24 ਘੰਟਿਆਂ ‘ਚ 2300 ਤੋਂ ਵੱਧ ਮੌਤਾਂ, ਕੁੱਲ 47,663 ਮੌਤਾਂ
ਵਾਸ਼ਿੰਗਟਨ (ਏਜੰਸੀ)। ਕੋਰੋਨਾਵਾਇਰਸ ਮਹਾਂਮਾਰੀ (World Coronavirus) ਦੁਨੀਆ ਦੇ 210 ਦੇਸ਼ਾਂ ‘ਚ ਫੈਲ ਗਈ ਹੈ ਪਰ ਯੂਐਸ ‘ਚ ਇਸ ਦਾ ਸਭ ਤੋਂ ਭਿਆਨਕ ਰੂਪ ਦੇਖਿਆ ਜਾ ਰਿਹਾ ਹੈ। ਇੱਥੇ ਹਰ ਰੋਜ਼ ਸੈਂਕੜੇ ਲੋਕ ਮਰ ਰਹੇ ਹਨੇ। ਵਿਸ਼ਵ ਮਾਹਰਾਂ ਅਨੁਸਾਰ ਪਿਛਲੇ 24 ਘੰਟਿਆਂ ‘ਚ ਅਮਰੀਕਾ ‘ਚ 2,341 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 29,973 ਨਵੇਂ ਵਿਅਕਤੀ ਇਸ ਵਾਇਰਸ ਦੀ ਚਪੇਟ ‘ਚ ਆ ਚੁਕੇ ਹਨ।
ਵਰਲਡ ਮੀਟਰਜ਼ ਦੇ ਅੰਕੜਿਆਂ ਅਨੁਸਾਰ ਹੁਣ ਤੱਕ ਅਮਰੀਕਾ ‘ਚ ਮਹਾਂਮਾਰੀ ਦੇ 8.50 ਲੱਖ ਕੋਰੋਨਾ ਮਾਮਲੇ ਸਾਹਮਣੇ ਆਏ ਹਨ, ਜਦੋਂਕਿ ਕੁੱਲ 47,663 ਲੋਕਾਂ ਨੇ ਆਪਣੀਆਂ ਜਾਨਾਂ ਗੁਆਈ ਹਨ। ਮੌਤ ਦੇ ਮਾਮਲੇ ‘ਚ ਇਟਲੀ ਅਮਰੀਕਾ ਤੋਂ ਬਾਅਦ ਸਭ ਤੋਂ ਗੰਭੀਰ ਪ੍ਰਭਾਵਿਤ ਯੂਰਪੀਅਨ ਦੇਸ਼ ਹੈ। ਇਟਲੀ ‘ਚ ਹੁਣ ਤਕ 25,085 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 187,327 ਲੋਕ ਸੰਕਰਮਿਤ ਹੋਏ ਹਨ।
ਦੁਨੀਆ ਭਰ ‘ਚ 184,000 ਲੋਕਾਂ ਦੀ ਮੌਤ ਹੋ ਗਈ
ਵਿਸ਼ਵ ਭਰ ‘ਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 184,000 ਨੂੰ ਪਾਰ ਕਰ ਗਈ ਹੈ। ਵੀਰਵਾਰ ਦੀ ਸਵੇਰ ਤੱਕ ਕੁੱਲ 184,204 ਲੋਕਾਂ ਦੀ ਬਿਮਾਰੀ ਨਾਲ ਮੌਤ ਹੋ ਗਈ ਹੈ, ਜਦੋਂਕਿ ਵਿਸ਼ਵ ਪੱਧਰ ‘ਤੇ ਕੋਰੋਨਾ ਦੇ ਕੇਸਾਂ ਦੀ ਗਿਣਤੀ ਵਧ ਕੇ 2,637,414 ਹੋ ਗਈ ਹੈ।
20,000 ਤੋਂ ਵੱਧ ਮੌਤਾਂ ਵਾਲੇ ਹੋਰ ਦੇਸ਼ ਇਟਲੀ (25,085), ਸਪੇਨ (21,717) ਅਤੇ ਫਰਾਂਸ (21,340) ਹਨ। ਹਾਲਾਂਕਿ ਸੋਮਵਾਰ ਤੋਂ ਕੋਵਿਡ-19 ਦੇ ਕੁੱਲ ਕਿਰਿਆਸ਼ੀਲ ਮਾਮਲਿਆਂ ‘ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਸਪੇਨ ਕੋਰੋਨਾ ਦੇ 208,389 ਮਾਮਲਿਆਂ ਨਾਲ ਦੁਨੀਆ ‘ਚ ਦੂਜੇ ਨੰਬਰ ‘ਤੇ ਹੈ, ਜਦਕਿ ਇਟਲੀ 187,327 ਦੇ ਨਾਲ ਤੀਜੇ ਨੰਬਰ ‘ਤੇ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।