ਆਰਥਿਕ ਪੈਕੇਜ ਨਾਲ ਗਰੀਬ ਦੇ ਹਿੱਸੇ ਕੁਝ ਨਹੀਂ ਆਇਆ: ਕਾਂਗਰਸ

the poor did not get any share from the economic package : congress

ਕਿਸਾਨਾਂ ਤੇ ਮਜਦੂਰਾਂ ਨੂੰ ਕੀਤਾ ਗਿਆ ਅਣਦੇਖਾ

ਨਵੀਂ ਦਿੱਲੀ, ਏਜੰਸੀ। ਕਾਂਗਰਸ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਜੋ ਆਰਥਿਕ ਪੈਕੇਜ ਐਲਾਨਿਆ ਹੈ ਉਸ ‘ਚ ਆਮ ਆਦਮੀ ਦੀ ਅਣਦੇਖੀ ਹੋਈ ਹੈ ਅਤੇ ਦੇਸ਼ ਦਾ ਗਰੀਬ, ਕਿਸਾਨ, ਕਾਮਗਾਰ, ਮਜਦੂਰ ਇਸ ਐਲਾਨ ਤੋਂ ਨਿਰਾਸ਼ ਹਨ।

ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ ਚਿੰਦਬਰਮ ਅਤੇ ਪਾਰਟੀ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਬੁੱਧਵਾਰ ਇੱਥੇ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਸ੍ਰੀ ਮੋਦੀ ਨੇ ਮੰਗਲਵਾਰ ਦੇਰ ਰਾਤ ਕੋਰੋਨਾ ਸੰਕਟ ਦਰਮਿਆਨ 20 ਲੱਖ ਕਰੋੜ ਰੁਪਏ ਦਾ ਪੈਕੇਜ ਦੇਣ ਦਾ ਐਲਾਨ ਕੀਤਾ ਹੈ ਪਰ ਇਸ ਵਿੱਚ ਆਮ ਆਦਮੀ ਲਈ ਕੋਈ ਮਦਦ ਨਹੀਂ ਹੈ। ਇਸ ਪੈਕੇਜ ‘ਚ ਗਰੀਬ, ਮਜ਼ਦੂਰ, ਆਪਣੇ ਘਰ ਵਾਪਸ ਜਾਣ ਲਈ ਪ੍ਰੇਸ਼ਾਨ ਪ੍ਰਵਾਸ਼ੀ ਮਜ਼ਦੂਰਾਂ ਅਤੇ ਹੋਰ ਕਾਮਗਾਰਾਂ ਨੂੰ ਕੁਝ ਨਹੀਂ ਦਿੱਤਾ ਗਿਆ ਹੈ।

ਉਹਨਾਂ ਕਿਹਾ ਕਿ ਸਭ ਤੋਂ ਵੱਡਾ ਸੰਕਟ ਕੰਮ ਨਾ ਹੋਣ ਕਾਰਨ ਪੈਦਲ ਆਪਣੇ ਘਰ ਜਾਣ ਨੂੰ ਮਜ਼ਬੂਰ ਪ੍ਰਵਾਸੀ ਮਜਦੂਰਾਂ ਦਾ ਹੈ ਜਿਹਨਾਂ ਨੂੰ ਘਰ ਭੇਜਣ, ਭੋਜਨ ਦੇਣ ਅਤੇ ਉਹਨਾਂ ਦੇ ਖਾਤਿਆਂ ‘ਚ ਨਗਦ ਰਾਸ਼ੀ ਜਮ੍ਹਾ ਕਰਨ ‘ਤੇ ਵਿਚਾਰ ਨਹੀਂ ਕੀਤਾ ਗਿਆ ਹੈ। ਇਸ ਪੈਕੇਜ ‘ਚ ਇਸ ਤਬਕੇ ਦੇ ਹਿੱਸੇ ਕੁਝ ਨਹੀਂ ਗਿਆ। ਕਿਸਾਨ ਦਾ ਹੋਰ ਬੁਰਾ ਹਾਲ ਹੈ ਕਿਉਂਕਿ ਉਸ ਨੂੰ ਇੱਕ ਪਾਸੇ ਬੇਮੌਸਮੀ ਬਾਰਸ਼ ਨਾਲ ਆਸਮਾਨ ਰੁਲਾ ਰਿਹਾ ਹੈ ਅਤੇ ਦੂਜੇ ਪਾਸੇ ਸਰਕਾਰ ਉਹਨਾਂ ਦੀ ਅਣਦੇਖੀ ਕਰ ਰਹੀ ਹੈ।

ਕਾਂਗਰਸ ਨੇਤਾ ਨੇ ਛੋਟੇ, ਲਘੂ ਅਤੇ ਮੱਧਮ ਉਦਯੋਗਾਂ ਲਈ ਆਰਥਿਕ ਪੈਕੇਜ ਦੇਣ ਦਾ ਸਵਾਗਤ ਕੀਤਾ ਪਰ ਕਿਹਾ ਕਿ ਦੇਸ਼ ‘ਚ 6 ਕਰੋੜ 30 ਲੱਖ ਛੋਟੇ ਲਘੂ ਮੱਧਮ ਉਦਯੋਗ ਹਨ ਜਿਹਨਾਂ ‘ਚ ਸਿਰਫ 545 ਲੱਖ ਨੂੰ ਹੀ ਲਾਭ ਦਿੱਤਾ ਗਿਆ ਹੈ। ਉਹਨਾ ਦਾ ਕਹਿਣਾ ਸੀ ਕਿ ਉਹਨਾਂ ਲਈ ਕਰਜ਼ ਲੈਣ ਦਾ ਰਸਤਾ ਤਾਂ ਖੋਲ੍ਹ ਦਿੱਤਾ ਹੈ ਪਰ ਉਹਨਾਂ ਦੇ ਕੰਮ ਨੂੰ ਗਤੀ ਕਿਵੇਂ ਮਿਲੇ ਇਸ ਦਾ ਕੋਈ ਯਤਨ ਨਹੀਂ ਹੋਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।