ਇਨ੍ਹਾਂ ਨੌਜਵਾਨਾਂ ਲਈ ਮੁੜ ਅੱਗੇ ਆਏ ਡਾ. ਓਬਰਾਏ
8 ਨੌਜਵਾਨਾਂ ਨੂੰ ਪੰਜਾਬ ਵਾਪਸ ਲਿਆਉਣਗੇ ਓਬਰਾਏ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਸਰਬਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਡਾ. ਐਸ.ਪੀ ਸਿੰਘ ਓਬਰਾਏ ਇੱਕ ਵਾਰ ਫਿਰ ਵਿਦੇਸ਼ੀ ਧਰਤੀ ‘ਤੇ ਬੇ ਸਹਾਰਾ ਨੌਜਵਾਨਾਂ ਲਈ ਆਏ ਹਨ। ਦੁਬਈ ਵਿੱਚ ਇੱਕ ਸਕਿਉੂਰਿਟੀ ਕੰਪਨੀ ਬੰਦ (jobless) ਹੋਣ ਨਾਲ ਉਥੇ ਸਕਿਊਰਿਟੀ ਗਾਰਡ ਦੇ ਤੌਰ ‘ਤੇ ਕੰਮ ਕਰਨ ਵਾਲੇ ਨੌਜਵਾਨ ਬੇਸਹਾਰਾ ਹੋ ਗਏ ਹਨ।
ਡਾ. ਓਬਰਾਏ ਨੇ ਇਨਾਂ ਨੌਜਵਾਨਾਂ ਨੂੰ ਘਰ ਲਿਆਉਣ ਲਈ ਬਾਂਹ ਫੜੀ ਹੈ।ਦੁਬਈ ਦੀ ਇਸ ਸਕਿਊਰਿਟੀ ਕੰਪਨੀ ਦੇ ਬੰਦ ਹੋਣ ਨਾਲ ਉਥੇ ਕੰਮ ਕਰਦੇ ਕਈ ਨੌਜਵਾਨ ਬੇਰੁਜ਼ਗਾਰ ਹੋ ਗਏ ਹਨ, ਜਿਨ੍ਹਾਂ ਵਿਚ ਪੰਜਾਬੀਆਂ ਦੀ ਗਿਣਤੀ ਜਿਆਦਾ ਹੈ। ਵਿਦੇਸ਼ੀ ਧਰਤੀ ‘ਤੇ ਆਰਥਿਕ ਤੰਗੀ ਦਾ ਸ਼ਿਕਾਰ ਹੋਏ ਨੌਜਵਾਨ ਆਪਣੇ ਦੇਸ਼ ਪਰਤਣ ਲਈ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਮਜ਼ਬੂਰ ਹੋ ਰਹੇ ਹਨ। ਦੁਬਈ ਵਿੱਚ ਫਸੇ ਅਜਿਹੇ ਨੌਜਵਾਨਾਂ ਦੀ ਗਿਣਤੀ 28 ਤੱਕ ਦੱਸੀ ਜਾ ਰਹੀ ਹੈ।
ਜਿਨਾਂ ਵਿੱਚ ਵੱਡੀ ਗਿਣਤੀ ਪੰਜਾਬੀਆਂ ਦੀ ਹੀ ਹੈ। ਕਰੀਬ ਚਾਰ ਮਹੀਨੇ ਪਹਿਲਾ ਹੀ ਇਹ ਨੌਜਵਾਨ ਨੌਕਰੀ ਲਈ ਦੁਬਈ ਗਏ ਸਨ। ਜਿੱਥੇ ਇੱਕ ਸਕਿਊਰਿਟੀ ਕੰਪਨੀ ਵਿੱਚ ਕੰਮ ਤਾਂ ਮਿਲਿਆ ਪਰ ਤਨਖਾਹ ਨਹੀਂ ਮਿਲੀ, ਆਖਰ ਚਾਰ ਮਹੀਨੇ ਬਾਅਦ ਮਾਲਕ ਕੰਪਨੀ ਬੰਦ ਕਰਕੇ ਫਰਾਰ ਹੋ ਗਿਆ।
ਸਰਬਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁੱਖੀ ਡਾ. ਐਸ.ਪੀ ਸਿੰਘ ਓਬਰਾਏ ਦੇ ਇਹ ਮਾਮਲਾ ਧਿਆਨ ਵਿਚ ਆਇਆ ਤਾਂ ਉਨਾਂ ਨੌਜਵਾਨਾਂ ਨੂੰ ਆਪਣੇ ਘਰ ਤੱਕ ਪਹੁੰਚਾਉਣ ਦਾ ਜਿੰਮਾ ਚੁੱਕ ਲਿਆ। ਡਾ. ਓਬਰਾਏ 28 ਨੌਜਵਾਨਾਂ ਵਿਚੋਂ 8 ਨੂੰ ਦੁਬਈ ਤੋਂ ਹਵਾਈ ਜਹਾਜ ਰਾਹੀਂ ਪੰਜਾਬ ਲਿਆਉਣਗੇ।
8 ਨੌਜਵਾਨਾਂ ਸਮੇਤ ਡਾ. ਓਬਰਾਏ 15 ਫਰਵਰੀ ਨੂੰ ਮੁਹਾਲੀ ਏਅਰਪੋਰਟ ‘ਤੇ ਪੁੱਜਣਗੇ। ਇਨ੍ਹਾਂ ਤੋਂ ਇਲਾਵਾ ਹੋਰ ਨੌਜਵਾਨਾਂ ਨੂੰ ਵੀ ਆਪਣੇ ਘਰ ਤੱਕ ਪਹੁੰਚਾਉਣ ਲਈ ਪ੍ਰੀਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ ਤੇ ਸਾਰੀ ਕਾਰਵਾਈ ਪੂਰੀ ਹੋਣ ‘ਤੇ ਬਾਕੀਆਂ ਨੂੰ ਵੀ ਪੰਜਾਬ ਲਿਆਦਾ ਜਾਵੇਗਾ।
ਦੱਸਣਾ ਬਣਦਾ ਹੈ ਕਿ ਅਰਬ ਦੇਸ਼ਾਂ ਅੰਦਰ ਸਜ਼ਾ ਜ਼ਾਫਤਾ ਅਨੇਕਾਂ ਨੌਜਵਾਨਾਂ ਨੂੰ ਫ਼ਾਸੀ ਦੇ ਫ਼ੰਦੇ ਤੋਂ ਬਚਾਉਣ ਲਈ ਆਪਣੇ ਕੋਲੋਂ ਪਹਿਲਾ ਹੀ ਕਰੋੜਾਂ ਰੁਪਏ ਖਰਚ ਕਰ ਚੁੱਕੇ ਹਨ। ਓਬਰਾਏ ਵੱਲੋਂ ਬੀਤੇ ਦਿਨ ਹੀ ਅਰਬ ਵਿਚ ਫਸੀਆਂ ਕੁੜੀਆਂ ਨੂੰ ਆਪਣੇ ਘਰ ਤੱਕ ਪਹੁੰਚਾਉਣ ਦਾ ਬੀੜਾ ਚੁੱਕਿਆ, ਜਿਸਤੋਂ ਬਾਅਦ ਅੱਜ ਮੁੜ ਪੰਜਾਬੀ ਨੌਜਵਾਨਾਂ ਲਈ ਮਸੀਹਾ ਬਣੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।