ਵਿਰੋਧ ਦਾ ਫੈਸ਼ਨ
ਪੰਜਾਬ ‘ਚ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਜਟ ਪੇਸ਼ ਕਰਨ ਤੋਂ ਪਹਿਲਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਉਹਨਾਂ ਦੀ ਰਿਹਾਇਸ਼ ‘ਤੇ ਘਿਰਾਓ ਕਰਨਾ ਸਸਤੀ ਸ਼ੁਹਰਤ ਤੇ ਵਿਰੋਧ ਦਾ ਇੱਕ ਫੈਸ਼ਨ ਹੀ ਹੈ ਕਿਸੇ ਵੀ ਵਿਰੋਧੀ ਪਾਰਟੀ ਨੂੰ ਸਰਕਾਰ ਦੀਆਂ ਨੀਤੀਆਂ ਤੇ ਕੰਮਕਾਜ ‘ਚ ਖਾਮੀਆਂ ‘ਤੇ ਇਤਰਾਜ਼ ਜਾਹਿਰ ਕਰਨ ਦਾ ਅਧਿਕਾਰ ਹੈ ਪਰ ਮੁੱਖ ਮੰਤਰੀ, ਮੰਤਰੀ ਜਾਂ ਕਿਸੇ ਵਿਧਾਇਕ ਨੂੰ ਸਦਨ ‘ਚ ਦਾਖਲ ਹੋਣ ਤੋਂ ਰੋਕਣਾ ਨਿੰਦਾਜਨਕ ਤੇ ਲੋਕਤੰਤਰ ਵਿਰੋਧੀ ਕਾਰਵਾਈ ਹੈ ਹਾਂ, ਇਹ ਜ਼ਰੂਰ ਹੈ ਕਿ ਅਕਾਲੀ ਵਿਧਾਇਕ ਵਿੱਤ ਮੰਤਰੀ ਨੂੰ ਵਿਧਾਨ ਸਭਾ ਜਾਣ ਸਮੇਂ ਰਸਤੇ ‘ਚ ਕਿਧਰੇ ਵੀ ਕਾਲੀਆਂ ਝੰਡੀਆਂ ਵਿਖਾ ਕੇ ਜਾਂ ਨਾਅਰੇਬਾਜ਼ੀ ਕਰਕੇ ਆਪਣਾ ਰੋਸ ਜ਼ਾਹਿਰ ਕਰ ਸਕਦੇ ਸਨ
ਦਰਅਸਲ ਸਦਨ ‘ਚ ਜਾਣਾ ਹੀ ਸਰਕਾਰ ਦੇ ਮੰਤਰੀ ਦਾ ਵਿਰੋਧੀ ਧਿਰ ਦੇ ਸਵਾਲਾਂ/ਇਤਰਾਜ਼ਾਂ ਦਾ ਜਵਾਬ ਦੇਣਾ ਹੁੰਦਾ ਹੈ ਸਦਨ ਬਣਿਆ ਹੀ ਇਸ ਲਈ ਹੈ ਕਿ ਵਿਰੋਧੀ ਧਿਰ ਮੰਤਰੀ ਨੂੰ ਸਵਾਲਾਂ ਨਾਲ ਘੇਰੇ ਅਤੇ ਵਿੱਤ ਮੰਤਰੀ ਸਦਨ ‘ਚ ਹੀ ਆ ਰਹੇ ਸਨ ਸਵਾਲਾਂ ਨਾਲ ਘੇਰਨ ਦੀ ਬਜਾਇ ਹੱਥਾਂ-ਬਾਹਾਂ ਨਾਲ ਘੇਰਨਾ ਕਿਸੇ ਵੀ ਤਰ੍ਹਾਂ ਸਹੀ ਨਹੀਂ ਮੰਤਰੀ ਸਦਨ ਦਾ ਚੁਣਿਆ ਹੋਇਆ ਮੈਂਬਰ ਹੁੰਦਾ ਹੈ ਤੇ ਉਸ ਨੇ ਸਰਕਾਰ ਦੇ ਕੰਮਕਾਜ ਦਾ ਲੇਖਾ-ਜੋਖਾ ਸਦਨ ਰਾਹੀਂ ਪੇਸ਼ ਕਰਕੇ ਜਨਤਾ ਤੱਕ ਪਹੁੰਚਾਉਣਾ ਹੁੰਦਾ ਹੈ
ਸਦਨ ਅਸਲ ‘ਚ ਜਨਤਾ ਦੇ ਨੁਮਾਇੰਦੇ ਮੌਜ਼ੂਦ ਹੁੰਦੇ ਹਨ ਦਰਅਸਲ ਅਕਾਲੀ ਦਲ ਨੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੂੰ ਪਛਾੜਨ ਦੀ ਕਾਹਲ ‘ਚ ਵਿੱਤ ਮੰਤਰੀ ਦੇ ਘਿਰਾਓ ਦਾ ਕਦਮ ਚੁੱਕਿਆ ਜਾਪਦਾ ਹੈ ਵਿੱਤ ਮੰਤਰੀ ਦਾ ਵਿਰੋਧ ਸਰਕਾਰ ਦੀਆਂ ਵਿੱਤੀ ਨੀਤੀਆਂ ਨਾਲ ਹੀ ਸਬੰਧਤ ਹੁੰਦਾ ਹੈ ਵਿੱਤ ਮੰਤਰੀ ਜਦੋਂ ਬਜਟ ਪੇਸ਼ ਕਰੇਗਾ ਤਾਂ ਹੀ ਉਸ ਸਰਕਾਰ ਦੀਆਂ ਨੀਤੀਆਂ ਸਾਹਮਣੇ ਆਉਣਗੀਆਂ ਬਜਟ ਪੇਸ਼ ਹੋਣ ਦੀ ਜਾਣਕਾਰੀ ਹਾਸਲ ਕਰਨਾ ਅਕਾਲੀ ਦਲ ਦਾ ਅਧਿਕਾਰ ਹੈ ਪਰ ਬਜਟ ‘ਚ ਦੇਰੀ ਉਲਟਾ ਅਕਾਲੀ ਦਲ ਲਈ ਹੀ ਨੁਕਸਾਨਦੇਹ ਹੈ ਅਕਾਲੀ ਦਲ ਦਾ ਵਿੱਤ ਮੰਤਰੀ ਨੂੰ ਬਜਟ ਮੌਕੇ ਘੇਰਨਾ ਕੋਈ ਮਾਅਰਕਾ ਮਾਰਨ ਵਾਲੀ ਕਾਰਵਾਈ ਸਾਬਤ ਨਹੀਂ ਹੋਈ
ਸਿਆਸਤ ‘ਚ ਵਿਰੋਧ ਖਾਤਰ ਵਿਰੋਧ ਦੀ ਪਹਿਲਾਂ ਹੀ ਮਾੜੀ ਰਵਾਇਤ ਪੈ ਚੁੱਕੀ ਹੈ ਜਿਸ ਨੂੰ ਅਕਾਲੀ ਦਲ ਨੇ ਹੋਰ ਮਜ਼ਬੂਤ ਹੀ ਕੀਤਾ ਹੈ ਬੇਢੰਗਾ ਵਿਰੋਧ ਲੋਕਤੰਤਰ ਤੇ ਸੰਸਦੀ ਪ੍ਰਣਾਲੀ ਨੂੰ ਖੋਰਾ ਲਾ ਰਿਹਾ ਹੈ ਵਿਧਾਨ ਸਭਾ ਨੂੰ ਇਸ ਸਬੰਧੀ ਮਰਿਯਾਦਾ ਨੂੰ ਕਾਇਮ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।