ਕਰੋਨਾ ਕਾਰਨ ਸੋਮਵਾਰ ਤੋਂ ਸੁਪਰੀਮ ਕੋਰਟ ‘ਚ ਸਿਰਫ਼ ਛੇ ਬੈਂਚ

Supreme Court

ਕਰੋਨਾ ਕਾਰਨ ਸੋਮਵਾਰ ਤੋਂ Supreme Court ‘ਚ ਸਿਰਫ਼ ਛੇ ਬੈਂਚ

ਨਵੀਂ ਦਿੱਲੀ (ਏਜੰਸੀ)। ਦੇਸ਼ ‘ਚ ਕਰੋਨਾ ਵਾਇਰਸ corona ਦੇ ਵਧਦੇ ਪ੍ਰਕੋਪ ਦੇ ਮੱਦੇਨਜ਼ਰ ਸੁਪਰੀਮ ਕੋਰਟ Supreme Court ‘ਚ ਨਿਯਮਿਤ ਸੁਣਵਾਈ ਦੇ ਫੈਸਲੇ ਤਹਿਤ ਸੋਮਵਾਰ ਨੂੰ ਅੱਧੇ ਤੋਂ ਵੀ ਘੱਟ ਬੈਂਚ ਬੈਠਣਗੇ। ਮਾਣਯੋਗ ਸੁਪਰੀਮ ਕੋਰਟ ਦੀ ਅਧਿਕਾਰਿਕ ਵੈੱਬਸਾਈਟ ਦੇ ਮੁਤਾਬਿਕ, ਸੋਮਵਾਰ ਨੂੰ ਸਿਰਫ਼ ਛੇ ਬੈਂਚ ਬਣਾਏ ਗਏ ਹਨ। ਆਮ ਤੌਰ ‘ਤੇ ਆਮ ਦਿਨਾਂ ‘ਚ ਘੱਟ ਤੋਂ ਘੱਟ 14 ਬੈਂਚ ਕੰਮ ਕਰਦੇ ਹਨ। ਮੁੱਖ ਅਦਾਲਤ ਵੱਲੋਂ ਜਾਰੀ ਸਰਕੂਲਰ ਅਨੁਸਾਰ, ਸੋਮਵਾਰ ਦੀ ਸੁਣਵਾਈ ਲਈ ਸੋਧੀ ਹੋਈ ਕਾਜ ਲਿਸਟ ਅੱਜ ਸ਼ਾਮ ਜਾਰੀ ਕੀਤੀ ਜਾਵੇਗੀ, ਜਦੋਂਕਿ 17, 18 ਤੇ 19 ਮਾਰਚ ਦੀ ਸੁਣਵਾਈ ਲਈ ਬੈਂਚ ਤੇ ਮਾਮਲਿਆਂ ਦੀ ਅਧਿਸੂਚਨਾ ਤੋਂ ਬਾਅਦ ਜਾਰੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਦੇ ਮੱਦੇਨਜ਼ਰ ਮੁੱਖ ਅਦਾਲਤ ਨੇ ਸਿਰਫ਼ ਮਹੱਤਵਪੂਰਨ ਮਾਮਲਿਆਂ ਦੀ ਹੀ ਸੁਣਵਾਈ ਦਾ ਫੈਸਲਾ ਲਿਆ ਹੈ।

ਮਾਣਯੋਗ ਸੁਪਰੀਮ ਕੋਰਟ Supreme Court ਰਜਿਸਟਰਾਰ ਜਨਰਲ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਇੱਕ ਐਕਟ ‘ਚ ਕਇਸ ਕਬਾਬਤ ਜਾਣਕਾਰੀ ਦਿੱਤੀ ਸੀ। ਨੋਟਿਸ ਅਨੁਸਾਰ ਮੁੱਖ ਅਦਾਲਤ ‘ਚ ਸੋਮਵਾਰ ਤੋਂ ਸ਼ਿਰਫ਼ ਅਤਿ ਮਹੱਤਵਪੂਰਨ ਮਾਮਲਿਆਂ ਦੀ ਸੁਣਵਾਈ ਕੀਤੀ ਜਾਣੀ ਹੈ ਅਤੇ ਉਨ੍ਹਾਂ ਮੁਕੱਦਮਿਆਂ ਨਾਲ ਸਬੰਧਿਤ ਵਕੀਲਾਂ ਤੇ ਪੱਖਕਾਰਾਂ ਨੂੰ ਹੀ ਅਦਾਲਤ ‘ਚ ਪ੍ਰਵੇਸ਼ ਦੀ ਮਨਜ਼ੂਰੀ ਹੋਵੇਗੀ। ਸੂਚਨਾ ‘ਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਬੀਤੀ ਪੰਜ ਮਾਰਚ ਦੀ ਸਿਹਤ ਸਬੰਧੀ ਸੂਚਨਾ ਦੇ ਮੱਦੇਨਜ਼ਰ ਚਿਕਿਤਸਾ ਮਾਹਿਰਾਂ ਨਾਲ ਮਸ਼ਵਰਾ ਕਰਕੇ ਇਹ ਫੈਸਲਾ ਲਿਆ ਗਿਆ ਹੈ।

  • ਮਾਣਯੋਗ ਸੁਪਰੀਮ ਕੋਰਟ ਇਸ ਮਸਲੇ ‘ਤੇ ਹਰ ਹਫ਼ਤਾ ਸਮੀਖਿਆ ਕਰੇਗਾ
  • ਇਸ ਦੇ ਅਨੁਸਾਰ ਨਵੀਂ ਸੂਚਨਾ ਜਾਰੀ ਕਰੇਗਾ।
  • ਸੂਚਨਾ ‘ਚ ਵਕੀਲਾਂ, ਬਚਾਅ ਪੱਖ ਤੇ ਮੀਡੀਆਕਰਮੀਆਂ ਨੂੰ ਅਪੀਲ ਕੀਤੀ ਗਈ ਹੈ
  • ਕਿ ਉਹ ਲੋੜ ਪੈਣ ‘ਤੇ ਹੀ ਅਦਾਲਤ ਵਿੱਚ ਆਉਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here