ਕਾਂਗਰਸ ਵਿਧਾਇਕ ਦੇ ਭਰਾ ਦੀ ਅਰਜ਼ੀ ‘ਤੇ ਸੁਣਵਾਈ ਤੋਂ Supreme Court ਦਾ ਇਨਕਾਰ
ਨਵੀਂ ਦਿੱਲੀ (ਏਜੰਸੀ)। ਮਾਣਯੋਗ ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਮਾਮਲੇ ‘ਚ ਕਾਂਗਰਸ ਦੇ 16 ਬਾਗੀ ਵਿਧਾਇਕਾਂ ‘ਚੋਂ ਇੱਕ ਵਿਧਾਇਕ ਦੇ ਭਰਾ ਦੀ ਅਰਜ਼ੀ ‘ਤੇ ਬੁੱਧਵਾਰ ਨੂੰ ਸੁਣਵਾਈ ਤੋਂ ਇਨਕਾਰ ਕਰ ਦਿੱਤਾ। ਮੁੱਖ ਜੱਜ ਸ਼ਰਦ ਅਰਵਿੰਦ ਬੋਬੜੇ, ਜੱਜ ਬੀਆਰ ਗਵਈ ਤੇ ਜੱਜ ਸੂਰਿਆਕਾਂਤ ਦੀ ਬੈਂਚ ਨੇ ਅਰਜ਼ੀ ਕਰਤਾ ਨੂੰ ਉੱਚਿਤ ਫੋਰਸਮ ‘ਚ ਜਾਣ ਦੀ ਇਜਾਜਤ ਦਿੱਤੀ। ਕਾਂਗਰਸ ਵਿਧਾਇਕ ਮਨੋਜ ਚੌਧਰੀ ਦੇ ਭਰਾ ਬਲਰਾਮ ਚੌਧਰੀ ਨੇ ਸੁਪਰੀਮ ਕੋਰਟ ‘ਚ ਬੰਦੀ ਪ੍ਰਤਿਆਕਸ਼ੀਕਰਨ ਅਰਜ਼ੀ ਦਾਖ਼ਲ ਕਰਕੇ ਮਨੋਜ ਨੂੰ ਪੇਸ਼ ਕਰਨ ਅਤੇ ਰਿਹਾਅ ਕਰਨ ਦੀ ਮੰਗ ਕੀਤੀ ਹੈ।
- ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਚੌਹਾਨ
- ਤੇ ਨੌਂ ਹੋਰ ਵਿਧਾਇਕਾਂ ਦੀ ਅਰਜ਼ੀ ‘ਤੇ ਇੱਕ ਹੋਰ ਬੈਂਚ ‘ਚ ਸੁਣਵਾਈ ਹੋ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।