ਅਗਲੇ ਸਾਲ ਹੋਵੇਗਾ ਟੋਕੀਓ ਓਲੰਪਿਕ : ਬੱਤਰਾ

ਅਗਲੇ ਸਾਲ ਹੋਵੇਗਾ ਟੋਕੀਓ ਓਲੰਪਿਕ : ਬੱਤਰਾ

ਨਵੀਂ ਦਿੱਲੀ। ਵਿਸ਼ਵ ‘ਚ ਕੋਰੋਨਾ ਵਾਇਰਸ ਮਹਾਂਮਾਰੀ ਦੀ ਕਹਿਰ ਜਾਰੀ ਹੈ। ਇਸ ‘ਚ ਆਈਓਸੀ ਮੈਂਬਰ ਤੇ ਆਈਓਏ ਪ੍ਰਧਾਨ ਨਰਿੰਦਰ ਬੱਤਰਾ ਨੇ ਕਿਹਾ ਕਿ ਟੋਕੀਓ ਓਲੰਪਿਕ ਅਗਲੇ ਸਾਲ ਜ਼ਰੂਰ ਹੋਣਗੇ। ਕੁਝ ਪ੍ਰਸਿੱਧ ਵਿਗਿਆਨਕਾਂ ਤੇ ਡਾਕਟਰਾਂ ਨੇ ਕੋਰੋਨਾ ਮਹਾਮਾਰੀ ਦਾ ਟੀਕਾ ਲੱਭਣ ਤੋਂ ਪਹਿਲਾਂ ਟੋਕੀਓ ਓਲੰਪਿਕ ਕਰਵਾਏ ਜਾਣ ‘ਤੇ ਸ਼ੱਕ ਜ਼ਾਹਰ ਕੀਤਾ ਹੈ।

ਜਾਪਾਨ ਚਕਿਤਸਾ ਸੰਘ ਦੇ ਪ੍ਰਧਾਨ ਨੇ ਵੀ ਕਿਹਾ ਸੀ ਕਿ ਮਹਾਮਾਰੀ ‘ਤੇ ਪੂਰੇ ਵਿਸ਼ਵ ਵਿਚ ਕਾਬੂ ਪਾਉਣ ‘ਤੇ ਹੀ ਜੁਲਾਈ 2021 ਵਿਚ ਓਲੰਪਿਕ ਹੋ ਸਕਣਗੇ। ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਕੋਆਰਡੀਨੇਸ਼ਨ ਕਮਿਸ਼ਨ ਦੇ ਮੁਖੀ ਜਾਨ ਕੋਟਸ ਨੇ ਕਿਹਾ ਸੀ ਕਿ ਓਲੰਪਿਕ ਕੋਰੋਨਾ ਦਾ ਟੀਕਾ ਲੱਭੇ ਜਾਣ ‘ਤੇ ਹੀ ਹੋਣਾ ਜ਼ਰੂਰੀ ਨਹੀਂ ਹੈ।

ਉਥੇ ਭਾਰਤੀ ਅਥਲੈਟਿਕਸ ਮਹਾਸੰਘ ਦੀ ਵਿਸ਼ੇਸ਼ ਆਨਲਾਈਨ ਮੀਟਿੰਗ ਵਿਚ ਭਾਰਤੀ ਓਲੰਪਿਕ ਸੰਘ (ਆਈਓਏ) ਦੇ ਪ੍ਰਧਾਨ ਬੱਤਰਾ ਨੇ ਕਿਹਾ ਕਿ ਇਸ ‘ਤੇ ਨਾ ਜਾਓ ਕਿ ਕੌਣ ਕੀ ਕਹਿ ਰਿਹਾ ਹੈ। ਟੋਕੀਓ ਓਲੰਪਿਕ ਅਗਲੇ ਸਾਲ ਜ਼ਰੂਰ ਹੋਣਗੇ। ਮੇਰਾ ਮੰਨਣਾ ਹੈ ਕਿ ਸਤੰਬਰ-ਅਕਤੂਬਰ ਤਕ ਕੋਰੋਨਾ ਦਾ ਇਲਾਜ ਲੱਭ ਲਿਆ ਜਾਵੇਗਾ। ਅਸੀਂ ਇਸ ਤਰ੍ਹਾਂ ਤਿਆਰੀ ਕਰਨੀ ਹੈ ਕਿ ਅਗਲੇ ਸਾਲ ਓਲੰਪਿਕ ਹੋਣਗੇ। ਬੱਤਰਾ ਨੇ ਦੱਸਿਆ ਕਿ ਅੰਤਰਰਾਸ਼ਟਰੀ ਓਲੰਪਿਕ ਮਹਾਸੰਘ ਦੇ ਪ੍ਰਧਾਨ ਦੇ ਰੂਪ ਵਿਚ ਉਨ੍ਹਾਂ ਦਾ ਕਾਰਜਕਾਲ ਅਗਲੇ ਸਾਲ ਜੂਨ ਤਕ ਵਧਾ ਦਿੱਤਾ ਗਿਆ ਹੈ ਕਿਉਂਕਿ ਇਸ ਸਾਲ ਅਕਤੂਬਰ ਵਿਚ ਹੋਣ ਵਾਲੀਆਂ ਚੋਣਾਂ ਹੁਣ ਅਗਲੇ ਸਾਲ ਜੂਨ ਵਿਚ ਹੋਣਗੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।