ਆਤਮ-ਗਿਆਨ (Self knowledge)
Self knowledge | ਬ੍ਰਹਮਦੇਸ਼ ਦੇ ਰਾਜਾ ਥਿਬਾ ਮਹਾਨ ਗਿਆਨਯੋਗੀ ਸਨ ਇੱਕ ਵਾਰ ਇੱਕ ਭਿਕਸ਼ੂ ਉਨ੍ਹਾਂ ਕੋਲ ਆਇਆ ਅਤੇ ਉਨ੍ਹਾਂ ਨੂੰ ਕਹਿੰਦਾ, ‘ਹੇ ਰਾਜਨ, ਮੈਂ ਸਾਲਾਂ ਤੋਂ ਅਖੰਡ ਜਪ ਅਤੇ ਧਿਆਨ ਕਰ ਰਿਹਾ ਹਾਂ ਪਰ ਗਿਆਨ ਪ੍ਰਾਪਤੀ ਨਹੀਂ ਹੋਈ ਇੱਕ ਤੁਸੀਂ ਹੋ ਜੋ ਰਾਜਸੀ ਸੁਖ-ਸਹੂਲਤਾਂ ਵਿਚ ਰਹਿੰਦੇ ਹੋ ਫਿਰ ਵੀ ਗਿਆਨਯੋਗੀ ਕਹੇ ਜਾਂਦੇ ਹੋ ਇਸ ਦਾ ਰਹੱਸ ਕੀ ਹੈ?’
ਥਿਬਾ ਨੇ ਕਿਹਾ, ‘ਮੈਂ ਸਹੀ ਸਮੇਂ ‘ਤੇ ਤੁਹਾਡੇ ਸਵਾਲ ਦਾ ਜਵਾਬ ਦਿਆਂਗਾ ਉਸ ਤੋਂ ਪਹਿਲਾਂ ਤੁਸੀਂ ਇੱਕ ਦੀਵਾ ਲੈ ਕੇ ਮੇਰੇ ਰਾਜ ਮਹਿਲ ਵਿਚ ਪ੍ਰਵੇਸ਼ ਕਰੋ ਜਿੱਥੇ ਸੁਖ ਅਤੇ ਭੋਗ ਦੀ ਹਰ ਚੀਜ਼ ਹੈ ਜਿਸ ਦੀ ਕਾਮਨਾ ਵਿਚ ਆਮ ਮਨੁੱਖ ਦੌੜਦਾ ਹੈ’ ਭਿਕਸ਼ੂ ਨੇ ਰਾਜੇ ਦਾ ਦਿੱਤਾ ਜਗਦਾ ਦੀਵਾ ਫੜ੍ਹਿਆ ਅਤੇ ਤੁਰਨ ਲੱਗਾ ਰਾਜੇ ਨੇ ਉਸ ਨੂੰ ਰੋਕਿਆ ਅਤੇ ਕਿਹਾ, ‘ਯਾਦ ਰਹੇ ਇਹ ਦੀਵਾ ਬੁਝਣਾ ਨਹੀਂ ਚਾਹੀਦਾ’ ਭਿਕਸ਼ੂ ਰਾਜੇ ਦੇ ਰਾਜ ਮਹਿਲ ਵਿਚ ਦੀਵਾ ਚੁੱਕੀ ਗਿਆ ਅਤੇ ਕੁਝ ਹੀ ਦੇਰ ਬਾਦ ਵਾਪਸ ਰਾਜੇ ਕੋਲ ਮੁੜ ਆਇਆ ਰਾਜੇ ਨੇ ਪੁੱਛਿਆ, ‘ਇੱਥੇ ਸਾਰਾ ਕੁਝ ਸੀ, ਸੁਆਦਲੇ ਭੋਜਨ, ਸੁੰਦਰ ਪਰੀਆਂ, ਤੁਸੀਂ ਇਨ੍ਹਾਂ ‘ਚੋਂ ਕਿਸੇ ਦੀ ਵਰਤੋਂ ਕੀਤੀ ਜਾਂ ਨਹੀਂ?’
ਭਿਕਸ਼ੂ ਨੇ ਕਿਹਾ, ‘ਤੁਸੀਂ ਮੇਰੇ ਲਈ ਇੰਨੀਆਂ ਚੀਜ਼ਾਂ ਮੁਹੱਈਆ ਕਰਵਾਈਆਂ, ਰਾਜ ਮਹਿਲ ਦੇ ਦੁਆਰ ਤੱਕ ਖੋਲ੍ਹ ਦਿੱਤੇ, ਪਰ ਮਨ ਤ੍ਰਿਪਤ ਨਹੀਂ ਹੋਇਆ, ਕਿਉਂਕਿ ਮੇਰਾ ਸਾਰਾ ਧਿਆਨ ਦੀਵੇ ‘ਤੇ ਸੀ ਕਿ ਇਹ ਬੁਝ ਨਾ ਜਾਵੇ’ ਥਿਬਾ ਨੇ ਕਿਹਾ, ‘ਬੱਸ, ਇਹੀ ਇੱਕ ਬਿੰਦੂ ਹੈ, ਜਿਸ ਕਾਰਨ ਸਾਰਿਆਂ ਨੂੰ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਅਸੀਂ ਸਾਰੇ ਸੁਖਾਂ ਦਾ ਭੋਗ ਤਾਂ ਕਰਦੇ ਹਾਂ, ਪਰ ਆਤਮ-ਗਿਆਨ ਦੇ ਦੀਵੇ ਵੱਲ ਧਿਆਨ ਨਹੀਂ ਦਿੰਦੇ ਉਹ ਦੀਵਾ ਬੁਝ ਜਾਂਦਾ ਹੈ ਤੇ ਅਸੀਂ ਭੋਗਾਂ ਵਿਚ ਲੱਗੇ ਰਹਿੰਦੇ ਹਾਂ ਚੰਗਾ ਤਾਂ ਇਹ ਹੋਵੇ ਕਿ ਮਰਿਆਦਾ ਵਿਚ ਭੋਗ ਕਰੀਏ ਪਰ ਆਤਮਾ-ਉੱਨਤੀ ਦਾ ਦੀਵਾ ਸਦਾ ਜਗਦਾ ਰੱਖੀਏ ਜੋ ਮਨੁੱਖ ਦੋਵਾਂ ਵਿਚ ਸੰਤੁਲਨ ਬਣਾ ਲੈਂਦੇ ਹਨ, ਉਹ ਹੀ ਸ੍ਰੇਸ਼ਠ ਕਹਾਉਂਦੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।