ਗ੍ਰਹਿ ਮੰਤਰਾਲੇ ਨੇ ਜਾਰੀ ਕੀਤੀ ਲਾਕਡਾਊਨ ਦੀ ਗਾਈਡਲਾਈਨ
ਨਵੀਂ ਦਿੱਲੀ। ਕੋਰੋਨਾਵਾਇਰਸ ਖਿਲਾਫ ਜਾਰੀ ਜੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਮਈ ਤੱਕ ਲਾਕਡਾਊਨ ਵਧਾਉਣ ਦਾ ਐਲਾਨ ਕਰ ਦਿੱਤਾ ਸੀ। ਇਸ ਸਬੰਧੀ ਗ੍ਰਹਿ ਮੰਤਰਾਲੇ ਨੇ ਅੱਜ ਭਾਵ ਬੁੱਧਵਾਰ ਨੂੰ ਗਾਈਡਲਾਈਨ ਜਾਰੀ ਕਰ ਦਿੱਤੀ ਹੈ। ਇਸ ‘ਚ ਦੱਸਿਆ ਗਿਆ ਹੈ ਕਿ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ। ਸੂਬਿਆਂ ਦੇ ਬਾਰਡਰ ਵੀ ਸੀਲ ਰਹਿਣਗੇ। ਇਸ ਦੇ ਨਾਲ ਹੀ ਬੱਸ, ਮੈਟਰੋ, ਹਵਾਈ ਅਤੇ ਟ੍ਰੇਨ ਸਫਰ ਨਹੀਂ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਸਕੂਲ, ਕੋਚਿੰਗ ਸੈਂਟਰ ਵੀ ਬੰਦ ਰਹਿਣਗੇ। ਸਰਕਾਰ ਨੇ ਕਿਹਾ ਹੈ ਕਿ ਖੇਤੀ ਨਾਲ ਜੁੜੇ ਕੰਮਾਂ ‘ਚ ਢਿੱਲ ਜਾਰੀ ਰਹੇਗੀ।
ਇਸ ਦੇ ਨਾਲ ਹੀ ਮੂੰਹ ਢੱਕਣਾ ਹੁਣ ਜਰੂਰੀ ਕਰ ਦਿੱਤਾ ਗਿਆ ਹੈ ਅਤੇ ਥੁੱਕਣ ‘ਤੇ ਜ਼ੁਰਮਾਨਾ ਵੀ ਲੱਗੇਗਾ। ਸਰਕਾਰ ਦੀ ਗਾਈਡਲਾਈਨ ‘ਚ ਵਿਆਹ ਦੇ ਸਮਾਰੋਹ ਸਮੇਤ ਜਿਮ ਅਤੇ ਧਾਰਮਿਕ ਸਥਾਨ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਮਾਸਕ ਪਹਿਨਣਾ ਜ਼ਰੂਰੀ ਕੀਤਾ ਗਿਆ ਹੈ। ਘਰਾਂ ‘ਚ ਬਣਿਆ ਮਾਸਕ, ਦੁਪੱਟਾ ਜਾਂ ਗਮਛੇ ਵੀ ਵਰਤੋਂ ‘ਚ ਲਿਆਂਦਾ ਜਾ ਸਕਦਾ ਹੈ। ਖੇਤੀ ਨਾਲ ਜੁੜੀਆਂ ਸਾਰੀਆਂ ਗਤੀਵਿਧੀਆਂ ਚਾਲੂ ਰਹਿਣਗੀਆਂ।
ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਨੂੰ ਕਟਾਈ ਨਾਲ ਜੁੜੇ ਕੰਮ ਕਰਨ ਦੀ ਢਿੱਲ ਮਿਲੇਗੀ। ਖੇਤੀ ਉਪਕਰਣਾਂ ਦੀਆਂ ਦੁਕਾਨਾਂ, ਉਨ੍ਹਾਂ ਦੀ ਮੁਰੰਮਤ ਅਤੇ ਸਪੇਅਰ ਪਾਰਟਸ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ। ਖਾਦ, ਬੀਜ, ਕੀਟਨਾਸ਼ਕਾਂ ਦੇ ਨਿਰਮਾਣ ਅਤੇ ਵੰਡ ਦੀਆਂ ਗਤੀਵਿਧੀਆਂ ਚਾਲੂ ਰਹਿਣਗੀਆਂ, ਇਨ੍ਹਾਂ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ। ਕਟਾਈ ਨਾਲ ਜੁੜੀਆਂ ਮਸ਼ੀਨਾਂ (ਕੰਬਾਇਨਾਂ) ਦੇ ਇਕ ਸੂਬੇ ਤੋਂ ਦੂਜੇ ਸੂਬੇ ‘ਚ ਜਾਣ ‘ਤੇ ਕੋਈ ਰੋਕ ਨਹੀਂ ਹੋਵੇਗੀ। ਇਸ ਤੋਂ ਇਲਾਵਾ ਹਵਾਈ ਸਫਰ, ਸਾਰੇ ਪਬਲਿਕ ਟਰਾਂਸਪੋਰਟ, ਮੈਟਰੋ ਸਰਵਿਸ, ਇਕ ਜ਼ਿਲੇ ਤੋਂ ਦੂਜੇ ਜ਼ਿਲੇ ਦਾ ਬਾਰਡਰ, ਤੇ ਰੋਕ ਹੋਵੇਗੀ। ਪਰ ਮੈਡੀਕਲ ਐਮਰਜੰਸੀ ਜਾਂ ਵਿਸ਼ੇਸ਼ ਮਨਜ਼ੂਰੀ ‘ਤੇ ਹੀ ਇਜ਼ਾਜਤ ਹੋਵੇਗੀ।
ਸਾਰੇ ਸਿੱਖਿਆ ਸੰਸਥਾਵਾਂ, ਕੋਚਿੰਗ ਸੈਂਟਰ, ਟ੍ਰੇਨਿੰਗ ਸੈਂਟਰ 3 ਮਈ ਤੱਕ ਬੰਦ ਰਹਿਣਗੇ। ਸਿਨੇਮਾ ਹਾਲ ਵੀ ਬੰਦ ਰਹਿਣਗੇ ਅਤੇ ਸਾਰੇ ਧਾਰਮਿਕ ਸਥਾਨ ਵੀ ਬੰਦ ਰਹਿਣਗੇ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਦੇ ਆਪਣੇ ਭਾਸ਼ਣ ‘ਚ ਕਿਹਾ ਸੀ ਕਿ 20 ਅਪਰੈਲ ਤੱਕ ਹੋਰ ਜ਼ਿਆਦਾ ਸਖਤਾਈ ਰਹੇਗੀ। ਇਸ ਤੋਂ ਬਾਅਦ ਜੋ ਹਾਟਸਪਾਟ ਨਹੀਂ ਹੋਣਗੇ ਉਨ੍ਹਾਂ ਨੂੰ ਢਿੱਲ ਦਿੱਤੀ ਜਾਵੇਗੀ। ਇਸ ਢਿੱਲ ‘ਤੇ ਗਾਈਡਲਾਈਨ ਅੱਜ ਜਾਰੀ ਹੋਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।