਜ਼ਾਦੀ ਨੂੰ ਹਰ ਹਾਲ ਵਿਚ ਬਚਾ ਕੇ ਰੱਖਣ ਦਾ ਐਲਾਨ ਕੀਤਾ ਹੈ ਬਾਵਜ਼ੂਦ ਇਸਦੇ ਚੀਨ ਨਾ ਤਾਂ ਆਪਣੇ ਅੜੀਅਲ ਰਵੱਈਏ ਤੋਂ ਬਾਜ਼ ਆਉਣਾ ਚਾਹੁੰਦਾ ਹੈ ਅਤੇ ਨਾ ਹੀ ਵਿਸਥਾਰਵਾਦੀ ਨੀਤੀ ‘ਤੇ ਰੋਕ ਲਾਉਣਾ ਚਾਹੁੰਦਾ ਹੈ
ਪ੍ਰਮੋਦ ਭਾਰਗਵ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।