ਸਾਡੇ ਨਾਲ ਸ਼ਾਮਲ

Follow us

12.7 C
Chandigarh
Sunday, February 1, 2026
More
    Home ਦੇਸ਼ ਪੁਲਿਸ ਨੇ ਦਬੋਚ...

    ਪੁਲਿਸ ਨੇ ਦਬੋਚਿਆ ਝਪਟਮਾਰ

    ਪੁਲਿਸ ਨੇ ਦਬੋਚਿਆ ਝਪਟਮਾਰ

    ਸੁਨਾਮ, ਉਧਮ ਸਿੰਘ ਵਾਲਾ (ਕਰਮ ਥਿੰਦ/ਖੁਸ਼ਪ੍ਰੀਤ ਜੋਸ਼ਨ) ਸਥਾਨਕ ਸ਼ਹਿਰ ਦੇ ਵਿੱਚ ਇੱਕ ਔਰਤ ਤੋਂ  ਮੋਬਾਈਲ ਫੋਨ ਖੋਹ ਕੇ  ਤਿੰਨ ਚੋਂ ਪੁਲਿਸ ਨੇ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਬਲਜਿੰਦਰ ਕੌਰ ਵੱਲੋਂ ਸੁੱਖੀ ,ਅੰਮ੍ਰਿਤ ਸਿੰਘ ਅਤੇ ਜੀਤਲਾ ਤੇ ਮਾਮਲਾ ਦਰਜ ਕਰਵਾਇਆ ਸੀ ਕਿ 11 ਫਰਵਰੀ ਨੂੰ ਸਾਮ ਨੂੰ ਇੱਕ ਨੌਜਵਾਨ ਲੜਕਾ ਆਇਆ   ਜੋ ਉਸ ਨੂੰ ਗੱਲਾਂ ਵਿਚ ਲਾ ਲਿਆ ਐਨੇ ਚ ਦੋ ਹੋਰ ਨੌਜਵਾਨ ਇਕ ਮੋਟਰਸਾਈਕਲ ਤੇ ਆਏ ਜਿਨ੍ਹਾਂ ਨੇ ਆਪਣਾ ਮੋਟਰਸਾਈਕਲ ਉਸ ਪਾਸ ਰੋਕ ਕੇ ਮੋਟਰਸਾਈਕਲ ਚਲਾ ਰਹੇ ਵਿਅਕਤੀ ਨੇ ਉਸ ਦਾ ਮੋਬਾਈਲ ਫੋਨ ਝਪਟ ਮਾਰ ਕੇ ਮੋਟਰਸਾਈਕਲ ਭਜਾ ਲੈ ਗਏ ਤੇ ਉਸ ਦੇ ਪਾਸ ਖੜ੍ਹਾ ਵਿਅਕਤੀ ਵੀ ਉਨ੍ਹਾਂ ਦੇ ਮਗਰ ਭੱਜ ਗਿਆ

    ਉਨ੍ਹਾਂ ਨੇ ਦੱਸਿਆ ਕਿ ਬਲਜਿੰਦਰ ਕੌਰ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ 13 ਫਰਵਰੀ ਨੂੰ ਅੰਮ੍ਰਿਤਪਾਲ ਸਿੰਘ ਨੂੰ  ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਨੇ ਦੱਸਿਆ ਕਿ ਬਾਕੀ ਦੇ ਦੋ ਰਹਿੰਦੇ ਵੀ ਜਲਦ ਹੀ ਗ੍ਰਿਫਤਾਰ ਕਰ ਲਏ ਜਾਣਗੇ  ਉਨ੍ਹਾਂ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਲੈ ਕੇ ਅੱਗੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੇ

    ਇਸ ਸਬੰਧੀ ਥਾਣਾ ਮੁਖੀ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੀ ਤਫਦੀਸ਼ ਚ ਜਿਹੜੇ ਬਾਕੀ ਦੇ ਦੋ ਰਹਿੰਦੇ ਆਰੋਪੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਉਨ੍ਹਾਂ ਤੋਂ ਹੋਰ ਵੀ ਕਈ ਚੋਰੀਆਂ ਅਤੇ ਵਾਰਦਾਤਾਂ ਦਾ ਪਤਾ ਲੱਗਣ ਦੀ ਉਮੀਦ ਹੈ ਉਨ੍ਹਾਂ ਨੇ ਦੱਸਿਆ ਕੇ ਕਿਸੇ ਵੀ ਆਰੋਪੀ ਨੂੰ ਬਖਸ਼ਿਆ ਨਹੀਂ ਜਾਵੇਗਾ ਪੁਲਿਸ ਵੱਲੋਂ ਵੱਖ ਵੱਖ ਟੀਮਾਂ ਬਣਾ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਕੰਮ ਕੀਤਾ ਜਾ ਰਿਹਾ ਹੈ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

     

    LEAVE A REPLY

    Please enter your comment!
    Please enter your name here