ਭਗਤੀ ਨਾਲ ਹੀ ਮਿਲਦਾ ਹੈ ਪ੍ਰਭੂ-ਪ੍ਰੇਮ : ਪੂਜਨੀਕ ਗੁਰੂ ਜੀ

Saint Dr MSG

ਭਗਤੀ ਨਾਲ ਹੀ ਮਿਲਦਾ ਹੈ ਪ੍ਰਭੂ-ਪ੍ਰੇਮ : ਪੂਜਨੀਕ ਗੁਰੂ ਜੀ

ਸਰਸਾ, (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦਾ ਪ੍ਰੇਮ ਜਿਨ੍ਹਾਂ ਜੀਵਾਂ ਦੇ ਹਿੱਸੇ ਆਉਂਦਾ ਹੈ ਉਹ ਲੋਕ ਬਹੁਤ ਭਾਗਾਂ ਵਾਲੇ ਹੁੰਦੇ ਹਨ ਤੇ ਪ੍ਰੇਮ ਦੀ ਇਹ ਦੌਲਤ ਭਗਵਾਨ ਦੀ ਭਗਤੀ ਨਾਲ ਹੀ ਸੰਭਵ ਹੈ ਜੋ ਲੋਕ ਮਾਲਕ ਦੀ ਭਗਤੀ ਤੇ ਸ੍ਰਿਸ਼ਟੀ ਨਾਲ ਨਿਹਸਵਾਰਥ ਭਾਵਨਾ ਨਾਲ ਪਿਆਰ ਕਰਦੇ ਹਨ,

ਉਨ੍ਹਾਂ ‘ਤੇ ਹੀ ਮਾਲਕ ਦਾ ਰਹਿਮੋ-ਕਰਮ ਵਰ੍ਹਦਾ ਹੈ ਸੰਤ, ਪੀਰ-ਫ਼ਕੀਰ ਅੱਲ੍ਹਾ, ਮਾਲਕ ਦੇ ਬਚਨ ਦੱਸਦੇ ਰਹਿੰਦੇ ਹਨ ਜੋ ਲੋਕ ਅਮਲ ਕਰ ਲੈਂਦੇ ਹਨ ਉਹ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦੇ ਹੱਕਦਾਰ ਬਣ ਜਾਂਦੇ ਹਨ ਅਤੇ ਜੋ ਅਮਲ ਨਹੀਂ ਕਰਦੇ, ਉਹ ਆਪਣੇ ਕਰਮਾਂ ਦੀ ਮਾਰ ਸਹਿੰਦੇ ਰਹਿੰਦੇ ਹਨ ਸੰਤਾਂ ਦਾ ਆਪਣਾ ਕੋਈ ਬਚਨ ਨਹੀਂ ਹੁੰਦਾ ਭਗਵਾਨ ਜੋ ਖ਼ਿਆਲ ਦਿੰਦਾ ਹੈ, ਸੰਤ, ਪੀਰ-ਫ਼ਕੀਰ ਉਹੋ-ਜਿਹਾ ਹੀ ਪ੍ਰਚਾਰ ਕਰਦੇ ਹਨ

Anmol Bachan | ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਪਹਿਲਾਂ ਤੋਂ ਕੋਈ ਤਿਆਰੀ ਨਹੀਂ ਕਰਦੇ, ਕੋਈ ਭਾਸ਼ਣ ਤਿਆਰ ਨਹੀਂ ਕਰਦੇ ਭਾਵ ਮੌਕੇ ‘ਤੇ ਹੀ ਅੱਲ੍ਹਾ, ਮਾਲਕ ਜੋ ਖ਼ਿਆਲ ਦਿੰਦਾ ਹੈ, ਪੀਰ-ਫ਼ਕੀਰ ਸਾਰੀ ਸਾਧ-ਸੰਗਤ ਦੇ ਸਾਹਮਣੇ ਉਹ ਖ਼ਿਆਲ ਰੱਖ ਦਿੰਦੇ ਹਨ ਜਿਸ ਤਰ੍ਹਾਂ ਦੇ ਲੋਕ ਬੈਠੇ ਹੁੰਦੇ ਹਨ, ਉਹੋ-ਜਿਹੀਆਂ ਗੱਲਾਂ ਹੁੰਦੀਆਂ ਹਨ ਇਸ ਲਈ ਇਨਸਾਨ ਨੂੰ ਇਹ ਚਾਹੀਦਾ ਹੈ ਕਿ ਸੰਤਾਂ ਦੇ ਬਚਨ ਸੁਣ ਕੇ ਅਮਲ ਕਰੇ ਜੋ ਇਨਸਾਨ ਬਚਨਾਂ ਨੂੰ ਮੰਨਦਾ ਹੈ ਫਿਰ ਭਾਵੇਂ ਕੋਈ ਨੇੜੇ ਹੋਵੇ ਜਾਂ ਦੂਰ ਹੋਵੇ, ਦੂਰੀ ਨਾਲ ਕੋਈ ਮਤਲਬ ਨਹੀਂ ਹੁੰਦਾ ਤੇ ਉਹੀ ਇਨਸਾਨ ਮਾਲਕ ਦੀ ਕ੍ਰਿਪਾ-ਦ੍ਰਿਸ਼ਟੀ ਦੇ ਕਾਬਲ ਬਣਦਾ ਹੈ ਇਸ ਲਈ ਬਚਨਾਂ ‘ਤੇ ਅਮਲ ਕਰਨਾ ਸਿੱਖੋ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਬੇਪਰਵਾਹ ਜੀ ਨੇ ਇਹੀ ਬਚਨ ਕੀਤੇ ਹਨ ਕਿ ਆਪਸ ‘ਚ ਨਿਹਸਵਾਰਥ ਪ੍ਰੇਮ ਕਰੋ ਇਹ ਨਹੀਂ ਹੋਣਾ ਚਾਹੀਦਾ ਕਿ ਕਿਸੇ ਦਾ ਹੱਥ ਤੁਹਾਨੂੰ ਲੱਗ ਜਾਵੇ ਤੇ ਤੁਸੀਂ ਅੱਗ-ਬਬੂਲਾ ਹੋ ਜਾਓ ਇਹ ਸਭ ਮਨ ਕਾਰਨ ਹੁੰਦਾ ਹੈ ਇਸ ਲਈ ਤੁਸੀਂ ਮਨ ਦੀ ਨਾ ਸੁਣੋ ਮਨ ਲਾਰੇ ਲਾਉਂਦਾ ਹੈ, ਮਨ ਧੋਖਾ ਦਿੰਦਾ ਹੈ ਅਤੇ ਇਨਸਾਨ ਨੂੰ ਡੇਗ ਦਿੰਦਾ ਹੈ, ਖੁਸ਼ੀਆਂ ਤੋਂ ਵਾਂਝਾ ਕਰ ਦਿੰਦਾ ਹੈ ਇਸ ਲਈ ਪਿਆਰ-ਮੁਹੱਬਤ ਦੀ ਰਾਹ ‘ਤੇ ਚਲਦੇ ਹੋਏ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣਿਆ ਜਾ ਸਕਦਾ ਹੈ

Anmol Bachan | ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਿਆਰ-ਮੁਹੱਬਤ ਦੇ ਰਾਹ ‘ਤੇ ਚੱਲਣ ਲਈ ਇਨਸਾਨ ਨੂੰ ਰਾਮ-ਨਾਮ ਦੀ ਤਾਕਤ ਦੀ ਲੋੜ ਹੁੰਦੀ ਹੈ ਅਤੇ ਰਾਮ-ਨਾਮ ਦੀ ਤਾਕਤ ਪ੍ਰਾਪਤ ਕਰਨ ਲਈ ਪੂਰਨ ਗੁਰੂ, ਪੀਰ-ਫ਼ਕੀਰ ਦਾ ਸਤਿਸੰਗ ਸੁਣੋ ਉੱਥੋਂ ਮਿਲਣ ਵਾਲਾ ਗੁਰਮੰਤਰ, ਨਾਮ-ਸ਼ਬਦ, ਕਲਮਾ, ਮੈਥਡ ਆਫ਼ ਮੈਡੀਟੇਸ਼ਨ ਲੈ ਕੇ ਉਸ ਦਾ ਜਾਪ ਕਰੋ ਬਿਨਾਂ ਕਿਸੇ ਕਿੰਤੂ, ਪਰੰਤੂ ਤੋਂ ਨਾਮ ਦਾ ਜਾਪ ਕਰਦੇ ਜਾਓਗੇ, ਸੇਵਾ-ਸਿਮਰਨ ‘ਚ ਧਿਆਨ ਜੰਮੇਗਾ, ਆਪਸ ‘ਚ ਨਿਹਸਵਾਰਥ ਭਾਵਨਾ ਨਾਲ ਪ੍ਰੇਮ ਵਧੇਗਾ ਅਤੇ ਜਿਵੇਂ-ਜਿਵੇਂ ਭਾਵਨਾ ਪ੍ਰਬਲ ਹੁੰਦੀ ਜਾਵੇਗੀ, ਉਵੇਂ-ਉਵੇਂ ਮਾਲਕ ਦੀ ਨਜ਼ਦੀਕੀ ਦਾ ਅਹਿਸਾਸ ਤੁਹਾਨੂੰ ਹੋਣ ਲੱਗੇਗਾ ਆਤਮਾ ਮਾਲਕ ਤੋਂ ਵਿੱਛੜ ਕੇ ਪਤਾ ਨਹੀਂ ਕਦੋਂ ਤੋਂ ਤੜਫ਼ ਰਹੀ ਹੈ, ਉਹ ਸਾਰੀ ਤੜਫ਼ ਖ਼ਤਮ ਹੋ ਜਾਵੇਗੀ ਅਤੇ ਮਾਲਕ ਦੇ ਦਰਸ਼-ਦੀਦਾਰ ਨਾਲ ਆਤਮਾ ਝੂਮ ਉੱਠੇਗੀ, ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਪਲ-ਪਲ ‘ਚ ਪਾਵੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।