ਜਵਾਹਰਪੁਰ ਵਿੱਚੋਂ ਆਏ ਦੋ ਹੋਰ ਮਾਮਲੇ, ਇਸੇ ਪਿੰਡ ਵਿੱਚ ਹੋਏ ਕੁਲ 34
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਸ਼ਨੀਵਾਰ ਨੂੰ ਵੀ ਕੋਰੋਨਾ ਦਾ ਕਹਿਰ ਪੰਜਾਬ ਵਿੱਚ ਜਾਰੀ ਰਿਹਾ ਪਰ ਪਿਛਲੇ 2-3 ਦਿਨਾਂ ਨਾਲੋਂ ਕੁਝ ਰਾਹਤ ਮਿਲੀ ਹੈ। ਸ਼ਨਿੱਚਰਵਾਰ ਨੂੰ ਕੋਰੋਨਾ ਦੇ ਨਵੇਂ ਮਾਮਲੇ ਵਿੱਚ ਗਿਰਾਵਟ ਦਰਜ਼ ਹੁੰਦੇ ਹੋਏ 7 ਨਵੇਂ ਮਾਮਲੇ ਆਏ ਹਨ। ਜਿਸ ਵਿੱਚ ਮੁਹਾਲੀ ਦੇ ਪਿੰਡ ਜਵਾਹਰਪੁਰ ਦੇ ਹੀ 2 ਮਾਮਲੇ ਹਨ। ਇਸ ਇਕੱਲੇ ਪਿੰਡ ਵਿੱਚ ਹੁਣ ਤੱਕ 34 ਮਾਮਲੇ ਹੋ ਚੁੱਕੇ ਹਨ। ਜਿਸ ਕਾਰਨ ਇਥੇ ਪਹਿਲਾਂ ਤੋਂ ਸਥਿਤੀ ਗੰਭੀਰ ਬਣੀ ਹੋਈ ਹੈ। ਪਿੰਡ ਜਵਾਹਰਪੁਰ ਵਿਖੇ ਸਰਕਾਰ ਵਲੋਂ ਵੱਡੇ ਪੱਧਰ ਟੈਸਟ ਕਰਦੇ ਹੋਏ ਹਰ ਉਸ ਵਿਅਕਤੀ ਦੀ ਜਾਂਚ ਕੀਤੀ ਜਾ ਰਹੀ, ਜਿਹੜਾ ਕਿ ਹੁਣ ਤੱਕ ਇਨ੍ਹਾਂ 32 ਕੋਰੋਨਾ ਪੀੜਤਾ ਦੇ ਸੰਪਰਕ ਵਿੱਚ ਆਇਆ ਹੈ।
ਸ਼ਨਿੱਚਰਵਾਰ ਨੂੰ ਨਵੇਂ ਮਾਮਲਿਆਂ ਵਿੱਚ ਵੀ ਮੁਹਾਲੀ ਵਿਖੇ 2, ਜਲੰਧਰ ਤੋਂ 3, ਪਠਾਨਕੋਟ ਵਿਖੇ 1 ਅਤੇ ਪਟਿਆਲਾ ਤੋਂ 1 ਮਾਮਲਾ ਸਾਹਮਣੇ ਆਇਆ ਹੈ।
ਇਥੇ ਹੀ ਪੰਜਾਬ ਸਰਕਾਰ ਵਲੋਂ ਹੁਣ ਤੱਕ 3909 ਸਕੀ ਮਾਮਲੇ ਦੀ ਲੈਬ ਰਿਪੋਰਟ ਲਈ ਭੇਜੇ ਗਏ ਹਨ, ਜਿਸ ਵਿੱਚੋਂ ਵਿੱਚੋਂ 3249 ਮਾਮਲੇ ਵਿੱਚ ਨੈਗਟਿਵ ਰਿਪੋਰਟ ਆਈ ਹੈ। ਜਦੋਂ ਕਿ ਵੱਡੀ ਗਿਣਤੀ ਵਿੱਚ 502 ਸਕੀ ਮਰੀਜ਼ਾ ਦੀ ਲੈਬ ਰਿਪੋਰਟ ਆਉਣੀ ਬਾਕੀ ਹੈ।
ਹੁਣ ਤੱਕ ਕੋਰੋਨਾ ਪੀੜਤਾਂ ਗਿਣਤੀ
- ਜਿਲ੍ਹਾ ਕੋਰੋਨਾ ਪੀੜਤ
- ਮੁਹਾਲੀ 50
- ਐਸ.ਬੀ.ਐਸ. ਨਗਰ 19
- ਪਠਾਨਕੋਟ 16
- ਜਲੰਧਰ 15
- ਅੰਮ੍ਰਿਤਸਰ 11
- ਮਾਨਸਾ 11
- ਲੁਧਿਆਣਾ 10
- ਹੁਸ਼ਿਆਰਪੁਰ 7
- ਮੋਗਾ 4
- ਰੋਪੜ 3
- ਫਤਿਹਗੜ੍ਹ ਸਾਹਿਬ 2
- ਫਰੀਦਕੋਟ 2
- ਬਰਨਾਲਾ 2
- ਪਟਿਆਲਾ 2
- ਸੰਗਰੂਰ 2
- ਕਪੂਰਥਲਾ 1
- ਮੁਕਤਸਰ 1
- ਕੁਲ 130
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।