ਅਰਵਿੰਦ ਕੇਜਰੀਵਾਲ ਦੀ ਜਿੱਤ ਦੀ ਖ਼ੁਸ਼ੀ ਵਿੱਚ ਪੰਜਾਬੀ ਵੀ ਝੂਮੇ, ਪੰਜਾਬ ‘ਚ ਤੀਜੀ ਧਿਰ ਦੇ ਆਸਾਰ
ਚੰਡੀਗੜ (ਅਸ਼ਵਨੀ ਚਾਵਲਾ)। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (AAP) ਦੀ ਵੱਡੀ ਜਿੱਤ ਨਾਲ ਪੰਜਾਬ ‘ਚ ਪਾਰਟੀ ਲੀਡਰਸ਼ਿਪ ਦੇ ਹੌਸਲੇ ਬੁਲੰਦ ਹੋ ਗਏ ਹਨ ਅਗਲੇ ਦੋ ਸਾਲ ਬਾਅਦ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣਗੀਆਂ, ਜਿਸ ਲਈ ਪਾਰਟੀ ਇਸ ਵਾਰ 2 ਸਾਲ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਸਕਦੀ ਹੈ। ਦਿੱਲੀ ਚੋਣਾਂ ਦੇ ਨਤੀਜੇ ਦੇ ਇੱਕ ਦਿਨ ਪਹਿਲਾਂ ਹੀ ਪੰਜਾਬ ਦੀ ਸਾਰੀ ਲੀਡਰਸ਼ਿਪ ਦਿੱਲੀ ਪੁੱਜ ਗਈ ਸੀ, ਜਿਥੇ ਉਨਾਂ ਨੇ ਜਿੱਤ ਦੇ ਅਨੁਮਾਨ ਅਨੁਸਾਰ ਆਪਣੀਆਂ ਗੋਟੀਆਂ ਵੀ ਖੇਡਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਪੰਜਾਬ ਯੂਨਿਟ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਡਿਊਟੀ ਕਰਨ ਦੇ ਨਾਲ ਹੀ ਕਾਫ਼ੀ ਜਿਆਦਾ ਸਿੱਖ ਕੇ ਵੀ ਆਈ ਹੈ ਕਿ ਕਿਵੇਂ ਪ੍ਰੈਸ਼ਰ ਹੇਠ ਕੰਮ ਕਰਦੇ ਹੋਏ ਵੱਡੀ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 100 ਸੀਟਾਂ ਤੱਕ ਦੀ ਜਿੱਤਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਆਖਰੀ ਸਮੇਂ ਵਿੱਚ ਅਤਿ ਵਿਸ਼ਵਾਸ ਕਰਕੇ ਉਸ ਪੱਧਰ ਦਾ 20 ਸੀਟਾਂ ਤੱਕ ਸੀਮਤ ਹੋ ਕੇ ਰਹਿ ਗਈ ਸੀ ਹੁਣ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਪੰਜਾਬ ਯੂਨਿਟ ਨੇ ਕੰਮ ਕਰਨ ਦਾ ਉਹ ਤਰੀਕਾ ਵੀ ਸਿੱਖ ਲਿਆ ਹੈ, ਜਿਸ ਰਾਹੀਂ ਇੰਨੀ ਵੱਡੀ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ।
ਪੰਜਾਬ ਵਿਧਾਨ ਸਭਾ ਚੋਣਾਂ 2017 ਦੌਰਾਨ ਕਾਂਗਰਸ ਪਾਰਟੀ 70 ਤੋਂ ਜਿਆਦਾ ਸੀਟਾਂ ਹਾਸਲ ਕੀਤੀਆਂ ਹਨ ਪਿਛਲੇ ਤਿੰਨਾਂ ਸਾਲਾਂ ਤੋਂ ਕਾਂਗਰਸ ਸਰਕਾਰ ਚੋਣ ਮਨੋਰਥ ਪੱਤਰ ਵਿਚਲੇ ਵਾਅਦੇ ਪੂਰੇ ਨਾ ਕਰਕੇ ਵਿਰੋਧੀਆਂ ‘ਚ ਘਿਰੀ ਹੋਈ ਹੈ ਕਾਂਗਰਸ ਦੇ ਆਪਣੇ ਵਿਧਾਇਕ ਹੀ ਸਰਕਾਰ ‘ਤੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਲਾਉਂਦੇ ਰਹੇ ਹਨ ਕਾਂਗਰਸ ਤੇ ਅਕਾਲੀ ਦਲ ਦੀਆਂ ਨਾਕਾਮੀਆਂ ਦਾ ਫਾਇਦਾ ਆਪ ਨੂੰ ਮਿਲ ਸਕਦਾ ਹੈ ਪੰਜਾਬ ਦੀ ਜਨਤਾ ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਤੋਂ ਬਾਅਦ ਕਾਂਗਰਸ ਪਾਰਟੀ ਤੋਂ ਵੀ ਨਿਰਾਸ਼ ਹੁੰਦੇ ਨਜ਼ਰ ਆ ਰਹੀ ਹਨ। ਜਿਸ ਕਾਰਨ ਪੰਜਾਬ ਵਿੱਚ ਤੀਜੀ ਧਿਰ ਦਾ ਬਦਲ ਉੱਭਰ ਕੇ ਸਾਹਮਣੇ ਆ ਰਿਹਾ ਹੈ ਪਰ ਦਿੱਲੀ ‘ਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਸਿਹਰਾ ਉੱਥੋ ਦੇ ਵਿਕਾਸ ਮਾਡਲ ਨੂੰ ਦਿੱਤਾ ਜਾ ਰਿਹਾ ਹੈ ਖਾਸ ਕਰਕੇ ਸਸਤੀ ਤੇ ਮੁਫ਼ਤ ਬਿਜਲੀ ਸਭ ਤੋਂ ਵੱਡਾ ਮੁੱਦਾ ਹੈ ਤੇ ਇੱਥੇ ਆਪ ਦਾ ਮਾਡਲ ਪੰਜਾਬ ਦੇ ਲੋਕਾਂ ਨੂੰ ਖਿੱਚ ਸਕਦਾ ਹੈ
ਅਕਾਲੀ ਦਲ ਲਈ ਖ਼ਤਰੇ ਦੀ ਘੰਟੀ
ਆਮ ਆਦਮੀ ਪਾਰਟੀ ਦੀ ਇਹ ਵੱਡੀ ਜਿੱਤ ਪੰਜਾਬ ਵਿੱਚ ਵੀ ਅਸਰ ਪਾ ਸਕਦੀ ਹੈ, ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਲਈ ਖ਼ਤਰੇ ਦੀ ਘੰਟੀ ਨਜ਼ਰ ਆ ਰਹੀਂ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੁਣ ਤੱਕ ਕਾਂਗਰਸ ਪਾਰਟੀ ਦੇ ਸਾਹਮਣੇ ਮੁੱਖ ਪਾਰਟੀ ਬਣ ਕੇ ਲੜਦੀ ਆਈ ਹੈ ਪੰਜਾਬ ‘ਚ ਆਪ ਦਾ ਉਭਾਰ ਤੇ ਅਕਾਲੀ ਦਲ ਨੂੰ ਪਾਰਟੀ ਦੇ ਅੰਦਰੋਂ ਤੇ ਬਾਹਰੋਂ ਚੁਣੌਤੀਆਂ ਅਕਾਲੀ ਦਲ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।