ਵੱਧ ਕੀਮਤ ‘ਤੇ ਸੈਨੇਟਾਈਜ਼ਰ ਵੇਚਣ ਵਾਲੇ ਦੁਕਾਨਦਾਰਾਂ ਨੂੰ 10 ਹਜ਼ਾਰ ਰੁਪਏ ਜ਼ੁਰਮਾਨਾ

ਵੱਧ ਕੀਮਤ ‘ਤੇ ਸੈਨੇਟਾਈਜ਼ਰ ਵੇਚਣ ਵਾਲੇ ਦੁਕਾਨਦਾਰਾਂ ਨੂੰ 10 ਹਜ਼ਾਰ ਰੁਪਏ ਜ਼ੁਰਮਾਨਾ

ਬਰਨਾਲਾ, (ਜਸਵੀਰ ਸਿੰਘ) ਕਰੋਨਾ ਵਾਇਰਸ ਦੇ ਚਲਦਿਆਂ ਬਣੇ ਹਾਲਾਤ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਥਾਨਕ ਇੱਕ ਦੁਕਾਨਦਾਰ ਨੂੰ ਖਪਤਕਾਰ ਦੀ ਸ਼ਿਕਾਇਤ ‘ਤੇ ਸੈਨੇਟਾਈਜਰ ਨਿਰਧਾਰਿਤ ਕੀਮਤ ਤੋਂ ਜਿਆਦਾ ਕੀਮਤ ‘ਤੇ ਵੇਚਣ ਬਦਲੇ 10 ਹਜ਼ਾਰ ਰੁਪਏ ਜ਼ੁਰਮਾਨਾ ਲਾਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟ੍ਰ੍ਰੇਟ ਕਮ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਸ਼ਹਿਰ ਵਿਚ ਇੱਕ ਦੁਕਾਨਦਾਰ ਵੱਲੋਂ ਮਹਿੰਗੇ ਭਾਅ ‘ਤੇ ਸੈਨੇਟਾਈਜ਼ਰ ਵੇਚਣ ਦੀ ਸ਼ਿਕਾਇਤ ਮਿਲੀ ਸੀ ਜਿਸ ‘ਤੇ ਫੌਰੀ ਕਾਰਵਾਈ ਕਰਦਿਆਂ ਤਹਿਸੀਲਦਾਰ ਬਰਨਾਲਾ ਗੁਰਮੁਖ ਸਿੰਘ, ਸਹਾਇਕ ਫੂਡ ਸਪਲਾਈ ਅਫਸਰ ਪ੍ਰਦੀਪ ਕੁਮਾਰ, ਫੂਡ ਸਪਲਾਈ ਇੰਸਪੈਕਟਰ ਪ੍ਰੀਤ ਮਹਿੰਦਰ ਸਿੰਘ, ਲੀਗਲ ਮੈਟਰਾਲੋਜੀ ਇੰਸਪੈਕਟਰ ਬਲਕਾਰ ਸਿੰਘ ਆਦਿ ਦੀ ਟੀਮ ਭੇਜ ਕੇ ਚੈਕਿੰਗ ਕੀਤੀ ਗਈ। ਜਿਸ ਦੌਰਾਨ ਤਹਿਸੀਲਦਾਰ ਗੁਰਮੁਖ ਸਿੰਘ ਨੇ ਸਬੰਧਤ ਦੁਕਾਨ (ਸੀਐਮ ਪਿਆਰੇ ਲਾਲ) ਦੇ ਦੁਕਾਨਦਾਰ ਤੋਂ ਸੈਨੇਟਾਈਜ਼ਰ ਮੰਗਿਆ, ਜਿਸ ਦਾ ਰੇਟ ਉਸ ਨੇ ਕੇਂਦਰ ਸਰਕਾਰ ਦੇ ਗਜ਼ਟਿਡ ਨੋਟੀਫਿਕੇਸ਼ਨ ਵਿੱਚ ਮਿੱੱਥੇ ਭਾਅ ਤੋਂ ਵੱਧ ਲਾਇਆ।

ਇਸ ਮਗਰੋਂ ਲੀਗਲ ਮੈਟਰਾਲੋਜੀ ਐਕਟ 2009 ਤਹਿਤ ਕਾਰਵਾਈ ਕਰਦਿਆਂ ਸਬੰਧਤ ਦੁਕਾਨਦਾਰ ਨੂੰ 10 ਹਜ਼ਾਰ ਰੁਪਏ ਜੁਰਮਾਨਾ ਕਰ ਦਿੱਤਾ ਗਿਆ। ਟੀਮ ਵੱਲੋਂ ਇਸ ਦੁਕਾਨ ਦੇ ਸੇਖਾ ਫਾਟਕ ਸਥਿਤ ਗੁਦਾਮ ਦੀ ਵੀ ਚੈਕਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਗਾਹਕਾਂ ਦੀ ਲੁੱਟ ਅਤੇ ਜ਼ਰੂਰੀ ਵਸਤਾਂ ਦੀ ਕਾਲਾਬਾਜ਼ਾਰੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਆਖਿਆ ਕਿ ਸਰਕਾਰ ਦੇ ਗਜ਼ਟਿਡ ਨੋਟੀਫਿਕੇਸ਼ਨ ਅਨੁਸਾਰ 200 ਮਿਲੀਲੀਟਰ ਸੈਨੇਟਾਈਜ਼ਰ 100 ਰੁਪਏ ਤੋਂ ਵੱਧ ਤੋਂ ਨਹੀਂ ਵੇਚਿਆ ਜਾ ਸਕਦਾ। ਜੇਕਰ ਕੋਈ ਦੁਕਾਨਦਾਰ ਅਜਿਹਾ ਕਰਦਾ ਹੈ ਤਾਂ ਫੌਰੀ ਕਾਰਵਾਈ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

LEAVE A REPLY

Please enter your comment!
Please enter your name here