ਦੋ ਵੱਖ ਵੱਖ ਮਾਮਲਿਆਂ ਵਿੱਚ ਪੁਲਿਸ ਵੱਲੋਂ ਹੋਰ ਕਾਬੂ
ਸੰਗਰੂਰ, (ਗੁਰਪ੍ਰੀਤ ਸਿੰਘ) ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ‘ਚ ਭਾਰੀ ਮਾਤਰਾ ‘ਚ ਨਸ਼ੀਲੇ ਪਦਾਰਥ ਬਰਾਮਦ ਕਰਕੇ 4 ਜਾਣਿਆਂ ਨੂੰ ਕਾਬੂ ਕੀਤਾ ਹੈ ਜਦਕਿ 2 ਦੀ ਗ੍ਰਿਫਤਾਰੀ ਹਾਲੇ ਬਾਕੀ ਹੈ। (heroin)
ਇਸ ਸਬੰਧੀ ਮੋਹਿਤ ਅਗਰਵਾਲ ਡੀ.ਐਸ.ਪੀ. ਡੀ. ਸੰਗਰੂਰ ਨੇ ਦੱਸਿਆ ਕਿ ਇੰਸਪੈਕਟਰ ਸਤਨਾਮ ਸਿੰਘ ਇੰਚਾਰਜ ਸੀ.ਆਈ.ਏ. ਬਹਾਦਰ ਸਿੰਘ ਵਾਲਾ ਅਤੇ ਥਾਣੇਦਾਰ ਕਰਮਜੀਤ ਸਿੰਘ ਇੰਚਾਰਜ ਐਂਟੀ ਨਾਰਕੋਟਿਕ ਸੈੱਲ ਸੰਗਰੂਰ ਦੇ ਸਾਂਝੇ ਓਪਰੇਸ਼ਨ ਦੌਰਾਨ ਮੁਖਬਰੀ ਦੇ ਅਧਾਰ ‘ਤੇ ਨਾਕਾਬੰਦੀ ਦੌਰਾਨ ਖੇਤਲਾ ਦਿੜ੍ਹਬਾ ਰੋਡ ‘ਤੇ ਹਰਬੰਸ ਸਿੰਘ ਪੁੱਤਰ ਸਵ: ਦਾਰਾ ਸਿੰਘ ਵਾਸੀ ਇੰਦਰਾ ਬਸਤੀ ਸੁਨਾਮ ਨੂੰ 150 ਗ੍ਰਾਮ ਹੈਰੋਇਨ/ਚਿੱਟਾ ਸਮੇਤ ਕਾਰ ਕਾਬੂ ਕਰਕੇ ਉਸ ਖਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਦਿੜ੍ਹਬਾ ‘ਚ ਮਾਮਲਾ ਦਰਜ ਕਰਵਾਇਆ।
ਪੁੱਛਗਿੱਛ ਤੋਂ ਬਾਅਦ ਕਾਕਾ ਸਿੰਘ ਪੁੱਤਰ ਤੇਜਾ ਸਿੰਘ ਵਾਸੀਅਨ ਇੰਦਰਾ ਬਸਤੀ ਸੁਨਾਮ ਅਤੇ ਸਲੀਮ ਪੁੱਤਰ ਬਨੀ ਸਿੰਘ ਅਤੇ ਵਾਸੀ ਰੈਣਕਪੁਰਾ ਟਾਊਨ ਰੋਹਤਕ ਹਰਿਆਣਾ ਖਿਲਾਫ਼ ਵੀ ਖਿਲਾਫ਼ ਮਾਮਲਾ ਦਰਜ ਹੋਇਆ। ਮੁਲਜਮ ਹਰਬੰਸ ਸਿੰਘ ਅਤੇ ਕਾਕਾ ਸਿੰਘ ਇਹ ਹੈਰੋਇਨ/ਚਿੱਟਾ ਸਲੀਮ ਪਾਸੋਂ ਲਿਆ ਕੇ ਅੱਗੇ ਸਪਲਾਈ ਕਰਦੇ ਸਨ। ਮੁਲਜਮ ਕਾਕਾ ਸਿੰਘ ਅਤੇ ਸਲੀਮ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ। ਉਨ੍ਹਾਂ ਦੱਸਿਆ ਕਿ ਅੰਤਰ ਰਾਸ਼ਟਰੀ ਬਾਜ਼ਾਰ ਵਿੱਚ ਇਸ ਹੈਰੋਇਨ ਦੀ ਕੀਮਤ ਲੱਖਾਂ ਵਿੱਚ ਬਣਦੀ ਹੈ
ਦੂਸਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆ ਮੋਹਿਤ ਅਗਰਵਾਲ ਡੀ.ਐਸ.ਪੀ. ਡੀ. ਸੰਗਰੂਰ ਨੇ ਦੱਸਿਆ ਕਿ ਇਸੇ ਤਰ੍ਹਾਂ ਸਹਾਇਕ ਥਾਣੇਦਾਰ ਹਰਦੀਪ ਸਿੰਘ ਐਂਟੀ ਨਾਰਕੋਟਿਕ ਸੈੱਲ ਸੰਗਰੂਰ ਸਮੇਤ ਪੁਲਿਸ ਪਾਰਟੀ ਦੇ ਮੁਖਬਰੀ ਦੇ ਅਧਾਰ ‘ਤੇ ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਚੀਮਾ ‘ਚ ਰਮਜ਼ਾਨ ਖਾਨ ਉਰਫ਼ ਬੰਟੀ ਪੁੱਤਰ ਨਛੱਤਰ ਖਾਨ, ਕੁਲਵੀਰ ਸਿੰਘ ਉਰਫ਼ ਬੱਬੂ ਪੁੱਤਰ ਹੰਸਾ ਸਿੰਘ ਅਤੇ ਗੁਰਜਿੰਦਰ ਸਿੰਘ ਉਰਫ਼ ਮਿਥੁਨ ਪੁੱਤਰ ਬਲਵੀਰ ਸਿੰਘ ਵਾਸੀਅਨ ਢਿੱਲਵਾਂ ਪੱਤੀ ਸ਼ੇਰੋਂ ਦਰਜ ਰਜਿਸਟਰ ਕਰਵਾਇਆ। ਉਕਤ ਕਥਿਤ ਦੋਸ਼ੀਆਂ ਨੂੰ ਨਾਕਾਬੰਦੀ ਦੌਰਾਨ 6000 ਨਸ਼ੀਲੀਆਂ ਗੋਲੀਆਂ ਸਮੇਤ ਮੋਟਰ ਸਾਇਕਲ ਗ੍ਰਿਫਤਾਰ ਕੀਤਾ। ਕਥਿਤ ਦੋਸ਼ੀਆਂ ਪਾਸੋਂ ਪੁੱਛਗਿੱਛ ਜਾਰੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।