ਰਾਜਸਥਾਨ ‘ਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 2221
ਜੈਪੁਰ। ਰਾਜਸਥਾਨ ‘ਚ 36 ਨਵੇਂ ਕੋਰੋਨਾ ਪਾਜ਼ਿਟਿਵ ਮਰੀਜ਼ ਸਾਹਮਣੇ ਆਉਣ ਬਾਅਦ ਇਨ੍ਹਾਂ ਦੀ ਗਿਣਤੀ ਸੋਮਵਾਰ ਨੂੰ 2221 ਪਹੁੰਚ ਗਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਅਨੁਸਾਰ ਰਾਜਧਾਨੀ ਜੈਪੁਰ ‘ਚ 9, ਜੋਧਪੁਰ ‘ਚ 6, ਕੋਟਾ ‘ਚ 4, ਝਾਲਾਵਾੜ ‘ਚ 9, ਟੋਂਕ ‘ਚ 6, ਜੈਸਲਮੇਰ ਅਤੇ ਭੀਲਵਾੜਾ ‘ਚ ਇੱਕ-ਇੱਕ ਨਵਾਂ ਕੋਰੋਨਾ ਪਾਜ਼ਿਟਿਵ ਮਰੀਜ਼ ਸਾਹਮਣੇ ਆਇਆ ਹੈ।
ਵਿਭਾਗ ਅਨੁਸਾਰ ਹੁਣ ਤੱਕ ਅਜਮੇਰ ‘ਚ 123, ਅਲਵਰ ‘ਚ 7, ਬਾਂਸਵਾੜਾ ‘ਚ 62, ਬਾਡਮੇਰ ‘ਚ 2, ਭਰਤਪੁਰ ‘ਚ 110, ਭੀਲਵਾੜਾ ‘ਚ 34, ਬੀਕਾਨੇਰ ‘ਚ 37, ਚੁਰੂ ‘ਚ 14, ਦੌਸਾ 21, ਧੌਲਪੁਰ ‘ਚ 5, ਡੂੰਗਰਪੁਰ ‘ਚ 6, 11 ਹਨੁਮਾਨਗੜ੍ਹ ‘ਚ, ਜੈਪੁਰ ‘ਚ 817, ਜੈਸਲਮੇਰ ‘ਚ 35, ਝਾਲਾਵਾੜ 39, ਝੂੰਝਨੂੰ ‘ਚ 42, ਜੋਧਪੁਰ ‘ਚ 370, ਕਰੌਲੀ ‘ਚ ਤਿੰਨ, ਕੋਟਾ ‘ਚ 162, ਨਾਗੌਰ ‘ਚ 113, ਪਾਲੀ ‘ਚ ਦੋ, ਪ੍ਰਤਾਪਗੜ੍ਹ ‘ਚ ਦੋ, ਸਵਾਈ ਮਾਧੋਪੁਰ ‘ਚ ਅੱਠ, ਸੀਕਰ ‘ਚ ਪੰਜ, ਟੋਂਕ ‘ਚ 121, ਉਦੇਪੁਰ ‘ਚ ਪੰਜ, ਚਿਤੌੜਗੜ੍ਹ ‘ਚ ਇੱਕ ਅਤੇ ਰਾਜਸਮਦ ‘ਚ ਪਾਜ਼ਿਟਿਵ ਮਰੀਜ ਸਾਹਮਣੇ ਆਇਆ ਹੈ।
ਵਿਭਾਗ ਅਨੁਸਾਰ ਹੁਣ ਤੱਕ 82 ਹਜ਼ਾਰ 942 ਸੈਂਪਲ ਲਈ ਜਿਸ ‘ਚ 2221 ਪਾਜ਼ਿਟਿਵ, 75 ਹਜ਼ਾਰ 670 ਨੈਗੇਟਿਵ ਅਤੇ ਪੰਜ ਹਜ਼ਾਰ 051 ਰਿਪੋਰਟ ਆਉਂਣੀ ਬਾਕੀ ਹੈ। ਜਾਣਕਾਰੀ ਅਨੁਸਾਰ ਇਸ ਜਾਨਲੇਵਾ ਵਾਇਰਸ ਨਾਲ ਹੁਣ ਤੱਕ 41 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।