ਕਰੋਨਾ ਵਾਇਰਸ ਦੀ ਰੋਕਥਾਮ ਲਈ ਗ੍ਰਾਮ ਪੰਚਾਇਤਾਂ ਵੱਲੋਂ ਕੋਸ਼ਿਸ਼ਾਂ ਸ਼ੁਰੂ
ਨਵੀਂ ਦਿੱਲੀ (ਏਜੰਸੀ)। ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ‘ਚ ਕਰੋਨਾ ਵਾਇਰਸ Corona ਨਾਲ ਨਜਿੱਠਣ ਲਈ ਹਰ ਸੰਭਵ ਯਤਨ ਕੀਤਾ ਗਿਆ ਹੈ। ਲੋਕਾਂ ‘ਚ ਜਾਗਰੂਕਤਾ ਫੈਲਾਉਣ ਦੇ ਨਾਲ-ਨਾਲ ਗ੍ਰਾਮ ਪੰਚਾਇਤ ਪੱਧਰ ਕ’ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਕਦੇਸ਼ ਵਾਸੀਆਂ ਨੂੰ ਇਸ ਤੋਂ ਡਰਨ ਦੀ ਬਜਾਇ ਚੌਕਸੀ ਵਰਤਣ ਦੀ ਲੋੜ ਹੈ।
ਸਾਰੇ ਲੋਕਾਂ ਦੀ ਹਾਲਤ ਸਥਿਰ
ਸਿਹਤ ਮੰਤਰੀ ਹਰਸ਼ ਵਰਧਨ ਨੇ ਰਾਜਸਭਾ ਤੇ ਲੋਕਸਭਾ ‘ਚ ਜ਼ਰੂਰੀ ਦਸਤਾਵੇਜ਼ ਸਦਨ ਪਟਲ ‘ਤੇ ਰੱਖੇ ਜਾਣ ਤੋਂ ਬਾਅਦ ਕਰੋਨਾ ਵਾਇਰਸ ਨੂੰ ਲੈ ਕੇ ਦਿੱਤੇ ਗਏ ਭਾਸ਼ਨ ‘ਚ ਕਿਹਾ ਕਿ ਚਾਰ ਮਾਰਚ ਤੱਕ ਦੇਸ਼ ‘ਚ 29 ਮਾਮਲਿਆਂ ‘ਚ ਇਸ ਦੇ ਲੱਛਣ ਪਾਏ ਗਏ ਹਨ ਜਿਨ੍ਹਾਂ ਨੂੰ ਵੱਖ-ਵੱਖ ਥਾਈਂ ਰੱਖਿਆ ਗਿਆ ਹੈ। ਜਿਨ੍ਹਾਂ ‘ਚ ਦਿੱਲੀ ‘ਚ ਇੱਕ, ਤੇਲੰਗਾਨਾ ‘ਚ ਇੱਕ ਤੇ ਉੱਤਰ ਪ੍ਰਦੇਸ਼ ਦੇ ਆਗਰਾ ਦੇ ਛੇ ਮਾਮਲੇ ਸ਼ਾਮਲ ਹਨ। ਰਾਸਥਾਨ ‘ਚ ਇਟਲੀ ਤੋਂ ਇੱਕ ਯਾਤਰੀ ਅਤੇ ਉਸ ਦੀ ਪਤਨੀ ‘ਚ ਕਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ। ਸਾਰੇ ਲੋਕਾਂ ਦੀ ਹਾਲਤ ਸਥਿਰ ਹੈ।
ਲੋਕਾਂ ‘ਚ ਜਾਗਰੂਕਤਾ ਫੈਲਾਈ ਜਾ ਰਹੀ ਹੈ
ਡਾ. ਹਰਸ਼ ਵਰਧਨ ਨੇ ਕਿਹਾ ਕਿ ਸਰਹੱਦੀ ਸੂਬਿਆਂ ਉੱਤਰ ਪ੍ਰਦੇਸ਼, ਬਿਹਾਰ, ਪੱਧਮੀ ਬੰਗਾਲ, ਉੱਤਰਾਖੰਡ ਅਤੇ ਸਿੱਕਿਮ ਦੇ ਸਰਹੱਦ ਨਾਲ ਲੱਗਦੀਆਂ ਗ੍ਰਾਮ ਪੰਚਾਇਤਾਂ ‘ਚ ਇਸ ਬਿਮਾਰੀ ਨੂੰ ਲੈ ਕੇ ਲੋਕਾਂ ‘ਚ ਜਾਗਰੂਕਤਾ ਫੈਲਾਈ ਜਾ ਰਹੀ ਹੈ ਅਤੇ ਪੰਚਾਇਤ ਰਾਜ ਵਿਭਾਗ ਦੇ ਨਾਲ ਮਿਲ ਕੇ ਸਾਵਧਾਨੀ ਵਰਤਣ ਲਈ ਕਦਮ ਚੁੱਕੇ ਜਾ ਰਹੇ ਹਨ।
- ਕੌਮਾਂਤਰੀ ਸਰਹੱਦ ਜਾਂਚ ਚੌਂਕੀਆਂ ‘ਤੇ 11 ਲੱਖ ਤੋਂ ਜ਼ਿਆਦਾ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਹੈ।
- ਇਨ੍ਹਾਂ ਸੂਬਿਆਂ ‘ਚ ਅੱਠ ਕੇਂਦਰੀ ਟੀਮਾਂ ਨੂੰ ਭੇਜਿਆ ਗਿਆ ਹੈ।
- ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਰੇਲਵੇ ਸਟੇਸ਼ਨਾਂ ਤੇ ਬੱਸ ਅੱਡਿਆਂ
- ‘ਤੇ ਵੀ ਕਰੋਨਾ ਵਾਇਰਸ ਦੀ ਜਾਂਚ ਸਹੂਲਤ ਉਪਲੱਬਧ ਕਰਵਾਉਣ
- ਅਤੇ ਦਵਾਈ ਤੇ ਇਸ ਬਿਮਾਰੀ ਨਾਲ ਜੁੜੀਆਂ ਕੁਝ ਜ਼ਰੂਰੀ ਵਸਤੂਆਂ
- ਦੀਆਂ ਕੀਮਤਾਂ ਕਾਬੂ ਰੱਖਣ ਦੇ ਸੁਝਾਅ ਦਿੱਤੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।