ਟਰੱਕ ਨਾਲ ਟੱਕਰ ਤੋਂ ਬਾਅਦ ਬਣੀ ਅੱਗ ਦਾ ਗੋਲਾ | Accident
ਉਨਾਵ (ਏਜੰਸੀ)। ਆਗਰਾ-ਲਖਨਊ ਐਕਸਪ੍ਰੈੱਸ ਵੇ ‘ਤੇ ਟਰੱਕ ਨਾਲ ਟਕਰਾਉਣ Accident ਤੋਂ ਬਾਅਦ ਵੈਨ ‘ਚ ਸੱਤ ਜਣੇ ਜਿਉਂਦੇ ਸੜ ਗਏ। ਚਸ਼ਮਦੀਦਾਂ ਨੇ ਦੱਸਿਆ ਕਿ ਅੱਗ ਐਨੀ ਤੇਜ਼ੀ ਨਾਲ ਫੈਲੀ ਕਿ ਕਿਸੇ ਨੂੰ ਵੀ ਬਾਹਰ ਕੱਢਣ ਦਾ ਮੌਕਾ ਨਹੀਂ ਮਿਲਿਆ। ਕੁਝ ਲੋਕ ਮੱਦਦ ਲਈ ਭੱਜੇ ਪਰ ਅੱਗ ਐਨੀ ਭਿਆਨਕ ਸੀ ਕਿ ਉਨ੍ਹਾਂ ਦੇ ਵੀ ਕਦਮ ਰੁਕ ਗਏ। ਜਾਣਕਾਰੀ ਅਨੁਸਾਰ ਵੈਨ ‘ਚ ਸਵਾਰ ਸੱਤ ਵਿਅਕਤੀ ਸ਼ਾਹਜਹਾਂਪੁਰ ‘ਚ ਇੱਕ ਵਿਆਹ ‘ਚ ਸ਼ਾਮਲ ਹੋਣ ਜਾ ਰਹੇ ਸਨ। ਇਹ ਵਿਆਹ ਉਨਾਵ ਦੇ ਪੀਤਾਂਬਰ ਨਗਰ ਨਿਵਾਸੀ ਰਿਸ਼ੀ ਸ਼ੁਕਲਾ ਦਾ ਸੀ। ਜਾਣਕਾਰੀ ਅਨੁਸਾਰ ਵੈਨ ਮਾਲਕ ਅੰਕਿਤ ਵਾਜਪੇਈ ਰਿਸ਼ੀ ਦੇ ਦੋਸਤ ਸਨ।
ਟਰੱਕ ਦਾ ਅਗਲਾ ਹਿੱਸਾ ਵੈਨ ‘ਚ ਧਸਿਆ
ਅਕਿਤ ਐਤਵਾਰ ਰਾਤ ਸ਼ਾਹਜਹਾਂਪੁਰ ਲਈ ਵੈਨ ਲੈ ਕੇ ਨਿੱਕਲੇ ਸਨ। ਲਖਨਊ-ਆਗਰਾ ਐਕਸਪ੍ਰੈੱਸ ਵੇ ‘ਤੇ ਉਨਾਵ ਟੋਲ ਪਲਾਜ਼ਾ ਦੇ ਪੋਲ ਟਰੱਕ ਅਤੇ ਵੈਨ ‘ਚ ਟੱਕਰ ਹੋ ਗਈ। ਜਿਸ ਤੋਂ ਬਾਅਦ ਵੈਨ ‘ਚ ਅੱਗ ਲੱਗ ਗਈ ਅਤੇ ਸੱਤ ਜਣੇ ਉਸ ‘ਚ ਜਿਉਂਦੇ ਸੜ ਗਏ। ਕੁਝ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਟਰੱਕ ਦਾ ਅਗਲਾ ਹਿੱਸਾ ਵੈਨ ‘ਚ ਧਸਿਆ ਸੀ। ਇਸ ਕਾਰਨ ਬਚਾਅ ਹੋਣਾ ਸੰਭਵ ਨਹੀਂ ਹੋ ਸਕਿਆ। ਇੱਥੋਂ ਤੱਕ ਕਿ ਵੈਨ ਡਰਾਈਵਰ ਵੀ ਬਾਹਰ ਨਹੀਂ ਨਿੱਕਲ ਸਕਿਆ। ਦੇਖਦੇ ਹੀ ਦੇਖਦੇ ਸੱਤ ਜਣੇ ਜਿਉਂਦੇ ਸੜ ਗਏ।
ਵੈਨ ਨੰਬਰ ਤੋਂ ਹੋਈ ਪਛਾਣ
ਵੈਨ ਨੰਬਰ ਤੋਂ ਪਤਾ ਕਰਕੇ ਪੁਲਿਸ ਜਦੋਂ ਉਨ੍ਹਾਂ ਦੇ ਘਰ ਪਹੁੰਚੀ ਤਾਂ ਘਰ ਵਾਲਿਆਂ ਨੂੰ ਹਾਦਸੇ ਦੀ ਜਾਣਕਾਰੀ ਮਿਲੀ। ਇਸ ਤੋਂ ਬਾਅਦ ਅੰਕਿਤ ਦੇ ਪਿਤਾ ਲਗਤਾਰ ਉਨ੍ਹਾਂ ਨੂੰ ਫੋਨ ਮਿਲਾਉਂਦੇ ਰਹੇ ਪਰ ਫੋਨ ਨਾ ਚੁੱਕਣ ‘ਤੇ ਬੇਚੈਨੀ ਵਧਣ ਲੱਗੀ। ਅੰਕਿਤ ਆਪਣੇ ਦੋ ਦੋਸਤਾਂ ਦੇ ਨਾਲ ਸ਼ਾਹਜਹਾਂਪੁਰ ਜਾ ਰਹੇ ਸਨ, ਹਾਲਾਂਕਿ ਇਸ ਗੱਲ ਦੀ ਅਜੇ ਤੰਕ ਅਧਿਕਾਰਿਕ ਪੁਸ਼ਟੀ ਨਹੀਂ ਹੋ ਸਕੀ ਹੈ। ਉੱਥੇ ਹੀ ਵੈਨ ‘ਚ ਸਵਾਰ ਹੋਰ ਚਾਰ ਸਫੀਰਪੁਰ ਦੇ ਰਹਿਣ ਵਾਲੇ ਸਨ ਜਿਨ੍ਹਾਂ ਬਾਰੇ ਵੀ ਕੁਝ ਪਤਾ ਨਹੀਂ ਲੱਗ ਸਕਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਵੈਨ ‘ਚ ਅੱਗ ਲੱਗਣ ਸਮੇਂ ਦੋ ਅੱਗੇ ਅਤੇ ਦੋ ਪਿੱਛੇ ਵਾਲੀ ਸਾਈਡ ਪੰਜ ਜਣੇ ਸਵਾਰ ਸਨ।
ਐਲਪੀਜੀ ਨਾਲ ਚੱਲ ਰਹੀ ਸੀ ਵੈਨ
- ਦੱਸਿਆ ਜਾ ਰਿਹਾ ਹੈ ਕਿ ਵੈਨ ਐੱਲਪੀਜੀ ਨਾਲ ਚੱਲ ਰਹੀ ਸੀ।
- ਜਦੋਂਕਿ ਚਾਰ ਪਹੀਆ ਵਾਹਨਾਂ ‘ਚ ਐੱਲਪੀਜੀ ਕਿੱਟ ‘ਤੇ ਬੈਨ ਹੈ।
- ਇਹ ਵੀ ਕਿਹਾ ਜਾ ਰਿਹਾ ਹੈ ਕਿ ਵੈਨ ਰਜਿਸਟ੍ਰੇਸ਼ਨ ਪੇਪਰ ‘ਤੇ ਪੈਟਰੋਲ ਵਾਹਨ ਦੇ ਰੂਪ ‘ਚ ਦਰਜ਼ ਹੈ।
- ਨਜਾਇਜ਼ ਤਰੀਕੇ ਨਾਲ ਇਸ ਐੱਲਪੀਜੀ ਸਿਲੰਡਰ ਨਾਲ ਚਲਾਇਆ ਜਾ ਰਿਹਾ ਸੀ।
- ਲਾਸ਼ਾਂ ਐਨੀ ਬੁਰੀ ਤਰ੍ਹਾਂ ਸੜ ਚੁੱਕੀਆਂ ਹਨ ਕਿ ਔਰਤਾਂ ਤੇ ਪੁਰਸ਼ਾਂ ਦੀ ਪਛਾਣ ਵੀ ਨਹੀਂ ਹੋ ਰਹੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।