ਵਿਧਾਨ ਸਭਾ ‘ਚ ਹੰਗਾਮਾ, ਕਾਰਵਾਈ 26 ਮਾਰਚ ਤੱਕ ਮੁਲਤਵੀ
ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪਹਿਲੇ ਹੀ ਦਿਨ ਹੋਇਆ ਹੰਗਾਮਾ
ਭੋਪਾਲ, ਏਜੰਸੀ। ਮੱਧ ਪ੍ਰਦੇਸ਼ ਵਿੱਚ ਪਿਛਲੇ 12-13 ਦਿਨਾਂ ਤੋਂ ਚੱਲ ਰਹੇ ਸਿਆਸੀ ਘਟਨਾਕ੍ਰਮਾਂ ਦਰਮਿਆਨ ਅੱਜ ਸ਼ੁਰੂ ਹੋਏ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪਹਿਲੇ ਹੀ ਦਿਨ ਹੰਗਾਮਾ ਹੋਇਆ ਅਤੇ ਇਸ ਦੇ ਚਲਦੇ ਕਾਰਵਾਈ ਪਹਿਲੀ ਵਾਰ ਲਗਭਗ ਪੰਜ ਮਿੰਟ ਅਤੇ ਫਿਰ 26 ਮਾਰਚ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਬਜਟ ਸੈਸ਼ਨ ਦੀ ਸ਼ੁਰੂਆਤ ਰਾਜਪਾਲ ਲਾਲਜੀ ਟੰਡਨ ਦੇ ਭਾਸ਼ਣ ਨਾਲ ਹੋਈ। ਭਾਸ਼ਣ ਪੜਨ ਦੀ ਰਸਮ ਤੋਂ ਬਾਅਦ ਰਾਜਪਾਲ ਨੇ ਸਦਨ ‘ਚ ਸਾਰਿਆਂ ਨੂੰ ਅਪੀਲ ਕੀਤੀ ਕਿ ਮੌਜ਼ੂਦਾ ਹਾਲਾਤਾਂ ਦੇ ਮੱਦੇਨਜ਼ਰ ਸਾਰੇ ਆਪਣੇ ਆਪਣੇ ਫਰਜਾਂ ਦਾ ਪਾਲਣ ਕਰਨ। ਇਸ ਤੋਂ ਬਾਅਦ ਰਾਜਪਾਲ ਪਰੰਪਰਾ ਅਨੁਸਾਰ ਸਦਨ ਤੋਂ ਵਿਦਾ ਹੋ ਗਏ। ਰਾਜਪਾਲ ਨੂੰ ਵਿਦਾ ਕਰਨ ਤੋਂ ਬਾਅਦ ਸਪੀਕਰ ਐਨਪੀ ਪ੍ਰਜਾਪਤੀ ਨੇ ਕਾਰਵਾਈ ਸ਼ੁਰੂ ਕੀਤੀ। ਉਥੇ ਵਿਰੋਧੀ ਧਿਰ ਦੇ ਨੇਤਾ ਗੋਪਾਲ ਭਾਰਗਵ ਉਠੇ ਅਤੇ ਰਾਜਪਾਲ ਦੁਆਰਾ ਹਾਲ ਹੀ ਵਿੱਚ ਮੁੱਖ ਮੰਤਰੀ ਕਮਲਨਾਥ ਨੂੰ ਲਿਖੇ ਪੱਤਰ ਨੂੰ ਪੜ੍ਹ ਕੇ ਸੁਣਾਇਆ। Assembly
ਦੂਜੇ ਪਾਸੇ ਸਪੀਕਰ ਸਦਨ ਦੀ ਕਾਰਵਾਈ ਨੂੰ ਅੱਗੇ ਵਧਾਉਂਦੇ ਰਹੇ। ਇਸ ਦਰਮਿਆਨ ਸੱਤਾ ਪੱਖ ਕਾਂਗਰਸ ਅਤੇ ਵਿਰੋਧੀ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਇਕੱਠੇ ਕੁਝ ਕੁਝ ਬੋਲਦੇ ਰਹੇ। ਇਸ ਕਾਰਨ ਕੁਝ ਸਾਫ ਤੌਰ ‘ਤੇ ਸੁਣਾਈ ਨਹੀਂ ਦਿੱਤਾ। ਉਥੇ ਭਾਜਪਾ ਦੇ ਸੀਨੀਅਰ ਵਿਧਾਇਕ ਨਰੋਤਮ ਮਿਸ਼ਰਾ ਨੇ ਕਿਹਾ ਕਿ ਪ੍ਰਦੇਸ਼ ਸੰਵਿਧਾਨਿਕ ਸੰਕਟ ਵੱਲ ਜਾ ਰਿਹਾ ਹੈ। ਇਸ ਦਾ ਪ੍ਰਤੀਕਾਰ ਕਾਂਗਰਸ ਮੈਂਬਰਾਂ ਨੇ ਇਕੱਠੇ ਬੋਲਦੇ ਹੋਏ ਕੀਤਾ। ਸਦਨ ‘ਚ ਸ਼ੋਰ ਸ਼ਰਾਬਾ ਹੋਣ ‘ਤੇ ਪ੍ਰਧਾਨ ਨੇ ਕਾਰਵਾਈ ਕੁਝ ਦੇਰ ਲਈ ਮੁਲਤਵੀ ਕਰ ਦਿੱਤਾ।
ਸਪੀਕਰ ਨੇ ਕੀਤਾ ਕੋਰੋਨਾ ਦਾ ਜਿਕਰ
ਲਗਭਗ ਪੰਜ ਮਿੰਟ ਬਾਅਦ ਕਾਰਵਾਈ ਫਿਰ ਸ਼ੁਰੂ ਹੋਣ ‘ਤੇ ਸਪੀਕਰ ਨੇ ਕੁਝ ਬੋਲਣਾ ਸ਼ੁਰੂ ਕੀਤਾ। ਉਥੇ ਭਾਜਪਾ ਮੈਂਬਰ ਵੀ ਇਕੱਠੇ ਬੋਲਣ ਲੱਗੇ। ਨੇਤਾ ਪ੍ਰਤੀਪੱਖ ਸ੍ਰੀ ਭਾਰਗਵ, ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਹੋਰ ਭਾਜਪਾ ਵਿਧਾਇਕ ਮੌਜੂਦਾ ਰਾਜਨੀਤਿਕ ਸਥਿਤੀਆਂ ‘ਤੇ ਬੋਲ ਰਹੇ ਸਨ। ਉਧਰ ਸੱਤਾਧਾਰੀ ਦਲ ਦੇ ਮੈਂਬਰ ਵੀ ਇਕੱਠੇ ਬੋਲਣ ਲੱਗੇ। ਸ਼ੋਰ ਸ਼ਰਾਬੇ ਦਰਮਿਆਨ ਸਪੀਕਰ ਸ੍ਰੀ ਪ੍ਰਜਾਪਤੀ ਨੇ ਦੇਸ਼ ਵਿੱਚ ਕੋਰੋਨਾ ਦੇ ਕਹਿਰ ਦਾ ਜਿਕਰ ਕੀਤਾ ਅਤੇ ਇਸ ਦੇ ਨਾਲ ਹੀ ਸਦਨ ਦੀ ਕਾਰਵਾਈ 26 ਮਾਰਚ ਨੂੰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।