ਸੰਵਿਧਾਨ ਦੇ ਤਿੰਨਾਂ ਥੰਮ੍ਹਾਂ ਨੇ ਆਪਣੀਆਂ ਹੱਦਾਂ ‘ਚ ਰਹਿੰਦੇ ਹੋਏ ਦੇਸ਼ ਨੂੰ ਰਸਤਾ ਦਿਖਾਇਆ : Modi
ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ Modi ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਤਮਾਮ ਚੁਣੌਤੀਆਂ ਵਿਚਕਾਰ ਸੰਵਿਧਾਨ ਦੇ ਤਿੰਨਾਂ ਥੰਮ੍ਹਾਂ ‘ਨਿਆਂਪਾਲਿਕਾ, ਵਿਧਾਨ ਪਾਲਿਕਾ ਅਤੇ ਕਾਰਜ ਪਾਲਿਕ’ ਨੇ ਸੰਤੁਲਨ ਕਾਇਮ ਰੱਖਦੇ ਹੋਏ ਦੇਸ਼ ਨੂੰ ਸਹੀ ਰਸਤਾ ਦਿਖਾਇਆ ਹੈ। ਸ੍ਰੀ ਮੋਦੀ ਨੇ ਅੰਤਰਰਾਸ਼ਟਰੀ ਨਿਆਂਇਕ ਸਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ‘ਚ ਕਾਨੂੰਨ ਦਾ ਸ਼ਾਸਨ ਭਾਰਤੀ ਲੋਕਨੀਤੀ ਦਾ ਆਧਾਰ ਸੰਭਵ ਹੈ ਅਤੇ ਸਾਰੀਆਂ ਚੁਣੌਤੀਆਂ ਵਿਚਕਾਰ ਸੰਵਿਧਾਨ ਦੇ ਤਿੰਨਾਂ ਥੰਮ੍ਹਾਂ ‘ਨਿਆਂਪਾਲਿਕਾ, ਵਿਧਾਂਇਕਾ ਅਤੇ ਕਾਰਜਪਾਲਿਕਾ’ ਨੇ ਆਪਣੀਆਂ-ਆਪਣੀਆਂ ਹੱਦਾਂ ‘ਚ ਰਹਿੰਦੇ ਹੋਏ ਦੇਸ਼ ਨੂੰ ਸਹੀ ਰਸਤਾ ਦਿਖਾਇਆ ਹੈ।
- ਉਨ੍ਹਾਂ ਕਿਹਾ ਕਿ ਤਮਾਮ ਚੁਣੌਤੀਆਂ ਵਿਚਕਾਰ ਕਈ ਵਾਰ ਦੇਸ਼ ਲਈ ਸੰਵਿਧਾਨ ਦੇ ਤਿੰਨਾਂ ਥੰਮ੍ਹਾਂ ਨੇ ਸਹੀ ਰਸਤਾ ਲੱਭਿਆ ਹੈ।
- ਸਾਨੂੰ ਮਾਣ ਹੈ ਕਿ ਭਾਰਤ ‘ਚ ਇਸ ਤਰ੍ਹਾਂ ਦੀ ਇੱਕ ਪਰੰਪਰਾ ਵਿਕਸਿਤ ਹੋਈ ਹੈ।
- ਬੀਤੇ ਪੰਜ ਸਾਲਾਂ ‘ਚ ਭਾਰਤ ਦੀਆਂ ਵੱਖ-ਵੱਖ ਸੰਸਥਾਵਾਂ ਨੇ ਇਸ ਪਰੰਪਰਾ ਨੂੰ ਹੋਰ ਮਜ਼ਬੂਤ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।