ਸ਼ੁਰੇਸ ਕੁਮਾਰ ਅਤੇ ਕਰਨ ਅਵਤਾਰ ਦਾ ਇਮਾਨਦਾਰੀ ‘ਚ ਲੋਹਾ, ਰੌਲਾ ਸਿਰਫ਼ ਵਜ਼ੀਰਾਂ ਦੇ ਨਿੱਜੀ ਹਿੱਤ ਦਾ

Sukhbir badal
The strange decision of the Akali Dal

ਸਾਬਕਾ ਮੰਤਰੀ ਅਤੇ ਵਿਧਾਇਕ ਬਿਕਰਮ ਮਜੀਠੀਆ ਨੇ ਲਿਆ ਅਧਿਕਾਰੀਆਂ ਦਾ ਪੱਖ

ਕਿਹਾ, ਨਾ ਹੀ ਕਰਨ ਅਵਤਾਰ ਅਤੇ ਨਾ ਹੀ ਸ਼ੁਰੇਸ ਕੁਮਾਰ ਦੇ ਠੇਕੇ, ਸਿਆਸੀ ਲੋਕ ਚਲਾ ਰਹੇ ਹਨ ਸ਼ਰਾਬ ਦੇ ਠੇਕੇ

ਚੰਡੀਗੜ, (ਅਸ਼ਵਨੀ ਚਾਵਲਾ)। ਅਮਰਿੰਦਰ ਸਿੰਘ ਦੀ ਵਜ਼ਾਰਤ ਦੇ ਵਜ਼ੀਰਾਂ ਅਤੇ ਅਧਿਕਾਰੀਆਂ ਦੇ ਰੌਲ਼ੇ ਵਿੱਚ ਹੁਣ ਸਾਬਕਾ ਮੰਤਰੀ ਤੇ ਵਿਧਾਇਕ ਬਿਕਰਮ ਮਜੀਠੀਆ ਸਾਹਮਣੇ ਆ ਗਏ ਹਨ, ਉਨਾਂ ਸਿੱਧੇ ਤੌਰ ‘ਤੇ ਸਾਰਾ ਦੋਸ਼ ਵਜ਼ੀਰਾਂ ‘ਤੇ ਮੜ ਦਿੱਤਾ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿ ਅਸਲ ਵਿੱਚ ਸਾਰਾ ਰੌਲਾ ਹੀ ਵਜ਼ੀਰਾਂ ਦੇ ਆਪਣੇ ਨਿੱਜੀ ਹਿੱਤ ਅਤੇ ਜੇਬ ਗਰਮ ਕਰਨ ਦਾ ਹੀ ਹੈ, ਜਦੋਂ ਕਿ ਨਾ ਹੀ ਸ਼ੁਰੇਸ ਕੁਮਾਰ (ਮੁੱਖ ਪ੍ਰਮੱਖ ਸਕੱਤਰ)ਦਾ ਕੋਈ ਸਰਾਬ ਦਾ ਠੇਕਾ ਚਲਦਾ ਹੈ ਅਤੇ ਨਾ ਹੀ ਕਰਨ ਅਵਤਾਰ (ਮੁੱਖ ਸਕੱਤਰ)ਸ਼ਰਾਬ ਨੂੰ ਵੇਚਦਾ ਹੈ।

ਇਨਾਂ ਦੋਹੇ ਅਧਿਕਾਰੀਆਂ ਦਾ ਤਾਂ ਇਮਾਨਦਾਰੀ ਵਿੱਚ ਲੋਹਾ ਮੰਨਿਆ ਜਾਂਦਾ ਹੈ। ਉਹ ਖੁਦ ਇਨਾਂ ਦਵਹੇ ਅਧਿਕਾਰੀਆਂ ਦੀ ਗਰੰਟੀ ਵੀ ਲੈ ਸਕਦੇ ਹਨ ਕਿ ਇਨਾਂ ਦੀ ਇਮਾਨਦਾਰੀ ਅਤੇ ਕੰਮ ਕਰਨ ਦੇ ਤਰੀਕੇ ‘ਤੇ ਕਿਸੇ ਵੀ ਤਰਾਂ ਦਾ ਸ਼ਕ ਹੀ ਨਹੀਂ ਕੀਤਾ ਜਾ ਸਕਦਾ ਹੈ ਪਰ ਹੁਣ ਪੰਜਾਬ ਦੇ ਵਜ਼ੀਰ ਹੀ ਆਪਣੀਆਂ ਜੇਬਾਂ ਨੂੰ ਗਰਮ ਕਰਨ ਲਈ ਇਹੋ ਜਿਹੇ ਕੰਮ ਕਰਨ ਲਗੇ ਹੋਏ ਹਨ ਤਾਂ ਰੌਲਾ-ਗੌਲ਼ਾ ਹੋਣਾ ਵੀ ਸੁਭਾਵਿਕ ਹੈ।

ਬਿਕਰਮ ਮਜੀਠੀਆ ਨੇ ਕਿਹਾ ਕਿ ਸ਼ਰਾਬ ਨੂੰ ਲੈ ਕੇ ਇਨਾਂ ਵਜ਼ੀਰਾਂ ਤੋਂ ਇੱਕ ਪਾਲਿਸੀ ਨਹੀਂ ਬਣ ਰਹੀਂ ਤਾਂ ਇਹ ਪੰਜਾਬ ਦੇ ਭਲੇ ਲਈ ਕੀ ਕਰਨਗੇ। ਉਨਾਂ ਕਿਹਾ ਕਿ ਕਲਾ ਜਦੋਂ ਕੈਬਨਿਟ ਮੀਟਿੰਗ ਤੋਂ ਪਹਿਲਾਂ ਪ੍ਰੀ ਮੀਟਿੰਗ ਹੋਈ ਤਾਂ ਉਥੇ ਇਹ ਮੰਤਰੀ ਆਪਣੇ ਨਿੱਜੀ ਹਿੱਤਾਂ ਅਨੁਸਾਰ ਪਾਲਿਸੀ ਚਾਹੁੰਦੇ ਸਨ ਪਰ ਇਨਾਂ ਦੋਵੇ ਅਧਿਕਾਰੀਆਂ ਨੇ ਸਮਝਾਇਆ ਕਿ ਇਸ ਨਾਲ ਕਾਫ਼ੀ ਜਿਆਦਾ ਪੰਜਾਬ ਵਿੱਚ ਹੰਗਾਮਾ ਹੋ ਜਾਣਾ ਹੈ, ਇਸ ਲਈ ਪਾਲਿਸੀ ਵਿੱਚ ਜਿਆਦਾ ਫੇਰਬਦਲ ਨਾ ਕੀਤੀ ਜਾਵੇ, ਜਿਸ ਨਾਲ ਹੀ ਇਹ ਹੰਗਾਮਾ ਹੋਇਆ ਹੈ।

ਮਜੀਠੀਆ ਨੇ ਕਿਹਾ ਕਿ ਇਹ ਮੰਤਰੀ ਆਪਣੇ ਨਿੱਜੀ ਹਿੱਤ ਅਨੁਸਾਰ ਹੀ ਸਰਾਬ ਦੀ ਪਾਲਿਸੀ ਚਾਹੁੰਦੇ ਹਨ ਕਿਉਂਕਿ ਪੰਜਾਬ ਵਿੱਚ ਇਨਾਂ ਵਜ਼ੀਰਾਂ ਜਾਂ ਫਿਰ ਚਹੇਤਿਆਂ ਦੇ ਨਾਅ ‘ਤੇ ਠੇਕੇ ਚਲ ਰਹੇ ਹਨ, ਜਿਥੇ ਇਨਾਂ ਨੇ ਮੋਟੀ ਕਮਾਈ ਕਰਨ ਲਈ ਇਹ ਕੀਤਾ। ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਦਾ ਇੱਕ ਵਜ਼ੀਰ ਤਾਂ ਸਿਹਤ ਵਿਭਾਗ ਦਾ ਖਿਆਲ ਘੱਟ ਰੱਖਦਾ ਹੈ, ਜਦੋਂ ਕਿ ਸ਼ਰਾਬ ਦੇ ਪਊਏ ਦਾ ਜਿਆਦਾ ਖਿਆਲ ਰੱਖੀ ਜਾਂਦਾ ਹੈ, ਇਸ ਲਈ ਇਨਾਂ ਦੇ ਨਿੱਜੀ ਹਿੱਤਾਂ ਕਰਕੇ ਹੀ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ, ਜਿਹੜਾ ਕਿ ਗਲਤ ਹੈ।

ਬਿਕਰਮ ਮਜੀਠੀਆ ਨੇ ਕਿਹਾ ਕਿ ਇਹ ਵਜ਼ੀਰ ਹੁਣ ਪੰਜਾਬ ਦੇ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ ਹਨ, ਕਿਉਂਕਿ ਪੰਜਾਬ ਦੇ ਲੋਕ ਬਹੁਤ ਸਿਆਣੇ ਹਨ, ਇਸ ਤਰੀਕੇ ਨਾਲ ਗੱਡੀ ਚੱਲਣੀ ਔਖੀ ਹੋਏਗੀ, ਜਿਸ ਤਰੀਕੇ ਨਾਲ ਇਹ ਪੰਜਾਬ ਦੀ ਗੱਡੀ ਚਲਾਉਣਾ ਚਾਹੁੰਦੇ ਹਨ। ਬਿਕਰਮ ਮਜੀਠਿਆ ਨੇ ਕਿਹਾ ਕਿ ਅਸੀਂ ਵੀ ਪੰਜਾਬ ਵਿੱਚ 10 ਸਾਲ ਸਰਕਾਰ ਚਲਾਈ ਹੈ ਅਤੇ ਸਾਡੀ ਸਰਕਾਰ ਦੌਰਾਨ ਇਹੋ ਜਿਹਾ ਕੁਝ ਵੀ ਨਹੀਂ ਹੋਇਆ।

ਜਿਹੜੇ ਦੋਵੇ ਅਫ਼ਸਰ ਮੀਟਿੰਗ ਵਿੱਚ ਮੌਜੂਦ ਸਨ, ਉਨਾਂ ਵਿੱਚੋਂ ਕਰਨ ਅਵਤਾਰ ਸਿੰਘ ਅਤੇ ਸੁਰੇਸ਼ ਕੁਮਾਰ ਨੇ ਵੀ ਪਿਛਲੇ 10 ਸਾਲ ਉਨਾਂ ਦੀ ਸਰਕਾਰ ਦੌਰਾਨ ਕੰਮ ਕੀਤਾ ਹੈ। ਇਨਾਂ ਦੋਵੇ ਸੀਨੀਅਰ ਅਧਿਕਾਰੀਆਂ ਨੇ ਚੰਗੇ ਤਰੀਕੇ ਨਾਲ ਕੰਮ ਕੀਤੀ ਸਗੋਂ ਅੱਜ ਵੀ ਇਨਾਂ ਦੀ ਇਮਾਨਦਾਰੀ ਦਾ ਲੋਹਾ ਮੰਨਿਆ ਜਾਂਦਾ ਹੈ ਅਤੇ ਇਨਾਂ ‘ਤੇ ਇੱਕ ਵੀ ਦਾਗ ਨਹੀਂ ਲੱਗਿਆ ਹੈ।

ਵਜ਼ੀਰ ਅਤੇ ਸਲਾਹਕਾਰ ਦੀ ਪਤਨੀ ਕਰ ਰਹੀ ਐ ਵਿਰੋਧ, ਆਪ ਕਿਉਂ ਨਹੀਂ ਬੋਲਦੇ

ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਇੱਕ ਵਜ਼ੀਰ ਅਤੇ ਸਲਾਹਕਾਰ ਦੀ ਪਤਨੀ ਟਵਿੱਟਰ ‘ਤੇ ਸ਼ਰਾਬ ਦੀ ਹੋਮ ਡਿਲੀਵਰੀ ਦਾ ਵਿਰੋਧ ਕਰ ਰਹੀਆਂ ਹਨ ਪਰ ਇਹ ਦੋਵੇ ਖ਼ੁਦ ਕੁਝ ਵੀ ਨਹੀਂ ਬੋਲ ਰਹੇ ਹਨ। ਇਸ ਵਜ਼ੀਰ ਨੂੰ ਚਾਹੀਦਾ ਹੈ ਕਿ ਉਹ ਖ਼ੁਦ ਵਿਰੋਧ ਕਰੇ ਅਤੇ ਸਲਾਹਕਾਰ ਵੱਲੋਂ ਮੁੱਖ ਮੰਤਰੀ ਨੂੰ ਸਲਾਹ ਦੇਣੀ ਚਾਹੀਦੀ ਹੈ ਕਿ ਇਸ ਤਰਾਂ ਹੋਮ ਡਿਲੀਵਰੀ ਨਾ ਕੀਤੀ ਜਾਵੇ ਪਰ ਇਹ ਇੰਜ ਨਹੀਂ ਕਰਨਗੇ, ਕਿਉਂਕਿ ਜਦੋਂ ਵਜ਼ੀਰਾਂ ਦੇ ਨਿੱਜੀ ਹਿੱਤ ਜੁੜੇ ਹੋਣ ਤਾਂ ਉਹ ਆਪਣੀ ਜੇਬ ਗਰਮ ਕਰਨ ਵਲ ਹੀ ਜਿਆਦਾ ਧਿਆਨ ਦਿੰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।