ਹੁਣ 58 ਸਾਲ ‘ਚ ਹੀ ਹੋਵੇਗੀ ਸੇਵਾਮੁਕਤੀ
ਨਹੀਂ ਮਿਲੇਗਾ 2 ਸਾਲ ਦਾ ਵਾਧਾ
ਖਜ਼ਾਨਾ ਮੰਤਰੀ ਪੰਜਾਬ ਮਨਪ੍ਰੀਤ ਬਾਦਲ ਪੇਸ਼ ਕੀਤਾ ਜਾ ਰਿਹੈ ਬਜਟ
ਚੰਡੀਗੜ, ਅਸ਼ਵਨੀ ਚਾਵਲਾ। ਪੰਜਾਬ ਦੇ ਖ਼ਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਪੰਜਾਬ ਵਿਧਾਨ ਸਭਾ ‘ਚ ਪੰਜਾਬ ਦਾ ਬਜਟ ਪੇਸ਼ ਕੀਤਾ ਜਾ ਰਿਹੈ। ਦੇਰੀ ਨਾਲ ਪੰਜਾਬ ਵਿਧਾਨ ਸਭਾ ‘ਚ ਪੁੱਜੇ ਮਨਪ੍ਰੀਤ ਬਾਦਲ ਨੇ ਬਜਟ ਪੇਸ਼ ਕਰਦਿਆਂ ਸਭ ਤੋਂ ਪਹਿਲਾਂ ਪੰਜਾਬ ਦੇ ਮੁਲਾਜਮਾਂ ਦੀ ਸੇਵਾ ਮੁਕਤੀ ਦੀ ਉਮਰ 60 ਸਾਲ ਦੀ ਥਾਂ 58 ਸਾਲ ਕਰ ਦਿੱਤੀ। ਕਰਮਚਾਰੀਆਂ ਨੂੰ ਪਹਿਲਾਂ ਜੋ 2 ਸਾਲ ਦਾ ਵਾਧਾ ਮਿਲਦਾ ਸੀ ਉਸ ਨੂੰ ਖਜ਼ਾਨਾ ਮੰਤਰੀ ਨੇ ਖਤਮ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਲੱਗਣ ਵਾਲੇ ਮਿਊਂਸੀਪਲ ਲਿਮਟ ਤੋਂ ਬਾਹਰ ਲੱਗਣ ਵਾਲੇ ਕਾਰਖਾਨਿਆਂ ਲਈ ਅਗਲੇ 2 ਸਾਲ ਲਈ ਸੀਐਲਯੂ ਮੁਆਫ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਦਾ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਤੇ ਵਿਧਾਇਕਾਂ ਵੱਲੋਂ ਘਿਰਾਓ ਕਰ ਲਿਆ ਗਿਆ ਜਿਸ ਕਰਕੇ ਪੁਲਿਸ ਨੇ ਵਿਧਾਇਕਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਕੋਠੀ ‘ਚੋਂ ਬਾਹਰ ਕੱਢਿਆ, ਇਸੇ ਕਰਕੇ ਹੀ ਉਹ ਪੰਜਾਬ ਵਿਧਾਨ ਸਭਾ ‘ਚ ਲੇਟ ਪਹੁੰਚੇ।
ਬਜਟ ਦੀਆਂ ਹੋਰ ਅਹਿਮ ਗੱਲਾਂ
- 1 ਲੱਖ 54 ਹਜ਼ਾਰ 805 ਕਰੋੜ ਰੁਪਏ ਦਾ ਬਜਟ ਪੇਸ਼
- 7712 ਦਾ ਮਾਲੀ ਘਾਟਾ ਅਤੇ 18828 ਦਾ ਵਿੱਤੀ ਘਾਟਾ
- ਪੰਜਾਬ ਦਾ ਕਰਜ਼ਾ ਵਧ ਕੇ ਹੋਇਆ 2 ਲੱਖ 28 ਹਜ਼ਾਰ 906 ਰੁਪਏ
- ਪੰਜਾਬ ‘ਚ ਮੰਡੀ ਫੀਸ 4 ਫੀਸਦੀ ਤੋਂ ਘਟਾ ਕੇ 1 ਫੀਸਦੀ ਕੀਤੀ
- ਖੇਤੀਬਾੜੀ ਲਈ 12 ਹਜ਼ਾਰ 526 ਕਰੋੜ
- ਸਿੱਖਿਆ ਲਈ 13 ਹਜ਼ਾਰ 92 ਕਰੋੜ ਰੱਖੇ
- ਸਿਹਤ ਲਈ 4675 ਕਰੋੜ
- ਖੇਡਾਂ ਲਈ 270 ਕਰੋੜ ਰੁਪਏ ਰੱਖੇ
- ਅੰਡਰ ਗਰਾਊਂਡ ਪਾਈਪ ਲਈ 100 ਕਰੋੜ ਰੁਪਏ
- ਕਿਸਾਨਾਂ ਦੀ ਮੁਫ਼ਤ ਬਿਜਲੀ ਲਈ 8275 ਕਰੋੜ ਰੁਪਏ
- ਕਰਜ਼ਾ ਮਾਫ਼ੀ ਲਈ ਕੁਲ 2 ਹਜਾਰ ਕਰੋੜ ਰੁਪਏ ਰੱਖੇ
- ਫਾਜਿਲਕਾ ਡੀਏ ਪਿੰਡ ਸੱਪਾਂਵਾਲੀ ਚ ਵੈਟਰਨਰੀ ਕਾਲਜ ਖੋਲਿਆ ਜਾਵੇਗਾ
- ਅਵਾਰਾ ਪਸ਼ੂਆਂ ਦੇ ਲਈ 25 ਕਰੋੜ ਰੁਪਏ ਰੱਖੇ
- ਸਿੰਥੈਟਿਕ ਕੋਰਟ ਮੈਦਾਨ ਬਣਾਉਣ ਲਈ 35 ਕਰੋੜ ਰੱਖੇ
- 10 ਲੱਖ ਮੋਬਾਈਲ ਫੋਨ ਲਈ 100 ਕਰੋੜ
- ਰੁਜਗਾਰ ਸਿਰਜਣਾ ਅਤੇ ਸਿਖਲਾਈ ਵਿਭਾਗ ਲਈ 324 ਕਰੋੜ
- ਪੰਜਾਬ ਹੁਨਰ ਵਿਕਾਸ ਮਿਸ਼ਨ ਲਈ 148 ਕਰੋੜ
- ਲੁਧਿਆਣਾ ਦੇ ਮੱਤੇਵਾਲ, ਬਠਿੰਡਾ ਗਰੀਨ ਇੰਡਸਟਰੀ ਤੇ ਫੋਕਸ ਹੋਏਗਾ, ਰਾਜਪੁਰਾ ਵਿਖੇ ਇੰਡਸ੍ਟ੍ਰਿਯਲ ਯੂਨਿਟ ਲਈ 1-1 ਹਜਾਰ ਕਰੋੜ ਹੋਣਗੇ ਖਰਚ ਕੁਲ 3 ਹਜਾਰ ਕਰੋੜ ਦਾ ਖਰਚ
- ਉਦਯੋਗ ਲਈ 2267 ਕਰੋੜ ਸਬਸਿਡੀ
- ਪਟਿਆਲਾ ਹੇਰਿਟੇਜ ਫੈਸਟੀਵਲ ਅਤੇ ਹੇਰਿਟੇਜ ਸਟਰੀਟ ਲਈ 25 ਕਰੋੜ
- ਅਸ਼ੀਰਵਾਦ ਸਕੀਮ ਲਈ 302 ਕਰੋੜ ਰੁਪਏ
- ਪੈਨਸ਼ਨ ਲਈ 24 ਲੱਖ ਪੈਨਸ਼ਨ ਧਾਰਕਾਂ ਲਈ 2388 ਕਰੋੜ
- ਹਰ ਜਿਲੇ ਚ ਬੁਢਾਪਾ ਘਰ ਸਥਾਪਿਤ ਕਰਨ ਲਈ 5 ਕਰੋੜ ਰੁਪਏ
- ਸਾਬਕਾ ਫੌਜੀਆਂ ਦੀਆਂ ਵਿਧਵਾਵਾਂ ਲਈ 6 ਹਜ਼ਾਰ ਪ੍ਰਤੀ ਮਹੀਨਾ
- 10500 ਨੂੰ ਘਰ ਖਰਚ ਲਈ 125 ਕਰੋੜ
- ਪੰਜਾਬ ਪੇਂਡੂ ਆਵਾਸ ਯੋਜਨਾ ਲਈ 500 ਕਰੋੜ ਰੁਪਏ
- ਬਜਟ ਦਾ 8 ਫੀਸਦੀ ਹਿੱਸਾ 12, 488 ਕਰੋੜ ਖਰਚ ਹੋਏਗਾ ਸਕੂਲ ਸਿੱਖਿਆ ਤੇ
- ਸਮਾਰਟ ਸਕੂਲ ਲਈ 100 ਕਰੋੜ
- ਫਰੀ ਟਰਾਂਸਪੋਰਟ ਬੱਚਿਆਂ ਲਈ 10 ਕਰੋੜ ਰੁਪਏ
- 12 ਤਕ ਸਿੱਖਿਆ ਮੁਫ਼ਤ
- ਆਯੂਸ਼ਮਾਨ ਲਈ 221 ਕਰੋੜ ਰੁਪਏ
- ਸਾਫ ਹਵਾ ਲਈ ਲੁਧਿਆਣਾ ਲਈ 104 ਕਰੋੜ ਅਤੇ ਅਮ੍ਰਿਤਸਰ ਲਈ 76 ਕਰੋੜ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।