ਚੌਥੇ ਦਿਨ ਵੀ ਲੋਕ ਸਭਾ ‘ਚ ਨਹੀਂ ਚੱਲਿਆ ਪ੍ਰਸ਼ਨਕਾਲ
ਕਾਂਗਰਸ ਸਮੇਤ ਕਈ ਵਿਰੋਧੀ ਧਿਰਾਂ ਵੱਲੋਂ ਹੰਗਾਮਾ
‘ਅਮਿਤ ਸ਼ਾਹ ਅਸਤੀਫਾ ਦਿਓ, ਗ੍ਰਹਿ ਮੰਤਰੀ ਅਸਤੀਫਾ ਦਿਓ’ ਲੱਗੇ ਨਾਅਰੇ
ਨਵੀਂ ਦਿੱਲੀ, ਏਜੰਸੀ। ਲੋਕ ਸਭਾ (Lok Sabha) ‘ਚ ਕਾਂਗਰਸ ਸਮੇਤ ਕਈ ਵਿਰੋਧੀ ਧਿਰਾਂ ਦੇ ਹੰਗਾਮੇ ਕਾਰਨ ਪ੍ਰਸ਼ਨਕਾਲ ਵੀਰਵਾਰ ਨੂੰ ਵੀ ਨਹੀਂ ਹੋਇਆ ਅਤੇ ਭਾਰੀ ਸ਼ੋਰ ਸ਼ਰਾਬੇ ਅਤੇ ਹੰਗਾਮੇ ਕਾਰਨ ਪੀਠਾਸੀਨ ਅਧਿਕਾਰੀ ਨੂੰ ਸਦਨ ਦੀ ਕਾਰਵਾਈ 12 ਵਜੇ ਤੱਕ ਲਈ ਮੁਲਤਵੀ ਕਰਨੀ ਪਈ। ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਕਾਂਗਰਸ, ਦ੍ਰਵਿੜ ਮੁਨੇਤਰ ਕਸ਼ਗਮ, ਸਮਾਜਵਾਦੀ ਪਾਰਟੀ, ਤ੍ਰਿਣਮੂਲ ਕਾਂਗਰਸ ਸਮੇਤ ਕਈ ਵਿਰੋਧੀ ਦਲਾਂ ਦੇ ਮੈਂਬਰ ਸਦਨ ਦੇ ਵਿੱਚ ਆ ਕੇ ‘ਅਮਿਤ ਸ਼ਾਹ ਅਸਤੀਫਾ ਦਿਓ, ਗ੍ਰਹਿ ਮੰਤਰੀ ਅਸਤੀਫਾ ਦਿਓ’ ਵਰਗੇ ਨਾਅਰੇ ਲਾਉਣ ਲੱਗੇ। ਪੀਠਾਸੀਨ ਅਧਿਕਾਰੀ ਨੇ ਨਾਅਰੇਬਾਜੀ ਅਤੇ ਸ਼ੋਰਗੁਲ ਦਰਮਿਆਨ ਹੀ ਪ੍ਰਸ਼ਨਕਾਲ ਚਾਲੂ ਰੱਖਣ ਦਾ ਯਤਨ ਕੀਤਾ ਪਰ ਇਸ ਦੌਰਾਨ ਸਦਨ ‘ਚ ਵਿਰੋਧੀ ਮੈਂਬਰਾਂ ਦਾ ਭਾਰੀ ਹੰਗਾਮਾ ਜਾਰੀ ਰਿਹਾ। ਪੀਠਾਸੀਨ ਅਧਿਕਾਰੀ ਨੇ ਕਿਹਾ ਕਿ ਉਹ ਸਦਨ ਨੂੰ ਦੱਸਣਾ ਚਾਹੁੰਦੇ ਹਨ ਕਿ ਕੁਝ ਕੁ ਮੈਂਬਰਾਂ ਦੇ ਵਿਵਹਾਰ ਕਾਰਨ ਸਪੀਕਰ ਸਾਹਿਬ ਬਹੁਤ ਦੁਖੀ ਹਨ ਅਤੇ ਇਸੇ ਕਾਰਨ ਉਹ ਸਦਨ ‘ਚ ਨਹੀਂ ਆ ਰਹੇ ਹਨ। ਸਭਾ ਦੇ ਪ੍ਰਧਾਨ ਨੂੰ ਜਿਸ ਤਰ੍ਹਾਂ ਨਾਲ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਹਨ ਉਹ ਦੁਖਦਾਈ ਹੈ ਅਤੇ ਉਸ ਤੋਂ ਦੁਖੀ ਹੋਣਾ ਪ੍ਰਧਾਨ ਦਾ ਅਧਿਕਾਰ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














