ਆਰਮੀ ਦੇ ਆਰਆਰ ਹਸਪਤਾਲ ‘ਚ 24 ਕੋਰੋਨਾ ਦੇ ਆਏ ਸਾਹਮਣੇ

Corona Active

ਆਰਮੀ ਦੇ ਆਰਆਰ ਹਸਪਤਾਲ ‘ਚ 24 ਕੋਰੋਨਾ ਦੇ ਆਏ ਸਾਹਮਣੇ

ਨਵੀਂ ਦਿੱਲੀ। ਫੌਜ ਦੇ ਖੋਜ ਅਤੇ ਰੈਫ਼ਰਲ ਹਸਪਤਾਲ ਦੇ ਕੈਂਸਰ ਵਿਭਾਗ ਵਿੱਚ, 24 ਮਰੀਜ਼ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ ਅਤੇ ਉਨ੍ਹਾਂ ਨੂੰ ਦਿੱਲੀ ਕੈਂਟ ਦੇ ਆਰਮੀ ਦੇ ਬੇਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸੈਨਾ ਅਨੁਸਾਰ, ਪ੍ਰਭਾਵਿਤ ਪਾਏ ਗਏ ਮਰੀਜ਼ਾਂ ਵਿੱਚ ਸੇਵਾ ਕਰਨ ਵਾਲੇ, ਸੇਵਾਮੁਕਤ ਕਰਮਚਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤ ਸ਼ਾਮਲ ਹਨ। ਹਸਪਤਾਲ ਦੇ ਸਿਹਤ ਕਰਮੀ ਜਾਂ ਹੋਰ ਸਟਾਫ ਵਿਚ ਕੋਈ ਵੀ ਕੋਰੋਨਾ ਪ੍ਰਭਾਵਿਤ ਨਹੀ ਮਿਲਿਆ। ਸੂਤਰਾਂ ਦੇ ਅਨੁਸਾਰ, ਇਸ ਤੋਂ ਪਹਿਲਾਂ ਸੈਨਾ ਵਿੱਚ ਕੋਰੋਨਾ ਪ੍ਰਭਾਵਿਤਾਂ ਦੇ 14 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਪੰਜ ਠੀਕ ਹੋ ਗਏ ਹਨ ਅਤੇ ਕੰਮ ਤੇ ਪਰਤ ਆਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।