ਸਿਆਸੀ ਆਗੂਆਂ ‘ਚ ਮਨਪ੍ਰੀਤ ਦੀ ਨਵੀਂ ਪਹਿਲ, ਮਾਤਾ ਦੀਆਂ ਅਸਥੀਆਂ ‘ਤੇ ਲਾਇਆ ਪੌਦਾ
ਲੰਬੀ, (ਮੇਵਾ ਸਿੰਘ) ਆਪਣੀ ਅਗਾਂਹਵਧੂ ਸੋਚ ਲਈ ਪ੍ਰਸਿੱਧ ਪੰਜਾਬ ਦੇ ਖ਼ਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਰਵਾਇਤ ਤੋਂ ਹਟਦਿਆਂ ਅੱਜ ਵਾਤਾਵਰਨ ਲਈ ਨਵੀਂ ਪਹਿਲ ਕੀਤੀ ਹੈ ਉਨ੍ਹਾਂ ਨੇ ਆਪਣੇ ਚੱਲ ਵੱਸੇ ਮਾਤਾ ਜੀ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਦੀ ਬਜਾਇ ਧਰਤੀ ‘ਚ ਦੱਬ ਕੇ ਇੱਕ ਪੌਦਾ ਲਾਇਆ
ਬੀਤੇ ਦਿਨ ਮਨਪ੍ਰੀਤ ਸਿੰਘ ਬਾਦਲ ਦੀ ਮਾਤਾ ਅਤੇ ਸਾਬਕਾ ਸੰਸਦ ਮੈਂਬਰ ਗੁਰਦਾਸ ਸਿੰਘ ਬਾਦਲ ਦੀ ਧਰਮ ਪਤਨੀ ਹਰਮੰਦਰ ਕੌਰ ਦਾ ਦੇਹਾਂਤ ਹੋ ਗਿਆ ਸੀ ਕੱਲ੍ਹ ਉਨ੍ਹਾਂ ਦਾ ਸਸਕਾਰ ਪਿੰਡ ਬਾਦਲ ਵਿਖੇ ਕੀਤਾ ਗਿਆ ਅੱਜ ਹਰਮੰਦਰ ਕੌਰ ਦੇ ਫੁੱਲ ਚੁਗੇ ਜਾਣ ਦੀ ਰਸਮ ਸੀ ਪਰ ਅੱਜ ਇਹ ਰਸਮ ਇੱਕ ਨਵਾਂ ਸੰਦੇਸ਼ ਉਸ ਵੇਲੇ ਦੇ ਗਈ ਜਦੋਂ ਮਨਪ੍ਰੀਤ ਬਾਦਲ ਵੱਲੋਂ ਮਾਤਾ ਹਰਮੰਦਰ ਕੌਰ ਦੀਆਂ ਅਸਥੀਆਂ (ਫੁੱਲ) ਧਰਤੀ ‘ਚ ਦੱਬ ਕੇ ਉਸ ‘ਤੇ ਪੌਦਾ ਲਾਇਆ ਗਿਆ ਇਸ ਨਵੀਂ ਮੁਹਿੰਮ ਦਾ ਮਕਸਦ ਦਰਿਆਵਾਂ ਦਾ ਪ੍ਰਦੂਸ਼ਣ ਤੋਂ ਰੋਕਣਾ ਤੇ ਧਰਤੀ ‘ਤੇ ਹਰਿਆਲੀ ‘ਚ ਵਾਧਾ ਕਰਨਾ ਹੈ ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਮਹੇਸ਼ਇੰਦਰ ਬਾਦਲ, ਕਾਂਗਰਸੀ ਵਿਧਾਇਕ ਅਮਰਿੰਦਰ ਰਾਜਾ ਵੜਿੰਗ, ਕਾਂਗਰਸੀ ਆਗੂ ਗੁਰਮੀਤ ਸਿੰਘ ਖੁੱਡੀਆ ਤੇ ਹੋਰ ਆਗੂ ਮੌਜ਼ੂਦ ਸਨ
ਡੇਰਾ ਸੱਚਾ ਸੌਦਾ ਨੇ ਚਲਾਈ ਸੀ ਮੁਹਿੰਮ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪਿਛਲੇ ਸਾਲਾਂ ‘ਚ ਸਾਧ-ਸੰਗਤ ਨੂੰ ਇਹ ਪ੍ਰਣ ਕਰਵਾਇਆ ਸੀ ਕਿ ਉਹ ਆਪਣੇ ਕਿਸੇ ਪਰਿਵਾਰਕ ਮੈਂਬਰ ਦੇ ਗੁਜ਼ਰ ਜਾਣ ‘ਤੇ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਦੀ ਬਜਾਇ ਧਰਤੀ ‘ਚ ਦੱਬ ਕੇ ਉਸ ‘ਤੇ ਪੌਦਾ ਲਾਉਣਗੇ ਪੂਜਨੀਕ ਗੁਰੂ ਜੀ ਦੀ ਮੁਹਿੰਮ ਨੂੰ ਭਰਪੂਰ ਹੁੰਗਾਰਾ ਮਿਲਿਆ ਤੇ ਸਾਧ-ਸੰਗਤ ਨੇ ਇਸ ‘ਤੇ ਅਮਲ ਕੀਤਾ ਇਸ ਮੁਹਿੰਮ ਨਾਲ ਜਿੱਥੇ ਪੌਦੇ ਨੂੰ ਪੂਰੀ ਮਾਤਰਾ ‘ਚ ਫਾਸਫੋਰਸ ਮਿਲਦੀ ਹੈ, ਉੱਥੇ ਜਲ ਪ੍ਰਵਾਹ ਕਰਨ ਨਾਲ ਹੋਣ ਵਾਲੇ ਜਲ ਪ੍ਰਦੂਸ਼ਣ ਤੋਂ ਵੀ ਬਚਾਅ ਹੋ ਜਾਂਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।