ਕੋਰੋਨਾ ਵਾਇਰਸ : ਸਿੱਖਿਆ ਬੋਰਡ ਨੇ ਪ੍ਰੀਖਿਆ ਦੀ ਮਾਰਕਿੰਗ ਸਬੰਧੀ ਜਾਰੀ ਕੀਤੇ ਨਵੇਂ ਹੁਕਮ

Education

ਕੋਰੋਨਾ ਵਾਇਰਸ : ਸਿੱਖਿਆ ਬੋਰਡ ਨੇ ਪ੍ਰੀਖਿਆ ਦੀ ਮਾਰਕਿੰਗ ਸਬੰਧੀ ਜਾਰੀ ਕੀਤੇ ਨਵੇਂ ਹੁਕਮ

ਮੋਹਾਲੀ, (ਕੁਲਵੰਤ ਕੋਟਲੀ) ਵਿਸ਼ਵ ਭਰ ਵਿਚ ਚੱਲ ਰਹੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਹਿਮ ਕਦਮ ਚੁੱਕੇ ਜਾ ਰਹੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਗਈਆਂ ਪੰਜਵੀਂ ਕਲਾਸ ਦੀਆਂ ਪ੍ਰੀਖਿਆਵਾਂ ਦੀਆਂ ਉਤਰ ਪੱਤਰੀਆਂ ਦੀ ਮਾਰਕਿੰਗ ਸਬੰਧੀ ਫੇਰਬਦਲ ਕੀਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਹੁਣ ਪੰਜਵੀਂ ਕਲਾਸ ਦੀਆਂ ਉਤਰ ਪੱਤਰੀਆਂ ਦੀ ਮਾਰਕਿੰਗ ਸਬੰਧਿਤ ਨਿਗਰਾਨ ਅਮਲੇ ਵੱਲੋਂ ਪ੍ਰੀਖਿਆ ਖਤਮ ਹੋਣ ਉਪਰੰਤ ਆਪਣੇ ਡਿਊਟੀ ਵਾਲੇ ਸਕੂਲ/ ਘਰ ਲਿਜਾ ਕੇ ਕਰਨ ਅਤੇ ਅੰਕਾਂ ਨੂੰ ਸਬੰਧਤ ਕਲੱਸਟਰ ਹੈੱਡ ਟੀਚਰ ਰਾਹੀਂ ਬੋਰਡ ਦੀ ਮਾਰਕਿੰਗ ਐਪ ‘ਤੇ ਅਪਲੋਡ ਕਰਨ ਸਬੰਧੀ ਹਿਦਾਇਤਾਂ ਜਾਰੀ ਕੀਤੀ ਗਈਆਂ ਹਨ।

ਬੋਰਡ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਕਿ ਹੈ 8ਵੀਂ ਕਲਾਸ ਦੀਆਂ ਉਤਰ ਪੱਤਰੀਆਂ ਦੀ ਮਾਰਕਿੰਗ ਆਪਣੇ ਡਿਊਟੀ ਵਾਲੇ ਸਕੂਲ, ਘਰ ਲਿਜਾਕੇ ਕਰਨ ਸਬੰਧੀ ਹਦਾਇਤਾਂ ਪਹਿਲਾਂ ਹੀ ਕੀਤੀਆਂ ਜਾ ਚੁੱਕੀਆਂ ਹਨ। ਜਾਰੀ ਪੱਤਰ ਵਿੱਚ ਸਮੂਹ ਕੱਲਸਟਰ ਹੈੱਡ ਟੀਚਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਨ੍ਹਾਂ ਅਧੀਨ ਆਉਂਦੇ ਸਮੂਹ ਸਕੂਲ ਮੁੱਖੀਆਂ, ਨਿਗਰਾਨ ਅਮਲੇ ਨੂੰ ਇਹ ਨੋਟ ਕਰਾਉਣ ਕਿ 5ਵੀਂ ਦੀਆਂ ਉਤਰ ਪੱਤਰੀਆਂ ਦੀ ਮਾਰਕਿੰਗ ਰੋਜ਼ਾਨਾ ਡੇਟਸ਼ੀਟ ਅਨੁਸਾਰ ਪ੍ਰੀਖਿਆ ਖਤਮ ਹੋਣ ਉਪਰੰਤ ਆਪਣੀ ਡਿਊਟੀ ਵਾਲੇ ਸਕੂਲ, ਘਰ ਲਿਜਾਕੇ ਕਰਨ ਅਤੇ ਪ੍ਰਾਪਤ ਅੰਕਾਂ ਨੂੰ ਰੋਜ਼ਾਨਾ ਕਲੱਸਟਰ ਹੈੱਡ ਰਾਹੀਂ ਬੋਰਡ ਦੀ ਮਾਰਕਿੰਗ ਐਪ ‘ਤੇ ਅਪਲੋਡ ਕਰਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।