ਸ਼ਾਹ ਸਤਿਨਾਮ ਪੁਰਾ ਪਿੰਡ ਨੂੰ ਕੀਤਾ ਸੈਨੇਟਾਈਜ਼

sanitized village
ਸਰਸਾ। ਸ਼ਾਹ ਸਤਿਨਾਮ ਪੁਰਾ ਪਿੰਡ ਵਿੱਚ ਸੈਨੇਟਾਈਜ਼ਰ ਦਾ ਛਿੜਕਾਅ ਕਰਦੇ ਹੋਏ ਨੌਜਵਾਨ।

ਸਾਰੇ ਆਪਣੇ-ਆਪਣੇ ਘਰਾਂ ‘ਚ ਰਹਿਣ : ਸਰਪੰਚ ਖੁਸ਼ਪਾਲ ਕੌਰ ਇੰਸਾਂ

ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖ ਰਹੀ ਐ ਗ੍ਰਾਮ ਪੰਚਾਇਤ | Sanitized Village

ਸਰਸਾ (ਸੱਚ ਕਹੂੰ ਨਿਊਜ਼)। ਕੋਰੋਨਾ ਵਰਗੀ ਭਿਆਨਕ ਬਿਮਾਰੀ ਦੇ ਸੰਕ੍ਰਮਣ ਤੋਂ ਬਚਣ ਲਈ ਗ੍ਰਾਮ ਪੰਚਾਇਤਾਂ ਵੀ ਸਰਕਾਰ ਤੇ ਪ੍ਰਸ਼ਾਸਨ ਦੇ ਨਾਲ ਵਧ-ਚੜ੍ਹ ਕੇ ਸਹਿਯੋਗ ਕਰ ਰਹੀਆਂ ਹਨ। ਇਸੇ ਲੜੀ ਤਹਿਤ ਸਰਸਾ ਜ਼ਿਲ੍ਹੇ ਦੀ ਸ਼ਾਹ ਸਤਿਨਾਮ ਪੁਰਾ ਗਰਾਮ ਪੰਚਾਇਤ ਦੇ ਸਰਪੰਚ ਖੁਸ਼ਪਾਲ ਕੌਰ ਇੰਸਾਂ ਦੀ ਅਗਵਾਈ ‘ਚ ਪੂਰੇ ਪਿੰਡ ਨੂੰ ਡੋਰ-ਟੂ-ਡੋਰ ਤੇ ਪਾਰਕਾਂ ‘ਚ ਸੈਨੇਟਾਈਜ਼ਰ (Sanitize) ਦਾ ਛਿੜਕਾਅ ਕਰਵਾਇਆ ਗਿਆ ਤੇ ਲੋਕਾਂ ਨੂੰ ਕਰੋਨਾ ਦੇ ਸੰਕ੍ਰਮਣ ਤੋਂ ਬਚਣ ਬਾਰੇ ਜਾਗਰੂਕ ਕੀਤਾ ਗਿਆ।

ਇਸ ਦੇ ਨਾਲ-ਨਾਲ ਸ਼ਾਹ ਸਤਿਨਾਮ ਪੁਰਾ ਪਿੰਡ ਦੀ ਗ੍ਰਾਮ ਪੰਚਾਇਤ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖ ਰਹੀ ਹੈ। ਇਸ ਮੌਕੇ ‘ਤੇ ਸਰਪੰਚ ਖੁਸ਼ਪਾਲ ਕੌਰ ਇੰਸਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਦੇਸ਼ ‘ਚ ‘ਚ 21 ਦਿਨ ਦਾ ਲਾਕ ਡਾਊਨ ਚੱਲ ਰਿਹਾ ਹੈ। ਇਸ ਦੇ ਮੱਦੇਨਜ਼ਰ ਸਾਰੇ ਪਿੰਡ ਵਾਸੀਆਂ ਨੂੰ ਆਪਣੇ-ਆਪਣੇ ਘਰਾਂ ‘ਚ ਹੀ ਰਹਿਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿੰਡ ‘ਚ ਬਾਹਰੀ ਵਿਅਕਤੀਆਂ ਦੇ ਦਾਖ਼ਲੇ ‘ਤੇ ਵੀ ਪੂਰੀ ਤਰ੍ਹਾਂ ਰੋਕ ਲਾਈ ਗਈ ਹੈ।

ਲੋਕਾਂ ਨੂੰ ਕੀਤਾ ਜਾਗਰੂਕ

ਸਰਪੰਚ ਨੇ ਦੱਸਿਆ ਕਿ ਪਿੰਡ ਵਾਸੀ ਪੰਚਾਇਤ ਨਾਲ ਪੁਰਾ ਸਹਿਯੋਗ ਕਰ ਰਹੇ ਹਨ। ਕੋਈ ਵੀ ਵਿਅਕਤੀ ਆਪਣੇ ਘਰਾਂ ‘ਚੋਂ ਬਾਹਰ ਨਹੀਂ ਨਿੱਕਲਿਆ ਹੈ। ਸਾਰੇ ਆਪਣੇ-ਆਪਣੇ ਘਰਾਂ ‘ਚ ਹਨ ਅਤੇ ਇਸ ਮੁਸ਼ਕਿਲ ਘੜੀ ‘ਚ ਕੇਂਦਰ ਤੇ ਰਾਜ ਸਰਕਾਰ ਦਾ ਪੂਰਾ ਸਹਿਯੋਗ ਕਰ ਰਹੇ ਹਨ। ਉੱਥੇ ਹੀ ਸੁਰੱਖਿਆ ਮੱਦੇਨਜ਼ਰ ਕੰਟੀਨ ‘ਤੇ ਸਮਾਨ ਆਦਿ ਲੈਣ ਮੌਕੇ ਸੋਸ਼ਲ ਡਿਸਟੈਂਸ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।

ਇਸ ਲਈ ਤਿੰਨ-ਤਿੰਨ ਫੁੱਟ ਦੇ ਫਾਸਲੇ ‘ਤੇ ਨਿਸ਼ਾਨ ਬਣਾਏ ਗਏ ਹਨ, ਜਿਸ ਦੇ ਅਨੁਸਾਰ ਹੀ ਲੋਕ ਜ਼ਰੂਰਤ ਦਾ ਸਮਾਨ ਲੈ ਰਹੇ ਹਨ। ਸਰਪੰਚ ਖੁਸ਼ਪਾਲ ਕੌਰ ਇੰਸਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਜਾਂ ਸੈਨੇਟਾਈਜ਼ਰ ਨਾਲ ਧੋਣ। ਕਿਸੇ ਨੂੰ ਵੀ ਜੁਕਾਮ, ਖੰਘ, ਬੁਖਾਰ ਦੀ ਸ਼ਿਕਾਇਤ ਹੋਣ ‘ਤੇ ਤੁਰੰਤ ਡਾਕਟਰ ਦੀ ਸਲਾਹ ਲਓ। ਇਸ ਮੌਕੇ ‘ਤੇ ਸਰਪੰਚ ਸਮੇਤ ਪੰਚਾਇਤ ਦੇ ਸਾਰੇ ਮੈਂਬਰ ਮੌਜ਼ੂਦ ਸਨ।

ਪੰਚਾਇਤ ਦੀ ਵਿਸ਼ੇਸ਼ਤਾ

  • ਸ਼ਾਹ ਸਤਿਨਾਮ ਪੁਰਾ ਪੰਚਾਇਤ ਦੇਸ਼ ਦੀ ਸਭ ਤੋਂ ਵੱਧ ਪੜ੍ਹੀ-ਲਿਖੀ ਪੰਚਾਇਤ ਹੈ।
  • ਸ਼ਾਹ ਸਤਿਨਾਮ ਪੁਰਾ ਪੰਚਾਇਤ ਸਫ਼ਾਈ ਤੇ ਮਾਨਵਤਾ ਭਲਾਈ ਕੰਮਾਂ ‘ਚ ਹਮੇਸ਼ਾ ਮੋਹਰੀ ਰਹਿੰਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।