ਅਫਗਾਨਿਸਤਾਨ ‘ਚ ਸ਼ਾਂਤੀ ਯਤਨਾਂ ਨੂੰ ਝਟਕਾ
ਅਫਗਾਨਿਸਤਾਨ ‘ਚ ਅਮਨ-ਅਮਾਨ ਦੀਆਂ ਉਮੀਦਾਂ ‘ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ ਬੀਤੇ ਦਿਨ ਕਾਬੁਲ ‘ਚ ਹੋਈ ਹਿੰਸਾ ‘ਚ 32 ਵਿਅਕਤੀ ਮਰ ਗਏ ਇਹਨਾਂ ਹਮਲਿਆਂ ‘ਚ ਸ਼ੀਆ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਹਮਲਾਵਰ ਸੰਗਠਨ ਦੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਜਿਸ ਸਮਾਰੋਹ ‘ਚ ਹਮਲਾ ਕੀਤਾ ਗਿਆ ਉੱਥੇ ਵਿਰੋਧੀ ਧਿਰ ਸਮੇਤ ਮੁਲਕ ਦੇ ਕਈ ਵੱਡੇ ਆਗੂ ਮੌਜੂਦ ਸਨ ਇਹ ਆਗੂ ਹਮਲੇ ਤੋਂ ਕੁਝ ਮਿੰਟ ਪਹਿਲਾਂ ਹੀ ਜਾਣ ਕਰਕੇ ਬਚ ਗਏ ਅਮਰੀਕਾ-ਤਾਲਿਬਾਨ ਸ਼ਾਂਤੀ ਸਮਝੌਤੇ ਤੋਂ ਬਾਅਦ ਇਹ ਦੂਜਾ ਵੱਡਾ ਹਮਲਾ ਹੈ ਦਰਅਸਲ ਸਮਝੌਤੇ ‘ਚ ਵੱਡੀ ਸ਼ਰਤ ਹੀ ਇਹ ਸੀ ਕਿ ਅਮਰੀਕਾ ਆਪਣੀਆਂ ਫੌਜਾਂ ਤਾਂ ਹੀ ਵਾਪਸ ਬੁਲਾਏਗਾ ਜੇਕਰ ਤਾਲਿਬਾਨ ਹਿੰਸਾ ਬੰਦ ਕਰਨਗੇ ਤਾਲਿਬਾਨ ਇਸ ਹਮਲੇ ‘ਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕਰ ਰਹੇ ਹਨ
ਤਾਲਿਬਾਨਾਂ ‘ਤੇ ਇਹ ਸ਼ਰਤ ਵੀ ਸੀ ਕਿ ਉਹ ਆਪਣੇ ਪ੍ਰਭਾਵ ਵਾਲੇ ਇਲਾਕੇ ‘ਚ ਕਿਸੇ ਹੋਰ ਅੱਤਵਾਦੀ ਸੰਗਠਨ ਨੂੰ ਕੋਈ ਕਾਰਵਾਈ ਨਹੀਂ ਕਰਨ ਦੇਣਗੇ ਆਈਐੱਸ ਨਾਂਅ ਦੇ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਹੁਣ ਜੇਕਰ ਅਮਰੀਕਾ ਆਪਣੀ ਫੌਜ ਵਾਪਸ ਬੁਲਾਉਣ ਬਾਰੇ ਵਿਚਾਰ ਬਦਲਦਾ ਹੈ ਤਾਂ ਸਮਝੌਤੇ ਦੇ ਟੁੱਟਣ ਦੇ ਅਸਾਰ ਬਣ ਸਕਦੇ ਹਨ ਆਈਐੱਸ ਦੀ ਮੌਜੂਦਗੀ ਅਮਰੀਕਾ ਲਈ ਹੋਰ ਵੱਡੀ ਚੁਣੌਤੀ ਬਣ ਗਈ ਹੈ ਇਸ ਤੋਂ ਪਹਿਲਾਂ ਸਿਰਫ਼ ਤਾਲਿਬਾਨ ਨੂੰ ਤਾਕਤਵਰ ਹਿੰਸਕ ਸੰਗਠਨ ਦੇ ਰੂਪ ‘ਚ ਵੇਖਿਆ ਜਾ ਰਿਹਾ ਸੀ
ਆਈਐੱਸ ਨਾਲ ਨਜਿੱਠਣ ਲਈ ਜੇਕਰ ਅਮਰੀਕਾ ਨੂੰ ਨਵੇਂ ਸਿਰਿਓਂ ਰਣਨੀਤੀ ਬਣਾਉਣੀ ਪੈਂਦੀ ਹੈ ਤਾਂ ਤਾਲਿਬਾਨਾਂ ਲਈ ਅਮਰੀਕਾ ਦੀ ਮੌਜੂਦਗੀ ਨੂੰ ਦੁਬਾਰਾ ਸਵੀਕਾਰ ਕਰਨਾ ਬੜਾ ਮੁਸ਼ਕਲ ਹੋਵੇਗਾ ਦੂਜੇ ਪਾਸੇ ਅਫਗਾਨਿਸਤਾਨ ਦੀ ਸਰਕਾਰ ਤਾਲਿਬਾਨ ਦੀ ਸਿਆਸਤ ‘ਚ ਵਾਪਸੀ ਲਈ ਵੀ ਅਜੇ ਤਾਈਂ ਪੂਰੀ ਤਿਆਰ ਨਹੀਂ ਇਸ ਹਾਲਤ ‘ਚ ਸਮੱਸਿਆ ਹੋਰ ਉਲਝ ਸਕਦੀ ਹੈ ਆਈਐੱਸ ਦੇ ਹਮਲੇ ਪਿੱਛੇ ਤਾਲਿਬਾਨ-ਅਮਰੀਕਾ ਸਮਝੌਤੇ ਨੂੰ ਤੋੜਨ ਦੀ ਕਿਸੇ ਸਾਜਿਸ਼ ਤੋਂ ਇਨਕਾਰ ਕਰਨਾ ਔਖਾ ਹੈ ਦਰਅਸਲ ਸਰਕਾਰ ਦੇ ਵਿਰੋਧ ‘ਚ ਸਰਗਰਮ ਸਾਰੀਆਂ ਧਿਰਾਂ ਦੀ ਅੱਲਗ-ਅੱਲਗ ਵਿਚਾਰਧਾਰਾ, ਦ੍ਰਿਸ਼ਟੀਕੋਣ ਤੇ ਰਣਨੀਤੀ ਹੀ ਦੇਸ਼ ‘ਚ ਸ਼ਾਂਤੀ ਕਾਇਮ ਕਰਨ ‘ਚ ਵੱਡੀ ਰੁਕਾਵਟ ਹੈ
ਪਿਛਲੇ 20 ਸਾਲਾਂ ਤੋਂ ਦੇਸ਼ ਅੰਦਰ ਹੋਈ ਤਬਾਹੀ ਤੋਂ ਆਮ ਜਨਤਾ ਬੁਰੀ ਤਰ੍ਹਾਂ ਪ੍ਰੇਸ਼ਾਨ ਹੈ ਖਾਸ ਕਰਕੇ ਔਰਤਾਂ ਲਈ ਤਾਂ ਅਫਗਾਨਿਸਤਾਨ ਨਰਕ ਵਰਗਾ ਬਣਿਆ ਹੋਇਆ ਹੈ ਜਿੱਥੇ ਸਰਕਾਰ ਦੇ ਨਾਲ-ਨਾਲ ਤਾਲਿਬਾਨ ਸੰਗਠਨਾਂ ਦਾ ਵੀ ਸਮਾਜ ‘ਤੇ ਭਾਰੀ ਤਬਾਅ ਹੈ ਸਰਕਾਰ ਵਿਰੋਧੀ ਹਿੰਸਕ ਸੰਗਠਨਾਂ ਦੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾਂਦਾ ਹੈ ਕਿ ਇਸ ਮੁਲਕ ‘ਚੋਂ ਹੈਰੋਇਨ ਦੀ ਸਮੱਗਲਿੰਗ ਵੱਡੇ ਪੱਧਰ ‘ਤੇ ਹੋ ਰਹੀ ਹੈ ਇਹ ਸਾਰਾ ਪੈਸਾ ਅੱਤਵਾਦ ‘ਤੇ ਖਰਚ ਹੋ ਰਿਹਾ ਹੈ ਅਫਗਾਨਿਸਤਾਨ ‘ਚ ਹਿੰਸਾ ਭਾਰਤ ਲਈ ਵੀ ਚਿੰਤਾ ਦਾ ਕਾਰਨ ਹੈ ਹਾਲ ਦੀ ਘੜੀ ਅਮਰੀਕਾ ਤਾਲਿਬਾਨ ਸਮਝੌਤਾ ਬਚਾਉਣ ਦੇ ਯਤਨ ਤੋਂ ਬਿਨਾ ਕੋਈ ਚਾਰਾ ਨਹੀਂ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।