ਪੰਜਾਬ ਪੁਲਿਸ ਨੇ ਡੇਰਾ ਬਾਬਾ ਜਗਤਾਰ ਸਿੰਘ ਲੁੱਟ ਕੇਸ ਦਾ ਮਾਮਲਾ ਕੁਝ ਦਿਨਾਂ ਵਿੱਚ ਸੁਲਝਾਇਆ
ਸਾਰੇ 6 ਸ਼ੱਕੀ ਗ੍ਰਿਫਤਾਰ ਅਤੇ ਚੋਰੀ ਹੋਇਆ ਪੈਸਾ ਕੀਤਾ ਬਰਾਮਦ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਪੁਲਿਸ ਵਲੋਂ ਡੇਰਾ ਬਾਬਾ ਜਗਤਾਰ ਸਿੰਘ ਲੁੱਟ (Robbery) ਦੇ ਕੇਸ ਨੂੰ ਦਿਨਾਂ ਵਿਚ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਇਸ ਸਬੰਧ ਵਿੱਚ ਸਾਰੇ 6 ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਚੋਰੀ ਹੋਈ 1.66 ਕਰੋੜ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ।
ਜਾਣਕਾਰੀ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ 1.13 ਕਰੋੜ ਰੁਪਏ ਦੀ ਨਕਦੀ ਤਰਨ ਤਾਰਨ ਪੁਲਿਸ ਵਲੋਂ ਬਰਾਮਦ ਕੀਤੀ ਗਈ ਜਦਕਿ ਅੰਮ੍ਰਿਤਸਰ ਪੁਲਿਸ ਨੇ 53 ਲੱਖ ਰੁਪਏ ਬਰਾਮਦ ਕੀਤੇ ।
ਇਸ ਮਾਮਲੇ ਸਬੰਧੀ ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਬਾਬਾ ਭੂੰਡੀ, ਤਰਸੇਮ ਸਿੰਘ ਉਰਫ ਗ੍ਰੋਟਾ, ਬਲਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਤਰਸੇਮ ਸਿੰਘ, ਸੁਖਚੈਨ ਸਿੰਘ @ ਚੈਨਾ ਪੁੱਤਰ ਪ੍ਰੇਮ ਸਿੰਘ (ਸਾਰੇ ਨਿਵਾਸੀ ਪਿੰਡ ਖੁਰਮਣੀਆਂ, ਜ਼ਿਲਾ ਅੰਮ੍ਰਿਤਸਰ) ਅਤੇ ਸਤਨਾਮ ਸਿੰਘ ਉਰਫ ਸੱਤਾ ਅਤੇ ਰਵੀ ਪੁੱਤਰ ਇਕਬਾਲ ਸਿੰਘ (ਦੋਵੇਂ ਵਸਨੀਕ ਪਿੰਡ ਸੰਘਾ) ਥਾਣਾ ਸਦਰ ਤਰਨ ਤਾਰਨ ਵਜੋਂ ਹੋਈ ਹੈ।
24 ਫਰਵਰੀ ਦੀ ਰਾਤ ਨੂੰ ਹੋਈ ਲੁੱਟ ਤੋਂ ਬਾਅਦ ਬਾਬਾ ਮਹਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ ਪੁਲਿਸ ਨੇ ਐਫ.ਆਈ.ਆਰ ਨੰ. 66, ਧਾਰਾ 379 ਬੀ, 342, 459, 506, 34 ਆਈਪੀਸੀ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ 1 ਮਾਰਚ, 2020 ਨੂੰ ਐਫ.ਆਈ.ਆਰ ਵਿਚ ਆਈਪੀਸੀ ਦੀ ਇਕ ਹੋਰ ਧਾਰਾ 395 ਸ਼ਾਮਲ ਕੀਤੀ ਗਈ ਸੀ।
24 ਫਰਵਰੀ ਨੂੰ ਲੁੱਟ ਦੀ ਵਰਦਾਤ ਦੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਸੀ.ਸੀ.ਟੀ.ਵੀ ਫੁਟੇਜ ਦੇ ਵਿਸ਼ਲੇਸ਼ਣ ਦੇ ਅਧਾਰ ਤੇ, ਮੁਲਜ਼ਮਾਂ ਦੀ ਸਹੀ ਪਛਾਣ ਕੀਤੀ, ਜੋ ਅੰਮ੍ਰਿਤਸਰ ਵੱਲ ਭੱਜ ਗਏ ਸਨ ਜਦੋਂ ਕਿ ਸੁਖਚੈਨ ਸਿੰਘ ਨੂੰ 28 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਅਗਲੇ ਦਿਨ ਸਤਨਾਮ ਸਿੰਘ ਨੂੰ ਕਾਬੂ ਕਰ ਲਿਆ ਗਿਆ ਸੀ
ਹੁਣ ਤੱਕ ਹੋਈ ਪੜਤਾਲ ਤੋਂ ਇਹ ਪਤਾ ਲੱਗਿਆ ਕਿ ਗੁਰੂ ਨਾਨਕ ਮਲਟੀਸਪੈਸ਼ਲਿਟੀ ਹਸਪਤਾਲ ਨੇੜੇ ਸਥਿਤ ਬਾਬਾ ਜਗਤਾਰ ਸਿੰਘ ਦੇ ਡੇਰੇ ਵਿਚ ਡਰਾਈਵਰ ਵਜੋਂ ਕੰਮ ਕਰਦੇ ਸਤਨਾਮ ਸਿੰਘ ਨੇ ਹੀ ਸਾਰੀ ਲੁੱਟ ਦੀ ਯੋਜਨਾ ਬਣਾਈ ਸੀ ਅਤੇ ਉਹ ਹੀ ਇਸ ਵਾਰਦਾਤ ਮੁੱਖ ਸਾਜ਼ਿਸ਼ ਕਰਤਾ ਸੀ। ਕਿਉਂਕਿ ਸਤਨਾਮ ਨੂੰ ਨਗਦੀ ਦੀ ਜਗਾ ਦੇ ਨਾਲ ਨਾਲ ਰਾਤ ਦੇ ਸਮੇਂ ਡੇਰੇ ਵਿਖੇ ਵੱਖ-ਵੱਖ ਪ੍ਰੋਨਲਾਂ ਦੇ ਟਿਕਾਣਿਆਂ ਬਾਰੇ ਪੂਰੀ ਜਾਣਕਾਰੀ ਸੀ
ਅਗਲੇਰੀ ਜਾਂਚ ਦੌਰਾਨ ਇਹ ਸਪੱਸ਼ਟ ਹੋ ਗਿਆ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਕੋਈ ਹਥਿਆਰ ਨਹੀਂ ਵਰਤਿਆ ਗਿਆ ਸੀ। ਡਕੈਤੀ ਦੌਰਾਨ ਵਰਤੀ ਗਈ ਸਵਿੱਫਟ ਕਾਰ ਬਲਵਿੰਦਰ ਸਿੰਘ ਕੋਲੋਂ ਬਰਾਮਦ ਕੀਤੀ ਗਈ ਡੀ.ਜੀ.ਪੀ ਅਨੁਸਾਰ ਤਰਨਤਾਰਨ ਪੁਲਿਸ ਨੇ ਇਕ ਲੱਖ ਰੁਪਏ ਬਰਾਮਦ ਕੀਤੇ ਸੁਖਚੈਨ ਸਿੰਘ ਦੇ ਘਰੋਂ ਚੋਰੀ ਕੀਤੀ ਗਈ ਨਗਦੀ ਦੇ 12 ਲੱਖ ਰੁਪਏ ਅਤੇ ਸਤਨਾਮ ਸਿੰਘ ਦੇ ਘਰੋਂ ਕਰੀਬ 5.65 ਲੱਖ ਰੁਪਏ ਬਰਾਮਦ ਕੀਤੇ ਗਏ ਸੁਖਚੈਨ ਸਿੰਘ ਦੀ ਹੋਰ ਪੁੱਛਗਿੱਛ ਦੇ ਅਧਾਰ ਤੇ 5 ਮਾਰਚ ਨੂੰ ਡੀਐਸਪੀ / ਕ੍ਰਾਈਮ ਦੀ ਅਗਵਾਈ ਵਾਲੀ ਟੀਮ ਵੱਲੋਂ ਪ੍ਰਾਪਰਟੀ, ਤਰਨ ਤਾਰਨ ਵਿਰੁੱਧ 95.5 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਸੀ
ਦੋਸ਼ੀ ਸੁਖਚੈਨ ਸਿੰਘ ਨੇ ਇਕਬਾਲ ਕੀਤਾ ਸੀ ਕਿ ਉਸਨੇ ਰੇਲਵੇ ਸਟੇਸ਼ਨ, ਅੰਮ੍ਰਿਤਸਰ ਨੇੜੇ ਸੇਠੀ ਮਨੀ ਐਕਸਚੇਂਜਰ ਨਾਮ ਦੀ ਦੁਕਾਨ ਤੋਂ ਚੋਰੀ ਕੀਤੀ ਨਕਦੀ ਨੂੰ ਅਮਰੀਕੀ ਡਾਲਰ ਵਿੱਚ ਤਬਦੀਲ ਕਰਵਾ ਲਿਆ ਸੀ ਫਿਰ ਉਸਨੇ ਪੰਜਾਬ ਅਤੇ ਸਿੰਧ ਬੈਂਕ, ਤਰਨਤਾਰਨ ਰੋਡ, ਅੰਮ੍ਰਿਤਸਰ ਵਿਖੇ ਇਕ ਲਾਕਰ ਵਿਚ ਬਦਲੇ ਹੋਏ 1.30 ਲੱਖ ਅਮਰੀਕੀ ਡਾਲਰ ਅਤੇ ਚੋਰੀ ਕੀਤੀ ਨਕਦੀ ਦੇ ਬਾਕੀ ਸਾਢੇ ਚਾਰ ਲੱਖ ਰੁਪਏ ਰੁਪਏ ਰੱਖੇ। ਇਸ ਤੋਂ ਬਾਅਦ, 5 ਮਾਰਚ ਨੂੰ ਬੈਂਕ ਤੋਂ ਕੁੱਲ ਰਕਮ ਵਸੂਲ ਕੀਤੀ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।