ਪੰਜਾਬੀ ‘ਵਰਸਿਟੀ ਦੇ ਪ੍ਰੋਫਸਰ ਦੀ ਪੁਸਤਕ ਦਾ ਆਧਰਾਂ ਪ੍ਰਦੇਸ਼ ਦੀ ‘ਵਰਸਿਟੀ ਨੇ ਕੀਤਾ ਅਨੁਵਾਦ

ਪੰਜ ਯੂਨਵਰਸਿਟੀਆਂ ਨੇ ਛਾਪਿਆ ਇਸ ਪੁਤਸਕ ਨੂੰ : ਡਾ. ਸਰਬਜਿੰਦਰ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ (Punjabi University) ਦੇ ਪ੍ਰੋਫੈਸਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਮੁਖੀ ਡਾ. ਸਰਬਜਿੰਦਰ ਸਿੰਘ ਦੀ ਪੁਸਤਕ ਨੂੰ ਆਧਰਾਂ ਪ੍ਰਦੇਸ਼ ਦੀ ਯੂਨੀਵਰਸਿਟੀ ਨੇ ਤੇਲਗੂ ਭਾਸ਼ਾ ਵਿੱਚ ਅਨੁਵਾਦ ਕਰਕੇ ਪ੍ਰਕਾਸ਼ਿਤ ਕੀਤਾ ਹੈ। ਦੱਸਣਯੋਗ ਹੈ ਕਿ ਡਾ. ਸਰਬਜਿੰਦਰ ਸਿੰਘ ਨੇ 1947 ਦੀ ਭਾਰਤ ਪਾਕ ਵੰਡ ‘ਤੇ ਇੱਕ ਬਹੁਤ ਹੀ ਖੂਬਸੂਰਤ ਪੁਸਤਕ ‘ਦੀਜੈ ਬੁਧਿ ਬਿਬਕਾ’ ਲਿਖੀ ਸੀ ਜੋ ਪ੍ਰਚਲਿਤ ਵੰਡ ਉਪਰ ਬਣੀਆਂ ਧਾਰਨਾਵਾਂ ਤੋਂ ਬਿਲਕੁਲ ਵਿਪਰੀਤ ਪਿਆਰ ਮੁਹੱਬਤ ਅਤੇ ਦੋਸਤੀ ਦਾ ਦੋਵਾਂ ਦੇਸ਼ਾਂ ਵਿੱਚ ਸੁਨੇਹਾ ਦੇਣ ਵਾਲੀ ਪੁਸਤਕ ਹੋ ਨਿਬੜੀ ਸੀ।

ਜਿਸਨੂੰ ਦੋਹਾਂ ਮੁਲਖਾਂ ਵਿੱਚ ਬਹੁਤ ਹੀ ਸਲਾਹਿਆ ਗਿਆ ਸੀ। ਇਸੇ ਪੁਸਤਕ ਨੂੰ ਬਾਅਦ ਵਿੱਚ ਪੰਜਾਬ ਯੂਨੀਵਰਸਿਟੀ ਦੇ ਉਸ ਵੇਲੇ ਦੇ ਵਾਈਸ-ਚਾਂਸਲਰ ਡਾ. ਅਰੁਣ ਕੁਮਾਰ ਗਰੋਵਰ ਦੇ ਹੁਕਮਾਂ ‘ਤੇ ਅੰਗਰੇਜੀ ਅਤੇ ਹਿੰਦੀ ਵਿੱਚ ‘ਪਾਰਟੀਸ਼ਨ’ ਅਤੇ ‘ਵੰਡ’ ਦੇ ਟਾਈਟਲ ਨਾਲ ਛਾਪਿਆ ਗਿਆ ਸੀ। ਇਸੇ ਪੁਸਤਕ ਨੂੰ ਜਦੋਂ ‘ਉਰਦੂ’ ਯੂਨੀਵਰਸਿਟੀ ਤਿਲੰਗਾਨਾ ਦੇ ਵਾਈਸ-ਚਾਂਸਲਰ ਮੁਜ਼ੱਫਰ ਅਲੀ ਸ਼ਾਹਮੀਰੀ ਨੇ ਪੜਿਆ ਤਾਂ ਖੁਦ ਅਨੁਵਾਦ ਕਰਕੇ ‘ਬਟਵਾਰਾ’ ਦੇ ਟਾਈਟਲ ਹੇਠ ਉਰਦੂ ਵਿੱਚ ਛਾਪ ਦਿੱਤਾ।

ਇਸ ਪੁਸਤਕ ਨੂੰ ਹੁਣ ਆਧਰਾਂ ਪ੍ਰਦੇਸ਼ ਦੀ ਮਸ਼ਹੂਰ ਯੂਨੀਵਰਸਿਟੀ ”ਆਂਧਰਾ ਯੂਨੀਵਰਸਿਟੀ ਵਿਸ਼ਾਖਾਪਟਨਮ ਵੱਲੋਂ ਤੇਲਗੂ ਵਿੱਚ ਛਾਪਕੇ ਇਹ ਸਥਾਪਤ ਕਰ ਦਿੱਤਾ ਹੈ ਕਿ ਆਧੁਨਿਕ ਹਿੰਦੋਸਤਾਨ ਜਦੋਂ ਮੂਲਵਾਦ ਦੇ ਅਤਿ ਕਠਿਨ ਸੰਕਟ ਵਿੱਚ ਗੁਜਰ ਰਿਹਾ ਹੈ, ਉਸ ਵੇਲੇ ਇਸ ਪੁਸਤਕ ਦੀ ਅਹਿਮੀਅਤ ਕਿੰਨੀ ਜਰੂਰੀ ਹੈ। ਡਾ. ਸਰਬਜਿੰਦਰ ਸਿੰਘ ਨੇ ਦਸਿਆ ਕਿ ਇਹ ਉਹਨਾਂ ਦੇ ਅਕਾਦਮਿਕ ਕੈਰੀਅਰ ਦੀ ਸਭ ਤੋਂ ੈਖਰਯੋਗ ਪ੍ਰਾਪਤੀ ਹੈ ਕਿ ਉਹਨਾਂ ਦੀ ਪੁਸਤਕ ਨੂੰ ਪੂਰੇ ਹਿੰਦੂਸਤਾਨ ਵਿੱਚ ਐਨਾ ਮਾਣ ਸਤਿਕਾਰ ਪ੍ਰਾਪਤ ਹੋਇਆ ਹੈ ।

ਇਸ ਦੇ ਨਾਲ ਹੀ ਪੰਜਾਬੀ ਯੂਨੀਵਰਸਿਟੀ ਦੀ ਇਹ ਪਹਿਲੀ ਪੁਸਤਕ ਹੋ ਨਿਬੜੀ ਹੈ ਜਿਸਨੂੰ ਹਿੰਦੂਸਤਾਨ ਦੀਆਂ ਸੁਪ੍ਰਸਿੱਧ ਪੰਜ ਯੂਨੀਵਰਸਿਟੀਆਂ ਵਲੋਂ ਛਾਪਿਆ ਗਿਆ ਹੈ। ਤੇਲਗੂ ਵਿਚ ਅਨੁਵਾਦ ਤੇਲਗੂ ਭਾਸ਼ਾ ਦੇ ਪ੍ਰੋਫੈਸਰ ਡਾ. ਸ਼ੇਖ ਫਿਰੋਜ਼ ਬਾਸਾ ਅਤੇ ਸ਼ੇਖ ਹਮਾਇਤ ਉਲਾ ਵਲੋਂ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਘੁੰਮਣ ਦਾ ਕਹਿਣਾ ਹੈ ਕਿ ਡਾ. ਸਰਬਜਿੰਦਰ ਦੀਆਂ ਪ੍ਰਾਪਤੀਆਂ ਮਾਣ ਯੋਗ ਹਨ। ਭਾਰਤ ਪਾਕਿ ਵੰਡ ‘ਤੇ ਇਹ ਕਾਰਜ ਇਕ ਮੀਲ ਪੱਥਰ ਸਿਧ ਹੋਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।