ਲੋਕ ਸਭਾ ‘ਚ ਉਠੀ ਵਿਦੇਸ਼ਾਂ ‘ਚ ਫਸੇ ਭਾਰਤੀਆਂ ਵਾਪਸ ਲਿਆਉਣ ਦੀ ਮੰਗ
ਆਜ਼ਾਦ ਮੈਂਬਰ ਨਵਨੀਤ ਕੌਰ ਰਾਣਾ ਨੇ ਸਿਫਰਕਾਲ ‘ਚ ਉਠਾਇਆ ਮੁੱਦਾ
ਨਵੀਂ ਦਿੱਲੀ, ਏਜੰਸੀ। ਦੁਨੀਆ ਭਰ ‘ਚ ਫੈਲੀ ਮਹਾਂਮਾਰੀ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੋਕ ਸਭਾ (Lok Sabha) ‘ਚ ਅੱਜ ਕਈ ਮੈਂਬਰਾਂ ਨੇ ਵਿਦੇਸ਼ਾਂ ‘ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਸਰਕਾਰ ਤੋਂ ਮੰਗ ਕੀਤੀ। ਕਾਂਗਰਸ ਦੇ ਏ. ਚੇਲਾਕੁਮਾਰ, ਰਿਵਾਲਿਊਸ਼ਨਰੀ ਸੋਸ਼ਲਿਸਟ ਪਾਰਟੀ ਦੇ ਐਨਕੇ ਪ੍ਰੇਮਚੰਦਰਨ ਅਤੇ ਮਹਾਰਾਸ਼ਟਰ ਦੇ ਅਮਰਾਵਤੀ ਤੋਂ ਆਜ਼ਾਦ ਮੈਂਬਰ ਨਵਨੀਤ ਕੌਰ ਰਾਣਾ ਨੇ ਸਿਫਰਕਾਲ ‘ਚ ਇਹ ਮੁੱਦਾ ਉਠਾਇਆ। ਉਹਨਾਂ ਕਿਹਾ ਕਿ ਵੱਡੀ ਗਿਣਤੀ ‘ਚ ਭਾਰਤੀ ਵਿਦਿਆਰਥੀ ਅਤੇ ਹੋਰ ਨਾਗਰਿਕ ਦੂਜੇ ਦੇਸ਼ਾਂ ‘ਚ ਫਸੇ ਹੋਏ ਹਨ। ਉਡਾਨਾਂ ਬੰਦ ਹੋਣ ਕਾਰਨ ਉਹ ਵਾਪਸ ਭਾਰਤ ਨਹੀਂ ਆ ਰਹੇ। ਇਸ ਲਈ ਸਰਕਾਰ ਨੂੰ ਵਿਸ਼ੇਸ਼ ਜਹਾਜ਼ ਭੇਜ ਕੇ ਉਹਨਾਂ ਨੂੰ ਭਾਰਤ ਲਿਆਉਣਾ ਚਾਹੀਦਾ ਹੈ।
ਸ੍ਰੀ ਚੇਲਾਕੁਮਾਰ ਨੇ ਕਿਹਾ ਕਿ ਫਿਲੀਪੀਂਸ ਅਤੇ ਮਲੇਸ਼ੀਆ ‘ਚ ਵੱਡੀ ਗਿਣਤੀ ‘ਚ ਭਾਰਤੀ ਵਿਦਿਆਰਥੀ ਫਸੇ ਹੋਏ ਹਨ। ਸੈਂਕੜੇ ਭਾਰਤੀ ਵਿਦਿਆਰਥੀ ਹੁਣ ਵੀ ਮਲੇਸ਼ੀਆ ‘ਚ ਹਨ। ਉਥੋਂ ਦੀ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ 72 ਘੰਟੇ ਦੇ ਅੰਦਰ ਦੇਸ਼ ਛੱਡਣ ਲਈ ਕਿਹਾ ਹੈ। ਇਹ ਸਮਾਂ ਹੱਦ ਅੱਜ ਸਮਾਪਤ ਹੋ ਰਹੀ ਹੈ। ਉਹਨਾਂ ਵਿਦਿਆਰਥੀਆਂ ਕੋਲ ਖਾਣ ਪੀਣ ਦੀ ਵੀ ਵਿਵਸਥਾ ਨਹੀਂ ਹੈ। ਅਜਿਹੇ ‘ਚ ਸਰਕਾਰ ਨੂੰ ਵਿਸ਼ੇਸ਼ ਜਹਾਜ਼ ਭੇਜ ਕੇ ਉਹਨਾਂ ਨੂੰ ਵਾਪਸ ਲਿਆਉਣਾ ਚਾਹੀਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।