ਗਰਮੀ ਦੇ ਮੌਸਮ ਵਿੱਚ ਬੇਸਹਾਰਾ ਪਸ਼ੂਆਂ ਲਈ ਪਾਣੀ ਅਤੇ ਪੰਛੀਆਂ ਲਈ ਚੋਗੇ ਦਾ ਪ੍ਰਬੰਧ ਕਰਦੀ ਹੈ ਸਾਧ-ਸੰਗਤ
ਮਲੋਟ, (ਮਨੋਜ) ਡੇਰਾ ਸੱਚਾ ਸੌਦਾ ਸਰਵ ਧਰਮ ਸੰਗਮ ਦਾ ਮੇਲ ਹੈ ਅਤੇ ਇੱਥੇ ਸਿਰਫ਼ ਤੇ ਸਿਰਫ ਮਾਨਵਤਾ ਭਲਾਈ ਦਾ ਹੀ ਪਾਠ ਪੜ੍ਹਾਇਆ ਜਾਂਦਾ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਚਲਾਏ ਗਏ 134 ਮਾਨਵਤਾ ਭਲਾਈ ਦੇ ਕਾਰਜ ਜਿੱਥੇ ਪੂਰੇ ਭਾਰਤ ਵਿੱਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਕੀਤੇ ਜਾ ਰਹੇ ਹਨ ਉਥੇ ਵਿਦੇਸ਼ਾਂ ਵਿੱਚ ਵੀ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੇ ਸੇਵਾ ਦੇ ਜ਼ਜ਼ਬੇ ਦੀ ਗੂੰਜ ਹੈ।
ਦੇਸ਼ ਵਿੱਚ ਜਿੱਥੇ ਵੀ ਕੋਈ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਆਪਣੀ ਜਾਨ ਦੀ ਵੀ ਪਰਵਾਹ ਨਾ ਕਰਦੇ ਹੋਏ ਮਾਨਵਤਾ ਹਿੱਤ ਪਹੁੰਚ ਜਾਂਦੇ ਹਨ। ਜਿੱਥੇ ਇਨਸਾਨਾਂ ਦੀ ਭਲਾਈ ਲਈ ਕਾਰਜ ਚੱਲ ਰਹੇ ਹਨ ਉਥੇ ਬੇਸਹਾਰਾ ਪਸ਼ੂਆਂ ਅਤੇ ਪੰਛੀਆਂ ਲਈ ਵੀ ਸਾਧ-ਸੰਗਤ ਤੱਤਪਰ ਹੈ।
ਬਲਾਕ ਮਲੋਟ ਦੇ ਜਿੰਮੇਵਾਰ ਰਮੇਸ਼ ਠਕਰਾਲ ਇੰਸਾਂ, ਪ੍ਰਦੀਪ ਇੰਸਾਂ, ਸੱਤਪਾਲ ਇੰਸਾਂ, ਰੋਬਿਨ ਗਾਬਾ ਇੰਸਾਂ, ਸ਼ੰਭੂ ਇੰਸਾਂ, ਗੁਰਭਿੰਦਰ ਇੰਸਾਂ, ਸ਼ਹਿਰੀ ਭਗੀਦਾਸ ਵਿਕਾਸ ਇੰਸਾਂ, ਬਲਾਕ ਭੰਗੀਦਾਸ ਗੌਰਖ ਸੇਠੀ ਇੰਸਾਂ, ਸੇਵਾਦਾਰ ਸ਼ੰਕਰ ਇੰਸਾਂ, ਮੋਹਿਤ ਭੋਲਾ ਇੰਸਾਂ ਨੇ ਦੱਸਿਆ ਕਿ ਜਿੱਥੇ ਇਸ ਮੌਕੇ ਲੋੜਵੰਦਾਂ ਇਨਸਾਨਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ, ਉਥੇ ਹੁਣ ਬੇਸਹਾਰਾ ਪਸ਼ੂਆਂ ਅਤੇ ਪੰਛੀਆਂ ਦੀ ਸਾਂਭ-ਸੰਭਾਲ ਦਾ ਬੀੜਾ ਵੀ ਸਾਧ-ਸੰਗਤ ਨੇ ਚੁੱਕਿਆ ਹੋਇਆ ਹੈ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੇਸਹਾਰਾ ਪਸ਼ੂਆਂ ਲਈ ਘਰਾਂ ਦੇ ਬਾਹਰ ਪਾਣੀ ਦਾ ਪ੍ਰਬੰਧ ਅਤੇ ਪੰਛੀਆਂ ਲਈ ਪਾਣੀ ਅਤੇ ਚੋਗੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਇੱਥੇ ਇਹ ਵੀ ਵਰਣਨਯੋਗ ਹੈ ਕਿ ਸਾਲ 2018 ਵਿੱਚ ਲਗਭਗ 300 ਦੇ ਕਰੀਬ ਮਿੱਟੇ ਦੇ ਭਾਂਡੇ ਅਤੇ ਚੋਗਾ, ਸਾਲ 2019 ਵਿੱਚ ਲਗਭਗ 450 ਮਿੱਟੀ ਦੇ ਭਾਂਡੇ ਅਤੇ ਚੋਗੇ ਦੇ ਪੈਕਟ ਸਾਧ-ਸੰਗਤ ਨੂੰ ਵੰਡੇ ਗਏ ਸਨ ਅਤੇ ਇਸ ਤੋਂ ਇਲਾਵਾ ਸੱਚ ਕਹੂੰ ਦੀ ਵਰ੍ਹੇਗੰਢ ਮੌਕੇ ਵੀ ਮੰਡੀ ਹਰਜ਼ੀ ਰਾਮ ਦੇ ਰਾਮ ਤੀਰਥ ਪਾਰਕ, ਪਟੇਲ ਨਗਰ ਸਥਿਤ ਰਾਮ ਬਾਗ ਅਤੇ ਰੇਲਵੇ ਲਾਈਨ ਪਾਰ ਸ਼ਿਵਪੁਰੀ ਵਿਖੇ ਕਟੋਰੇ ਟੰਗ ਕੇ ਚੋਗਾ ਵੀ ਪਾਇਆ ਗਿਆ ਸੀ ਤਾਂ ਜੋ ਕੋਈ ਵੀ ਪੰਛੀ ਤਿਹਾਇਆ ਨਾ ਰਹੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।