ਬੁਲੰਦ ਇਰਾਦਿਆਂ ਦੇ ਪਾਂਧੀ ਨੇ ਸਿਹਤ ਕਰਮੀ
ਦੁਨੀਆਂ ਭਰ ਵਿੱਚ ਸਦੀਆਂ ਤੋਂ ਹੀ ਕੋਈ ਨਾ ਕੋਈ ਮਹਾਂਮਾਰੀ ਆਉਣ ਸਬੰਧੀ ਸੁਣਨ ਵਿੱਚ ਆਇਆ ਹੈ ਕਦੇ ਪਲੇਗ, ਚੇਚਕ, ਹੈਜ਼ਾ ਅਤੇ ਹੋਰ ਭਿਆਨਕ ਮਹਾਂਮਾਰੀਆਂ ਜਿਨ੍ਹਾਂ ਦੀ ਬਦੌਲਤ ਲੱਖਾਂ ਹੀ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਚਲੀਆਂ ਜਾਂਦੀਆਂ ਰਹੀਆਂ ਹਨ। 1918 ਵਿੱਚ ਵੀ ਸਪੈਨਿਸ਼ ਫਲੂ ਵਰਗੀ ਬਿਮਾਰੀ ਨੇ ਭਿਆਨਕ ਮਹਾਂਮਾਰੀ ਦਾ ਰੂਪ ਲੈਂਦੇ ਹੋਏ ਲੱਖਾਂ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਧੱਕ ਦਿੱਤਾ।
ਇਹ ਬਿਮਾਰੀ ਉਸ ਸਮੇਂ ਵੀ ਚਾਇਨਾ ਤੋਂ ਹੀ ਆਈ ਸੀ ਕਿਉਂਕਿ ਪਹਿਲੀ ਸੰਸਾਰ ਜੰਗ ਜੋ ਕਿ ਸਪੇਨ ਵਿੱਚ ਚਾਇਨੀ ਫੌਜੀਆਂ ਦੁਆਰਾ ਲੜੀ ਗਈ ਸੀ ਉਸ ਸਮੇਂ ਸਪੇਨ ਵਿੱਚ ਲੱਖਾਂ ਭਾਰਤੀ ਫੌਜੀ ਅੰਗਰੇਜ਼ਾਂ ਅਧੀਨ ਜੰਗ ਜਿੱਤ ਕੇ ਬੰਬੇ ਪੋਰਟ ‘ਤੇ ਉੱਤਰੇ ਸਨ, ਉਨ੍ਹਾਂ ਵਿੱਚੋਂ ਬਹੁਤੇ ਇਸ ਬਿਮਾਰੀ ਦਾ ਸ਼ਿਕਾਰ ਹੋਏ ਸਨ। ਉਸ ਸਮੇਂ ਮਹਾਤਮਾ ਗਾਂਧੀ ਵੀ ਇਸ ਬਿਮਾਰੀ ਦੀ ਲਪੇਟ ਵਿੱਚ ਆ ਗਏ ਸਨ ਅਤੇ ਉਨ੍ਹਾਂ ਵੱਲੋਂ ਚਲਾਏ ਜਾ ਰਹੇ ਸਾਬਰਮਤੀ ਆਸ਼ਰਮ ਵਿੱਚ ਵੀ ਇਸ ਬਿਮਾਰੀ ਨੇ ਪੈਰ ਪਸਾਰੇ ਸਨ। ਉਸ ਸਮੇਂ ਡਾਕਟਰੀ ਸਹੂਲਤਾਂ ਨਾਮਾਤਰ ਹੀ ਸਨ।
ਐਟੀਂ ਬਇਓਟਿਕਸ, ਆਕਸੀਜ਼ਨ ਵੈਟੀਂਲੇਟਰ ਅਤੇ ਟ੍ਰਾਂਸਪੋਰਟ ਵਰਗੀਆਂ ਕੋਈ ਵੀ ਸਹੂਲ਼ਤਾਂ ਤਾਂ ਬਿਲਕੁਲ ਉਪਲੱਬਧ ਨਹੀਂ ਸਨ। ਫਿਰ ਵੀ ਸਿਹਤ ਸਬੰਧੀ ਕੁੱਝ ਕੁ ਗਿਆਨ ਰੱਖਦੇ ਹੋਏ ਇਕਾਂਤ ਵਿੱਚ ਰਹਿ ਕੇ ਤਰਲ ਪਦਾਰਥਾਂ ਦੀ ਭਰਪੂਰ ਵਰਤੋਂ ਕਰਕੇ ਇਸ ਬਿਮਾਰੀ ਤੋਂ ਛੁਟਕਾਰਾ ਪਾਇਆ।
ਹੁਣ ਵੀ ਲਗਭਗ ਪਿਛਲੇ ਚਾਰ ਮਹੀਨਿਆਂ ਤੋਂ ਸੰਸਾਰ ਭਰ ਵਿੱਚ ਕੋਰੋਨਾ ਵਰਗੀ ਭਿਆਨਕ ਮਹਾਂਮਾਰੀ ਨੇ ਆਪਣਾ ਕਹਿਰ ਮਚਾਇਆ ਹੋਇਆ ਹੈ। ਕੁਦਰਤ ਵੱਲੋਂ ਅੱਖ ਦੇ ਝਮੱਕੇ, ਜਾਣੀ ਕਿ ਕੁੱਝ ਪਲਾਂ-ਛਿਣਾਂ ਵਿੱਚ ਹੀ ਰੋਜ਼ਾਨਾ ਦੀ ਭੱੱਜ-ਦੌੜ ਵਾਲੀ ਮਨੁੱਖੀ ਜ਼ਿੰਦਗੀ ਨੂੰ ਸ਼ਾਂਤ ਕਰ ਦਿੱਤਾ ਗਿਆ ਹੈ।
ਬਹੁਤ ਸਾਰੇ ਅਗਾਂਹਵਧੂ ਦੇਸ਼, ਜਿਨ੍ਹਾਂ ਕੋਲ ਮਿੰਟਾਂ ਸਕਿੰਟਾਂ ਦੀ ਵੀ ਵਿਹਲ ਨਹੀਂ ਸੀ ਅਤੇ ਇੱਕ-ਦੂਜੇ ਨੂੰ ਲਿਤਾੜ ਕੇ ਅੱੱਗੇ ਵਧਣ ਦੀ ਤਾਂਘ ਲਾਈ ਆਪਣੇ ਦਿਮਾਗ ਵਿੱਚ ਬਹੁਤ ਵੱਡੀਆਂ ਸੋਚਾਂ ਸੋਚਦੇ ਹੋਏ ਕੁਦਰਤ ਨੂੰ ਅੱੱਖੋ ਪਰੋਖੇ ਕਰਨ ਲੱਗ ਪਏ ਸਨ।
ਚੀਨ ਵਰਗੇ ਦੇਸ਼ ਨੇ ਤਾਂ ਸਭ ਹੱੱਦਾਂ-ਬੰਨੇ ਟੱਪਦੇ ਹੋਏ ਕੁੱਦਰਤ ਦੇ ਬਣਾਏ ਹੋਏ ਨਿਯਮਾਂ ਦੀ ਘੋਰ ਉਲੰਘਣਾਂ ਕਰਦੇ ਹੋਏ ਇਹਨਾਂ ਨੂੰ ਤਾਰ-ਤਾਰ ਕਰਦੇ ਹੋਏ ਬੇਜ਼ੁਬਾਨ ਜੀਵਤ ਪਸ਼ੂ-ਪੰਛੀਆਂ ਨੂੰ ਬਹੁਤ ਹੀ ਘਿਨੌਣੇ ਢੰਗ ਨਾਲ ਤਸੀਹੇ ਦੇ-ਦੇ ਕੇ ਆਪਣੀ ਜੀਭ ਦੇ ਸਵਾਦ ਦੇ ਨਾਲ ਆਪਣਾ ਪੇਟ ਭਰਨ ਲਈ ਇਹਨਾਂ ਨੂੰ ਬਲੀ ਚੜ੍ਹਾਇਆ। ਜਿਸ ਦਾ ਖਮਿਆਜ਼ਾ ਕੁਦਰਤ ਨੇ ਉਹਨਾਂ ਦੇ ਨਾਲ-ਨਾਲ ਸੰਸਾਰ ਦੇ ਹੋਰਨਾਂ ਦੇਸ਼ਾਂ ਨੂੰ ਵੀ ਇੱਕ ਹੀ ਝਟਕੇ ਵਿੱਚ ਦੇ ਦਿੱਤਾ ਹੈ। ਜਿਸ ਦਾ ਅੱੱਖੀਂ ਡਿੱੱਠਾ ਦ੍ਰਿਸ਼ ਸਾਡੇ ਸਾਹਮਣੇ ਹੈ।
ਜਦੋਂ ਵੀ ਮਨੁੱੱਖ ਨੇ ਕੁੱੱਦਰਤ ਦੇ ਬਣਾਏ ਨਿਯਮਾਂ ਨਾਲ ਛੇੜਛਾੜ ਕੀਤੀ ਹੈ ਤਾਂ ਉਸ ਦੇ ਮਾਰੂ ਸਿੱਟੇ ਸਮੇਂ-ਸਮੇਂ ‘ਤੇ ਭੁਗਤਣੇ ਪਏ ਹਨ। ਭਾਵੇਂ ਸਾਡਾ ਦੇਸ਼ ਭਾਰਤ ਵੀ ਇਸ ਭਿਆਨਕ ਬਿਮਾਰੀ (ਮਹਾਂਮਾਰੀ) ਨਾਲ ਜੂਝ ਰਿਹਾ ਹੈ ਪ੍ਰੰਤੂ ਦੂਸਰੇ ਦੇਸ਼ਾਂ ਦੇ ਮੁਕਾਬਲੇ ਹਾਲੇ ਤੱੱਕ ਕਾਫੀ ਬੱਚਤ ਹੈ। ਜਿਸ ਵਿੱਚ ਸਾਡੀ ਕੇਂਦਰ ਸਰਕਾਰ ਦੇ ਨਾਲ-ਨਾਲ ਸੂਬਾ ਸਰਕਾਰਾਂ ਵੱੱਲੋਂ ਸਮੇਂ ਸਿਰ ਲਏ ਗਏ ਕਰਫਿਊ ਅਤੇ ਪੂਰਨ ਲਾਕ ਡਾਊਨ ਵਰਗੇ ਸੁਹਿਰਦ ਫੈਸਲੇ ਬਹੁਤ ਹੀ ਸ਼ਲਾਘਾਯੋਗ ਕਦਮ ਹਨ।
ਉੱੱਥੇ ਹੀ ਇਸ ਭਿਆਨਕ ਮਹਾਂਮਾਰੀ ਦੀ ਜੰਗ ਵਿੱਚ ਡਿਫੈਂਸ, ਪੁਲਿਸ ਵਿਭਾਗ ਤੇ ਹੋਰ ਵਿਭਾਗ ਵੀ ਆਪਣੀਆਂ ਸੇਵਾਵਾਂ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ। ਪ੍ਰੰਤੂ ਸਿੱੱਧਾ ਤੇ ਮੋਹਰੀ ਰੋਲ ਇਸ ਭਿਆਨਕ ਅਦਿੱੱਖ ਵਾਇਰਸ ਨਾਲ ਨਜਿੱੱਠਣ ਲਈ ਸਿਹਤ ਵਿਭਾਗ ਨਿਭਾ ਰਿਹਾ ਹੈ। ਡਾਕਟਰ, ਨਰਸਾਂ, ਪੈਰਾ-ਮੈਡੀਕਲ ਸਟਾਫ, ਸਫਾਈ ਸੇਵਕਾਂ ਤੋਂ ਇਲਾਵਾ ਸਭ ਤੋਂ ਮੂਹਰਲੀ ਕਤਾਰ ਵਿੱਚ ਮਲਟੀਪਰਪਜ਼ ਸਿਹਤ ਕੇਡਰ ਜੋ ਇਸ ਮੱੱਚਦੀ ਅੱੱਗ ਦੇ ਭਾਂਬੜ ਰੂਪੀ ਮਹਾਂਮਾਰੀ ਵਿੱਚ ਸਾਜ਼ੋ-ਸਾਮਾਨ ਦੀ ਘਾਟ ਹੁੰਦੇ ਹੋਏ ਵੀ ਬਿਨਾਂ ਕਿਸੇ ਰੁਕਾਵਟ ਦੇ ਹਰ ਘਰ ਦੇ ਦਰਵਾਜ਼ੇ ਤੱੱਕ, ਭਾਵੇਂ ਉਹ ਇਸ ਬਿਮਾਰੀ ਦਾ ਸ਼ੱੱਕੀ ਕੇਸ ਹੋਵੇ ਭਾਵੇਂ ਪੋਜ਼ੀਟਿਵ ਕੇਸ ਹੋਵੇ,
ਉਹਨਾਂ ਨੂੰ ਅਤੇ ਉਹਨਾਂ ਦੇ ਸੰਪਰਕ ਵਿੱੱਚ ਆਏ ਪਰਿਵਾਰਕ ਮੈਂਬਰਾਂ ਨੂੰ ਇਸ ਤੋਂ ਬਚਾਉਣ ਅਤੇ ਏਕਾਂਤਵਾਸ ਰਹਿਣ ਪ੍ਰਤੀ ਸਿਹਤ ਜਾਗਰੂਕਤਾ ਲਈ ਪਹੁੰਚ ਰਿਹਾ ਹੈ। ਸ਼ਾਜੋ-ਸਾਮਾਨ ਦੀ ਸਮੇਂ ਸਿਰ ਪ੍ਰਾਪਤੀ ਨਾ ਹੋਣ ਦੇ ਬਾਵਜੂਦ ਵੀ ਆਪਣੀ ਮੰਜ਼ਿਲ ਸਰ ਕਰਨ ਲਈ ਬੁਲੰਦ ਇਰਾਦਿਆਂ ਦੇ ਪਾਂਧੀ ਬਣੇ ਸਿਹਤ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ
ਮਿਹਨਤ ਦਿਨ-ਬ-ਦਿਨ ਰੰਗ ਲਿਆ ਰਹੀ ਹੈ ਜਿਸ ਦਾ ਅੰਦਾਜ਼ਾ ਕਰੋਨਾ ਕੇਸਾਂ ਦੀ ਰੋਜ਼ਾਨਾ ਰਿਪੋਰਟ ਵਿੱਚ ਆ ਰਹੀ ਕਮੀ ਦਰਸ਼ਾ ਰਹੀ ਹੈ। ਸਿਹਤ ਕਰਮੀਆਂ ਵੱਲੋਂ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਣ ਲਈ ਦਿੱਤੇ ਜਾ ਰਹੇ ਕੀਮਤੀ ਸੁਝਾਅ ਹੀ ਲੋਕਾਂ ਲਈ ਸੁੱਖਾਂ ਦੇ ਸੁਨੇਹੇ ਬਣ ਰਹੇ ਹਨ।
ਕਾਸ਼! ਇਨ੍ਹਾਂ ਸਿਹਤ ਕਰਮੀਆਂ ਵੱਲੋਂ ਕੀਤੀ ਜਾ ਰਹੀ ਮਿਹਨਤ ਸਦਕਾ ਪੂਰਾ ਸੰਸਾਰ ਇਸ ਭਿਆਨਕ ਮਹਾਂਮਾਰੀ ਦੇ ਜੰਜਾਲ ਵਿੱਚੋਂ ਨਿੱਕਲੇ ਤੇ ਲੋਕ ਫਿਰ ਤੋਂ ਆਪਣੀ ਰੰਗੀਨ ਜਿੰਦਗੀ ਜਿਉਣ ਦੇ ਕਾਬਿਲ ਹੋ ਜਾਣ। ਆਮੀਨ!
ਸਿਹਤ ਇੰਸਪੈਕਟਰ, ਸਿਹਤ ਵਿਭਾਗ, ਪੰਜਾਬ
ਮੋ. 98151-07001
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।