ਕਰੋਨਾ ਵਾਇਰਸ ਕਰਕੇ ਸ਼ੇਅਰ ਬਜ਼ਾਰ ਢਹਿ ਢੇਰੀ
ਨਵੀਂ ਦਿੱਲੀ (ਏਜੰਸੀ)। ਕੋਰੋਨਾ ਜਿੱਥੇ ਪੂਰੀ ਦੁਨੀਆ ਵਿੱਚ ਕਹਿਰ ਮਚਾ ਰਿਹਾ ਹੈ, ਉੱਥੇ ਹੀ ਸ਼ੇਅਰ ਬਾਜ਼ਾਰ Share Bazar ਦਾ ਵੀ ਇਸ ਨਾਲ ਬੁਰਾ ਹਾਲ ਹੋ ਰਿਹਾ ਹੈ। ਘਰੇਲੂ ਸਟਾਕ ਮਾਰਕਿਟ Sharemarket ‘ਚ 10 ਫੀਸਦ ਦੀ ਗਿਰਾਵਟ ਤੋਂ ਬਾਅਦ ਲੋਅਰ ਸਰਕਿਟ ਲੱਗ ਗਿਆ। ਸ਼ੇਅਰ ਬਾਜ਼ਾਰ ‘ਚ ਵਪਾਰ ਰੋਕ ਦਿੱਤਾ ਗਿਆ। ਭਾਰੀ ਗਿਰਾਵਟ ਕਾਰਨ ਸੈਂਸੇਕਸ-ਨਿਫਟੀ ‘ਚ 10-10 ਫੀਸਦੀ ਦਾ ਕਾਰੋਬਾਰ ਟੁੱਟਿਆ ਤੇ ਸ਼ੇਅਰ ਬਾਜ਼ਾਰ ‘ਚ ਟ੍ਰੇਡਿੰਗ 45 ਮਿੰਟ ਲਈ ਰੋਕ ਦਿੱਤੀ ਗਈ। ਇਸ ਤੋਂ ਬਾਅਦ 10:57 ਵਜੇ ਸ਼ੇਅਰ ਬਾਜ਼ਾਰ ‘ਚ ਕਾਰੋਬਾਰ ਸ਼ੁਰੂ ਹੋਇਆ। ਇਹ ਇਤਿਹਾਸਕ ਗਿਰਾਵਟ ਹੈ ਤੇ ਇਤਿਹਾਸ ‘ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਇੱਕ ਮਹੀਨੇ ‘ਚ ਘਰੇਲੂ ਸ਼ੇਅਰ ਬਾਜ਼ਾਰ ‘ਚ ਲੋਅਰ ਸਰਕਿਟ ਲੱਗਿਆ ਹੋਵੇ। ਸੈਂਸੇਕਸ ਦੀ ਸ਼ੁਰੂਆਤ ਹੀ 2600 ਅੰਕਾਂ ਦੀ ਗਿਰਾਵਟ ਨਾਲ ਹੋਈ ਤੇ ਨਿਫਟੀ 8000 ਦੇ ਅਹਿਮ ਪੱਧਰ ਤੋਂ ਹੇਠਾਂ ਖੁੱਲ੍ਹਿਆ।
- ਸ਼ੁਰੂਆਤੀ 10 ਮਿੰਟ ਦੇ ਅੰਦਰ ਹੀ ਸੈਂਸੇਕਸ 2668.13 ਅੰਕ ਯਾਨੀ 8.92 ਫੀਸਦੀ ਟੁੱਟ ਕੇ 27,247.83 ‘ਤੇ ਕਾਰੋਬਾਰ ਕਰ ਰਿਹਾ ਸੀ
- ਐਨਐਸਈ ਦਾ ਨਿਫਟੀ 792.40 ਅੰਕ ਯਾਨੀ 9.06 ਫੀਸਦ ਡਿੱਗ ਕੇ 7,953.05 ‘ਤੇ ਕਾਰੋਬਾਰ ਕਰ ਰਿਹਾ ਸੀ।
- ਡਾਲਰ ਦੇ ਮੁਕਾਬਲੇ ਰੁਪੱਈਆ ਅੱਜ 44 ਪੈਸੇ ਦੀ ਕਮਜ਼ੋਰੀ ਨਾਲ 75.68 ਦੇ ਪੱਧਰ ‘ਤੇ ਖੁੱਲ੍ਹਿਆ
- ਜੋ ਇਸ ਦੇ ਰਿਕਾਰਡ ਦਾ ਹੇਠਲਾ ਪੱਧਰ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।