ਪਿਛਲੇ 24 ਘੰਟਿਆਂ ‘ਚ ਕੋਰੋਨਾ ਨਾਲ 786 ਮੌਤਾਂ

Worldwide Covid

ਵਿਸ਼ਵ ਸਿਹਤ ਸੰਗਠਨ ਨੇ ਪੇਸ਼ ਕੀਤੀ ਰਿਪੋਰਟ
ਲਗਭਗ 15123 ਨਵੇਂ ਮਾਮਲੇ ਦਰਜ ਕੀਤੇ

ਜੇਨੇਵਾ, ਏਜੰਸੀ। ਵਿਸ਼ਵ ਦੇ 150 ਤੋਂ ਜ਼ਿਆਦਾ ਦੇਸ਼ਾਂ ‘ਚ ਫੈਲ ਚੁੱਕੇ ਕੋਰੋਨਾ ਵਾਇਰਸ (Corona) ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ ਇਸ ਖਤਰਨਾਕ ਵਾਇਰਸ ਨਾਲ 786 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 15123 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਨੇ ਆਪਣੀ ਸਥਿਤੀ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਹੈ। ਡਬਲਿਊਐਚਓ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ ਵਧ ਕੇ 8593 ਹੋ ਗਈ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ ਇਸ ਵਾਇਰਸ ਦੇ 15,123 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਦੁਨੀਆ ਭਰ ‘ਚ ਫਿਲਹਾਲ 206,250 ਲੋਕ ਕੋਰੋਨਾ ਵਾਇਰਸ ਦੀ ਲਪੇਟ ‘ਚ ਹਨ ਜਦੋਂ ਕਿ ਚੀਨ ‘ਚ 81,155 ਲੋਕਾਂ ਦੀ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਲਗਭਗ 3245 ਲੋਕਾਂ ਦੀ ਇਸ ਵਾਇਰਸ ਦੀ ਲਪੇਟ ‘ਚ ਆਉਣ ਤੋਂ ਬਾਅਦ ਮੌਤ ਹੋ ਗਈ।

ਡਬਲਿਊਐਚਓ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਚੀਨ ‘ਚ ਕੋਰੋਨਾ ਵਾਇਰਸ ਨਾਲ 13 ਅਤੇ ਚੀਨ ਦੇ ਬਾਹਰ 773 ਲੋਕਾਂ ਦੀ ਮੌਤ ਹੋਈ ਹੈ। ਚੀਨ ‘ਚ ਹੁਣ ਤੱਕ 3245 ਲੋਕਾਂ ਦੀ ਇਸ ਵਾਇਰਸ ‘ਚ ਲਪੇਟ ‘ਚ ਆਉਣ ਨਾਲ ਮੌਤ ਹੋਈ ਹੈ ਜਦੋਂ ਕਿ ਬਾਕੀ ਮੌਤਾਂ ਚੀਨ ਦੇ ਬਾਹਰ ਹੋਈਆਂ ਹਨ।

  • ਕੋਰੋਨਾ ਵਾਇਰਸ ਨਾਲ ਹੁਣ ਤੱਕ ਪੱਛਮੀ ਪ੍ਰਸ਼ਾਂਤ ਖੇਤਰ ‘ਚ 3357 ਮੌਤਾਂ
  • ਯੂਰਪੀ ਖੇਤਰ ‘ਚ 3352 ਮੌਤਾਂ
  • ਦੱਖਣ ਪੂਰਬੀ ਏਸ਼ਿਆਈ ਖੇਤਰ ‘ਚ 538 ਮੌਤਾਂ
  • ਪੱਛਮੀ ਏਸ਼ੀਆ ਖੇਤਰ ‘ਚ 1010 ਮੌਤਾਂ
  • ਅਮਰੀਕੀ ਦੇ ਨੇੜੇ ਪੈਣ ਵਾਲੇ ਖੇਤਰਾਂ ‘ਚ 68 ਅਤੇ ਅਫਰੀਕੀ ਖੇਤਰ ‘ਚ 4 ਮੌਤਾਂ
  • ਵਾਇਰਸ ਵਿਸ਼ਵ ਦੇ 150 ਤੋਂ ਜ਼ਿਆਦਾ ਦੇਸ਼ਾਂ ‘ਚ ਆਪਣੇ ਪੈਰ ਪਸਾਰ ਚੁੱਕਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।