ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਨੇ 250 ਭੱਠਾ ਮਜ਼ਦੂਰਾਂ ਨੂੰ ਖਾਣਾ ਖਵਾਇਆ  

ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਨੇ 250 ਭੱਠਾ ਮਜ਼ਦੂਰਾਂ ਨੂੰ ਖਾਣਾ ਖਵਾਇਆ

ਰਾਜਪੁਰਾ, (ਅਜਯ ਕਮਲ)। ਇੱਥੋਂ ਦੇ ਬਲਾਕ ਘਨੌਰ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਬਰਾਂ ਨੇ ਕੋਰੋਨਾ ਦੇ ਚਲਦੇ ਲਾਕਡਾਊਨ ਦੌਰਾਨ ਭੁਖੇ ਭਾਣੇ ਬੈਠੇ ਦੂਰ-ਦੁਰਾਡੇ ਭੱਠਾ ਮਜ਼ਦੂਰਾਂ ਦੇ ਕਰੀਬ 250 ਮੈਬਰਾਂ ਨੂੰ ਦੁਪਿਹਰ ਦਾ ਖਾਣਾ ਖਵਾਇਆ । ਇਸ ਮੌਕੇ ਕੇਸਰ ਇੰਸਾਂ ਨੇ ਦੱਸਿਆ ਕਿ ਬਲਾਕ ਘਨੌਰ ਦੀ ਸਾਧ-ਸੰਗਤ ਜਿਥੇ ਪਿੰਡਾਂ ਵਿੱਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ ਪੱਕਿਆ ਹੋਇਆ ਖਾਣਾ ਦੇ ਰਹੀ ਹੈ ਉਥੇ ਜਿਵੇਂ ਹੀ ਘਨੌਰ ਬਲਾਕ ਦੀ ਸੰਗਤ ਨੂੰ ਪਤਾ ਲੱਗਾ ਪਿੰਡ ਸਿਆਲੂ ਵਿਖੇ ਪੈਦੇ ਭੱਠੇ ਤੇ ਕਰੀਬ 250 ਮਜ਼ਦੂਰ ਭੱਖੇ ਬੈਠੇ ਹਨ ਤਾਂ ਸਾਧ-ਸੰਗਤ ਨੇ ਉਸੇ ਸਮੇਂ ਉਨ੍ਹਾਂ ਲਈ ਖਾਣਾ ਤਿਆਰ ਕਰਕੇ ਉਨ੍ਹਾਂ ਨੂੰ ਖਵਾਇਆ ਜਿਸ ਵਿੱਚ ਸਮੂਹ ਬਲਾਕ ਦੀ ਸਾਧ-ਸੰਗਤ ਨੇ ਯੋਗਦਾਨ ਪਾਇਆ। ਇਸ ਮੌਕੇ ਉਨ੍ਹਾਂ ਨਾਲ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਬਲਦੇਵ ਇੰਸਾਂ, ਕਰਨੈਲ ਇੰਸਾਂ, ਸੁਰਿੰਦਰ ਇੰਸ਼ਾ, ਜਗਦੀਸ਼ ਇੰਸਾਂ, ਜਸਪਾਲ ਇੰਸਾਂ,  ਕ੍ਰਿਸ਼ਨ ਇੰਸਾਂ, ਹਰਬਿਲਾਸ ਇੰਸਾਂ, ਸੁਖਬੀਰ ਕਾਲ ਹਲਵਾਈ ਇੰਸਾਂ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।