ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨੇ ਸੁਣੀਆਂ ਕਿਸਾਨਾਂ ਦੀਆਂ ਮੁਸ਼ਕਿਲਾਂ

ਇਕੱਲੇ ਹੀ ਪਹੁੰਚੇ ਮੰਡੀਆਂ ‘ਚ ਕਿਸਾਨਾਂ ਦੀ ਸਾਰ ਲੈਣ

ਗੁਰੂਹਰਸਹਾਏ (ਸਤਪਾਲ ਥਿੰਦ) ਦੇਸ਼ ਵਿੱਚ ਕਰੋਨਾ ਜਿਹੀ ਭਿਆਨਕ ਬਿਮਾਰੀ ਦੇ ਚਲਦਿਆਂ ਜਿੱਥੇ ਡਬਲਯੂ ਐੱਚ ਵੱਲੋਂ ਵੀ ਸੋਸ਼ਲ ਡਿਸਟੈਂਸ ਅਤੇ ਹੋਰ ਜਾਣਕਾਰੀਆਂ ਮੁਹੱਈਆ ਕਰਵਾਈਆਂ ਹਨ। ਉੱਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਵੱਲੋਂ ਵੀ ਸੋਸ਼ਲ ਡਿਸਟੈਂਸ ਸਬੰਧੀ ਹਦਾਇਤਾਂ ਹਨ ਪਰ ਜ਼ਿਆਦਾਤਰ ਸਿਆਸੀ ਲੋਕ ਫੋਕੀ ਚੌਧਰ ਦੀ ਖਾਤਰ ਦਾਣਾ ਮੰਡੀਆਂ ਦੇ ਗੇੜੇ ਲਗਾ ਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਰਹੇ ਹਨ ਪਰ ਇਸ ਦੇ ਉਲਟ ਗੁਰੂ ਹਰਸਹਾਏ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ਼ ਮਲਕੀਤ ਥਿੰਦ ਵੱਲੋਂ ਲਗਾਤਾਰ ਇਕੱਲੇ ਹੀ ਦਾਣਾ ਮੰਡੀਆਂ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾ ਰਹੀਆਂ ਹਨ।

ਹਲਕੇ ਦੀ ਮੰਡੀ ਜੀਵਾਂ ਅਰਾਈ ਅਤੇ ਪੰਜੇ ਕੇ ਦਾ ਦੌਰੇ ਦੌਰਾਨ ਮਲਕੀਤ ਥਿੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸੂਬਾ ਸਰਕਾਰ ਦੇ ਦਾਅਵੇ ਖੋਖਲੇ ਸਾਬਤ ਹੋਏ ਹਨ। ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀਆਂ ਦਾ ਮਾਲ ਮੰਡੀਆਂ ਵਿੱਚ ਜਮ੍ਹਾਂ ਹੋ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਮੰਡੀਆਂ ਵਿੱਚ ਕੰਮ ਕਰਦੇ ਲੇਬਰ ਵਾਲਿਆਂ ਨੂੰ ਵੀ ਸੋਸ਼ਲ ਜਸਟਿਸ ਮਾਸਕ ਪਹਿਨੇ ਅਤੇ ਸੈਨੀਟਾਈਜ਼ਰ ਅਤੇ ਕਰੋਨਾ ਤੋਂ ਹੋਰ ਬਚਾਅ ਦੇ ਉਪਾਅ ਵੀ ਦੱਸੇ। ਇਸ ਬਿਮਾਰੀ ਤੋਂ ਸੁਚੇਤ ਰਹਿਣ ਲਈ ਵੀ ਪ੍ਰੇਰਿਤ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।