ਸਾਡੇ ਨਾਲ ਸ਼ਾਮਲ

Follow us

9.5 C
Chandigarh
Saturday, January 24, 2026
More
    Home Breaking News ਤੀਜੀ ਵਾਰ ਮੁੱਖ...

    ਤੀਜੀ ਵਾਰ ਮੁੱਖ ਮੰਤਰੀ ਬਣੇ ਕੇਜਰੀਵਾਲ

    Kejriwal

    ਤੀਜੀ ਵਾਰ ਮੁੱਖ ਮੰਤਰੀ ਬਣੇ ਕੇਜਰੀਵਾਲ

    ਨਵੀਂ ਦਿੱਲੀ (ਏਜੰਸੀ)। ਦਿੱਲੀ ਦੀਆਂ ਸੱਤਵੀਆਂ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਜਿੱਤ ਦੇ ਨਾਇਕ ਰਹੇ ਪਾਰਟੀ ਦੇ ਰਾਸ਼ਟਰੀ ਸੰਯੋਜਕ Kejriwal ਨੇ ਐਤਵਾਰ ਨੂੰ ਲਗਾਤਾਰ ਤੀਜੀ ਵਾਰ ਮੁੱਖ ਮੰਤਰੀ ਅਹੁੰਦੇ ਦੀ ਸਹੁੰ ਚੁੱਕੀ। ਇਤਿਹਾਸਿਕ ਰਾਮਲੀਲਾ ਮੈਦਾਨ ‘ਚ ਪਾਰਟੀ ਦੇ ਹਜ਼ਾਰਾਂ ਸਮੱਰਥਕਾਂ ਅਤੇ ਵੱਡੀ ਗਿਣਤੀ ‘ਚ ਪਤਵੰਤਿਆਂ ਦੀ ਹਾਜ਼ਰੀ ‘ਚ ਉੱਪ ਰਾਜਪਾਲ ਅਨਿਲ ਬੈਜਲ ਸ੍ਰੀ ਕੇਜਰੀਵਾਲ ਨੂੰ ਅਹੁਦੇ ਗੁਪਤਤਾ ਦੀ ਸਹੁੰ ਚੁਕਾਈ। ਸ੍ਰੀ ਕੇਜਰੀਵਾਲ ਤੋਂ ਬਾਅਦ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸਤੇਂਦਰ ਜੈਨ, ਗੋਪਾਲ ਰਾਇ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਰਜਿੰਦਰ ਪਾਲ ਗੌਤਮ ਨੂੰ ਸ੍ਰੀ ਬੈਜਲ ਨੇ ਮੰਤਰੀ ਅਹੁਦੇ ਤੇ ਗੁਪਤਤਾ ਦੀ ਸਹੁੰ ਚੁਕਾਈ। ਸ੍ਰੀ ਕੇਜਰੀਵਾਲ ਤੀਜੀ ਵਾਰ ਮੁੱਖ ਮੰਤਰੀ ਅਹੁਦਾ ਲੈਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਮਰਹੂਮ ਸ਼ਲਾ ਦੀਕਸ਼ਿਤ ਦੇ ਰਿਕਾਰਡ ਦੀ ਬਰਾਬਰੀ ਕੀਤੀ। ਮਰਹੂਮ ਦੀਕਸ਼ਿਤ 1998 ਤੋਂ 2013 ਤੱਕ ਲਗਾਤਾਰ ਤਿੰਨ ਵਾਰ 15 ਸਾਲਾਂ ਤੱਕ ਮੁੱਖ ਮੰਤਰੀ ਅਹੁਦੇ ‘ਤੇ ਰਹੀ।

    • ਸ੍ਰੀ ਕੇਜਰੀਵਾਲ 2013 ‘ਚ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ।
    • ਉਨ੍ਹਾਂ ਕਾਂਗਰਸ ਦੀ ਮੱਦਦ ਨਾਲ ਸਰਕਾਰ ਬਣਾਈ ਸੀ
    • ਪਰ ਲੋਕਪਾਲ ਦੇ ਮੁੱਦੇ ‘ਤੇ ਮਤਭੇਦ ਹੋਣ ਤੋਂ ਬਾਅਦ 49 ਦਿਨਾਂ ‘ਚ ਹੀ ਅਸਤੀਫ਼ਾ ਦੇ ਦਿੱਤਾ ਸੀ।
    • ਇਸ ਤੋਂ ਬਾਅਦ 2015 ‘ਚ ਵਿਧਾਨ ਸਭਾ ਚੋਣਾਂ ‘ਚ 70 ਵਿੱਚੋਂ 67 ਸੀਟਾਂ ਜਿੱਤ ਕੇ ਰਿਕਾਰਡ ਬਣਾਇਆ।
    • ਇਸ ਤੋਂ ਬਾਅਦ ਇੱਕ ਵਾਰ ਫਿਰ 70 ਵਿੱਚੋਂ 62 ਸੀਟਾਂ ਜਿੱਤ ਕੇ ਦਿੱਲੀ ਦੀ ਸੱਤਾ ‘ਤੇ ਕਬਜ਼ਾ ਕੀਤਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here