ਦੇਸ਼ ‘ਚ ਕੋਰੋਨਾ ਵਾਇਰਸ ਦੇ 562 ਮਾਮਲਿਆਂ ਦੀ ਪੁਸ਼ਟੀ
ਹੁਣ ਤੱਕ 10 ਵਿਅਕਤੀਆਂ ਦੀ ਹੋਈ ਮੌਤ
ਨਵੀਂ ਦਿੱਲੀ, ਏਜੰਸੀ। ਦੇਸ਼ ‘ਚ ਕੋਰੋਨਾ ਵਾਇਰਸ ਕੋਵਿਡ-19 ਦੇ ਸੰਕ੍ਰਮਣ ਨਾਲ ਹੁਣ ਤੱਕ 10 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਸੰਕ੍ਰਮਿਤ ਮਰੀਜਾਂ ਦੀ ਗਿਣਤੀ ਵਧ ਕੇ 562 ਹੋ ਗਈ ਹੈ। ਸਿਹਤ ਮੰਤਰਾਲੇ ਦੀ ਬੁੱਧਵਾਰ ਦੀ ਰਿਪੋਰਟ ਅਨੁਸਾਰ ਕੋਰੋਨਾ ਵਾਇਰਸ ਦਾ ਕਹਿਰ ਦੇਸ਼ ਦੇ 25 ਰਾਜਾਂ ਅਤੇ ਕੇਂਦਰ ਸਾਸਿਤ ਪ੍ਰਦੇਸ਼ਾਂ ‘ਚ ਫੈਲ ਚੁੱਕਾ ਹੈ ਅਤੇ ਇਸ ਦੇ 562 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਕੋਰੋਨਾ ਸੰਕ੍ਰਮਿਤਾਂ ‘ਚੋਂ 519 ਮਰੀਜ ਭਾਰਤੀ ਹਨ ਜਦੋਂ ਕਿ 43 ਵਿਦੇਸ਼ੀ ਨਾਗਰਿਕ ਹਨ। ਕੋਰੋਨਾ ਵਾਇਰਸ ਦੇ ਸੰਕ੍ਰਮਣ ਨਾਲ ਦੇਸ਼ ਭਰ ‘ਚ ਹੁਣ ਤੱਕ 10 ਮੌਤਾਂ ਹੋਈਆਂ ਹਨ ਜਦੋਂ ਕਿ 41 ਲੋਕ ਸਿਹਤਮੰਦ ਹੋ ਚੁੱਕੇ ਹਨ।
ਰਾਜ ਭਾਰਤੀ ਵਿਦੇਸ਼ੀ ਠੀਕ ਹੋਏ ਮੌਤ
ਆਂਧਰ ਪ੍ਰਦੇਸ਼ 9 0 0 0
ਬਿਹਾਰ 3 0 0 1
ਛਤੀਸਗੜ 1 0 0 0
ਦਿੱਲੀ 30 1 6 1
ਗੁਜਰਾਤ 32 1 0 1
ਹਰਿਆਣਾ 14 14 11 0
ਹਿਮਾਚਲ ਪ੍ਰਦੇਸ਼ 3 0 0 1
ਕਰਨਾਟਕ 41 0 2 1
ਕੇਰਲ 101 8 4 0
ਮੱਧ ਪ੍ਰਦੇਸ਼ 9 0 0 0
ਮਹਾਰਾਸ਼ਟਰ 98 3 0 2
ਓਡੀਸ਼ਾ 2 0 0 0
ਪੁਡੁਚੇਰੀ 1 0 0 0
ਪੰਜਾਬ 29 0 0 1
ਰਾਜਸਥਾਨ 30 2 3 0
ਤਮਿਲਨਾਡੂ 16 2 1 1
ਤੇਲੰਗਾਨਾ 25 10 1 0
ਚੰਡੀਗੜ 7 0 0 0
ਜੰਮੂ ਕਸ਼ਮੀਰ 7 0 0 0
ਲੱਦਾਖ 13 0 0 0
ਉਤਰ ਪ੍ਰਦੇਸ਼ 34 1 11 0
ਉਤਰਾਖੰਡ 3 1 0 0
ਪੱਛਮੀ ਬੰਗਾਲ 9 0 0 1
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।