ਕਿਸਾਨਾਂ ਨੇ ਸਰਕਾਰ ਤੋਂ ਕੀਤੀ ਮੁਆਵਜ਼ੇ ਦੀ ਮੰਗ
ਸਨੌਰ, (ਰਾਮ ਸਰੂਪ ਪੰਜੋਲਾ)। ਪਟਿਆਲਾ ਜ਼ਿਲ੍ਹੇ ਦੇ ਏਰੀਏ ‘ਚ ਕਿਸਾਨਾਂ ਵੱਲੋਂ ਲਗਾਈ ਗਈ ਟਮਾਟਰ ਦੀ ਫਸਲ (Tomato crops) ਨੂੰ ਬਦਲਦੇ ਮੌਸ਼ਮ ਕਾਰਨ ਫਲੈਗ ਦੀ ਬਿਮਾਰੀ ਪੈਣ ਕਾਰਨ ਫਸਲ ਤਬਾਅ ਹੋ ਗਈ ਹੈ। ਜਿਸ ਕਰਕੇ ਕਿਸਾਨਾਂ ਨੇ ਸਰਕਾਰ ਤੋਂ ਹੋਏ ਨੁਕਸਾਨ ਦੇ ਮੁਆਵਜੇ ਦੀ ਮੰਗ ਕੀਤੀ ਹੈ।
ਪਟਿਆਲਾ ਨਾਲ ਲੱਗਦੇ ਕਸਬਾ ਸਨੌਰ ਵਿਖੇ ਆਧੁਨਿਕ ਸਬਜ ਮੰਡੀ ਹੈ। ਜਿਸ ਕਰਕੇ ਇਸ ਏਰੀਏ ‘ਚ ਸਬਜੀ ਦੀ ਫਸਲ ਕਿਸਾਨਾਂ ਵੱਲੋਂ ਜ਼ਿਆਦਾ ਲਗਾਈ ਜਾਂਦੀ ਹੈ। ਛੋਟੇ ਕਿਸਾਨ ਕਣਕ ਝੋਨੇ ਦੇ ਬਦਲ ਦੇ ਨਾਲ ਕੁੱਝ ਸਬਜੀ ਦੀਆਂ ਫਸਲਾਂ ਲਗਾ ਕੇ ਆਪਣਾ ਘਰ ਦਾ ਵਧੀਆ ਗੁਜ਼ਾਰਾ ਚਲਾਈ ਜਾਂਦੇ ਹਨ।
ਕਈ ਬੇਜਮੀਨੇ ਲੋਕ ਵੀ ਠੇਕੇ ‘ਤੇ ਮਹਿੰਗੇ ਭਾਅ ਤੇ ਜਮੀਨ ਲੈ ਕੇ ਸਬਜੀ ਦਾ ਕੰਮ ਕਰਦੇ ਹਨ। ਇਸ ਵਾਰ ਇਸ ਏਰੀਏ ‘ਚ ਟਮਾਟਰਾਂ ਦੀ ਫਸਲ ਜਿਆਦਾ ਲਗਾਈ ਹੋਈ ਸੀ। ਇਸ ਤੋਂ ਪਹਿਲਾਂ ਟਮਾਟਰਾਂ ਦੇ ਬੂਟੇ ਟਮਾਟਰਾਂ ਨਾਲ ਲੱਦੇ ਪਏ ਸਨ। ਪਰ ਕੁਝ ਦਿਨ ਪਹਿਲਾਂ ਮੌਸ਼ਮ ਵਿੱਚ ਆਈ ਕੁਝ ਤਬਦੀਲੀ ਕਾਰਣ ਟਮਾਟਰਾਂ ਦੇ ਖੜੇ ਬੂਟਿਆਂ ਨੂੰ ਫਲੈਗ ਨਾਮ ਦੀ ਬਿਮਾਰੀ ਨੇ ਘੇਰ ਲਿਆ
ਜਿਸ ਕਾਰਣ ਬੂਟੇ ਸੁਕਣ ਪੈ ਗਏ ਅਤੇ ਲੱਗੇ ਟਮਾਟਰ ਵੀ ਦਾਗੀ ਹੋ ਕੇ ਖਾਣ ਲਾਇਕ ਨਾ ਰਹੇ। ਕਸਬਾ ਸਨੌਰ, ਲਲੀਨਾ, ਅਸਰਪੁਰ, ਫਤਿਹਪੁਰ, ਖੁੱਡਾ ਆਦਿ ਅਤੇ ਇਸ ਦੇ ਨਾਲ ਲੱਗਦੇ ਕੁੱਝ ਪਿੰਡਾਂ ਦਾ ਦੌਰਾ ਕਰਨ ‘ਤੇ ਦੇਖਣ ਨੂੰ ਮਿਲਿਆ ਕਿ ਟਮਾਟਰਾਂ ਦੇ ਬੂਟੇ ਸੂਕੇ ਪਏ ਹਨ। ਜਿਸ ਕਾਰਣ ਕਿਸਾਨਾਂ ‘ਚ ਭਾਰੀ ਚਿੰਤਾ ਦੇਖਣ ਨੂੰ ਮਿਲੀ। ਸਨੌਰ ਦੇ ਕਿਸਾਨ ਧਿਆਨ ਸਿੰਘ, ਮਹਿਦਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਪ੍ਰਤੀ ਏਕੜ ਟਮਾਟਰਾਂ ਦੀ ਫਸਲ ਤੇ ਤਕਰੀਬਨ 40 ਹਜ਼ਾਰ ਰੁਪਏ ਖਰਚ ਆ ਜਾਦਾ ਹੈ।
ਇਸ ਸਾਲ ਟਮਾਟਰਾਂ ਦੀ ਫਸਲ ਬਹੁਤ ਹੀ ਵਧੀਆ ਸੀ। ਬੂਟਿਆਂ ਨੂੰ ਬਹੁਤ ਜਿਆਦਾ ਫਲ ਪਿਆ ਸੀ। ਹੁਣ ਆਮਦਨ ਸ਼ੁਰੂ ਹੋਈ ਸੀ। ਇੱਕ ਕਰੇਟ 25 ਕਿਲੋ ਦਾ ਦੋ ਸੋ ਤੋ ਤਿੰਨ ਸੋ ਰੁਪਏ ਵਿਕ ਰਿਹਾ ਸੀ।
ਅਸੀ ਬਹੁਤ ਖੁਸ਼ ਸੀ ਕਿ ਇਸ ਵਾਰ ਟਮਾਟਰਾਂ ਦੀ ਆਮਦਨ ਨਾਲ ਘਰ ਦੀ ਕਬੀਲਦਾਰੀ ਕੁਝ ਠੀਕ ਹੋਏਗੀ। ਕਿਉਕਿ ਜੇਕਰ ਫਸਲ ਸਹੀ ਸਲਾਮਤ ਸਿਰੇ ਚੜ ਜਾਦੀ ਤਾਂ ਤਕਰੀਬਨ ਪ੍ਰਤੀ ਏਕੜ ਇੱਕ ਲੱਖ ਰੁਪਏ ਦਾ ਟਮਾਟਰ ਹੋਣਾ ਸੀ। ਪਰ ਹੁਣ ਕੌਰਾ ਪੈਣ ਅਤੇ ਮੌਸ਼ਮ ਦੇ ਬਦਲਣ, ਬੱਦਲਾਂ ਦੀ ਲਿਸ਼ਕਾਰ ਅਤੇ ਕਿਣਮਿੱਣ ਦਾ ਮੀਹ ਪੈਣ ਕਾਰਣ ਟਮਾਟਰਾਂ ਦੀ ਫਸਲ ਨੂੰ ਫਲੈਗ ਨਾਂ ਦੀ ਬਿਮਾਰੀ ਪੈ ਗਈ।
ਜਿਸ ਕਾਰਣ ਫਸਲ ਤਬਾਅ ਹੋ ਗਈ। ਜਿਸ ਕਰਕੇ ਕਿਸਾਨਾਂ ਦੀਆਂ ਆਸਾਂ ‘ਤੇ ਪਾਣੀ ਫਿਰ ਗਿਆ। ਪੰਜਾਬ ਦਾ ਕਿਸਾਨ ਤਾਂ ਪਹਿਲਾਂ ਹੀ ਕਰਜੇ ਦੇ ਬੌਝ ਥੱਲੇ ਡੁੱਬਿਆ ਪਿਆ। ਫਸਲ ਖਰਾਬ ਹੋਣ ਕਾਰਣ ਹੁਣ ਹੋਰ ਮਾਰ ਪੈ ਗਈ। ਇਸ ਕਰਕੇ ਅਸੀਂ ਸਰਕਾਰ ਤੋਂ ਹੋਏ ਨੁਕਸਾਨ ਦੇ ਮੁਆਵਜੇ ਦੀ ਮੰਗ ਕਰਦੇ ਹਾਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।