ਪੰਜਾਬ ਪੁਲਿਸ ਨੇ ਕੇਕ ਕੱਟ ਕੇ ਕੀਤਾ ਨਵ-ਵਿਆਹੇ ਜੋੜੇ ਦਾ ਸੁਆਗਤ
ਲਾੜੇ ਸਮੇਤ ਸਿਰਫ 5 ਮੈਬਰ ਹੀ ਹੋਏ ਵਿਆਹ ‘ਚ ਸ਼ਾਮਲ
ਲੁਧਿਆਣਾ,( ਵਨਰਿੰਦਰ ਮਣਕੂ) ਲੁਧਿਆਣਾ ਦੇ ਹੈਬੋਵਾਲ ਇਲਾਕੇ ‘ਚ ਰਹਿੰਦੇ ਡੇਰਾ ਪ੍ਰੇਮੀ ਗੁਰਮੁੱਖ ਇੰਸਾਂ ਨੇ ਆਪਣੀ ਬੇਟੀ ਪ੍ਰੀਆ ਇੰਸਾਂ ਦਾ ਵਿਆਹ ਮਈ ਮਹੀਨੇ ‘ਚ ਕਾਨੂੰਨ ਦੇ ਦਾਇਰੇ ‘ਚ ਰਹਿ ਕੇ ਕੀਤਾ ਤੇ ਸਭ ਲਈ ਇੱਕ ਮਿਸਾਲ ਪੇਸ਼ ਕੀਤੀ। ਇਸ ਕੋਰੋਨਾ ਵਾਇਰਸ (ਕੋਵਿਡ-19) ਵਰਗੀ ਮਹਾਂਮਾਰੀ ਦੇ ਚੱਲਦੇ ਬਹੁਤ ਸਾਰੇ ਲੋਕ ਜਦੋਂਕਿ ਵਿਆਹ ਦੀਆਂ ਤਰੀਕਾਂ ਬਦਲ ਰਹੇ ਨੇ ਜਾਂ ਚੋਰੀ ਛੁੱਪੇ ਵੱਧ ਇੱਕਠ ਕਰਨ ਦੀ ਸੋਚਦੇ ਹਨ।
Simple Marriages | ਲੁਧਿਆਣਾ ਦੇ ਬਲਾਕ ਭੰਗੀਦਾਸ ਕਮਲ ਇੰਸਾਂ ਨੇ ਦੱਸਿਆ ਕਿ ਦੋਵਾਂ ਪਰਿਵਾਰਾਂ ਵੱਲੋ ਲੁਧਿਆਣਾ ਦੇ ਨਾਮਚਰਚਾ ਘਰ ਵਿੱਚ ਪਹੁੰਚਕੇ ਇਹ ਸ਼ੁੱਭ ਕਾਰਜ ਕੀਤਾ ਗਿਆ। ਲੁਧਿਆਣਾ ਦੇ ਨਾਮਚਰਚਾ ਘਰ ਗਹੋਰ ਵਿੱਚ ਲੜਕੀ ਪਰਿਵਾਰ ਦੇ ਤੇ ਲੜਕੇ ਦੇ ਪਰਿਵਾਰ ਦੇ ਕੇਵਲ 5-5 ਮੈਂਬਰ ਹੀ ਪਹੁੰਚੇ ‘ਤੇ ਆਪਣੇ ਪੂਰਨ ਸਤਿਗੁਰੂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸਰੂਪ ਦੇ ਸਾਹਮਣੇ ਦਿਲ ਜੌੜ ਮਾਲਾ ਪਾ ਕੇ ਵਿਆਹ ਦੀ ਰਸਮ ਪੂਰੀ ਕੀਤੀ।
ਕਮਲ ਇੰਸਾਂ ਨੇ ਦੱਸਿਆ ਕਿ ਲੜਕੇ ਵਾਲੇ ਸਿਰਫ 5 ਜਣੇ ਹੀ ਮਾਨਸਾ ਤੋਂ ਬਰਾਤ ਲੈਕੇ ਲੁਧਿਆਣਾ ਪਹੁੰਚੇ ਤੇ ਸਾਦੇ ਢੰਗ ਨਾਲ ਦਿਲ-ਜੋੜ ਮਾਲਾ ਪਾਕੇ ਵਿਆਹ ਕੀਤਾ। ਉਨ•ਾਂ ਦੱਸਿਆ ਕਿ ਵਿਆਹ ਤੋਂ ਬਾਅਦ ਜਦ ਉਹ ਵਾਪਸ ਮਾਨਸਾ ਪਰਤੇ ਤਾਂ ਪੰਜਾਬ ਪੁਲਿਸ ਵੱਲੋਂ ਉਨ•ਾਂ ਦਾ ਸੁਆਗਤ ਬੜੇ ਅਨੌਖੇ ਢੰਗ ਨਾਲ ਕੀਤਾ ਗਿਆ। ਮੌਕੇ ‘ਤੇ ਮੌਜੂਦ ਪੰਜਾਬ ਪੁਲਿਸ ਨੇ ਕੇਕ ਕੱਟ ਕੇ ਨਵ-ਵਿਆਹੇ ਜੌੜੇ ਦਾ ਸੁਆਗਤ ਕੀਤਾ। ਪੁਲਿਸ ਵੱਲੋਂ ਉਹਨਾਂ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।