ਦੋਹਰੇ ਕਤਲ ਮਾਮਲੇ ਦਾ ਮੁੱਖ ਮੁਲਜਮ ਕਾਬੂ

ਦੋਹਰੇ ਕਤਲ ਮਾਮਲੇ ਦਾ ਮੁੱਖ ਮੁਲਜਮ ਕਾਬੂ

ਮਲੋਟ, (ਮਨੋਜ) ਐਸ.ਪੀ.ਡੀ. ਗੁਰਮੇਲ ਸਿੰਘ ਵੱਲੋਂ ਮਲੋਟ ਵਿਖੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਕੋਟਭਾਈ ਪੁਲਿਸ ਅਧੀਨ ਪਿੰਡ ਲੂੰਡੇਵਾਲਾ ਵਿੱਚ ਹੋਏ ਦੋਹਰੇ ਕਤਲ (murder case) ਮਾਮਲੇ ਦੇ ਮੁੱਖ ਮੁਲਜਮ ਨੂੰ ਕਾਬੂ ਕਰ ਲਿਆ ਹੈ। ਪਰਮਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ ਨੇ ਲਿਖਾਏ ਬਿਆਨਾਂ ਅਨੁਸਾਰ ਉਸਦੇ ਪਿਤਾ ਜਸਵਿੰਦਰ ਸਿੰਘ ਅਤੇ ਮਾਤਾ ਸੁਖਪਾਲ ਕੌਰ ਦਾ ਰਾਜਵੀਰ ਸਿੰਘ ਪੁੱਤਰ ਗੁਰਦੇਵ ਸਿੰਘ, ਚਮਕੌਰ ਸਿੰਘ, ਬਲਕੌਰ ਸਿੰਘ ਅਤੇ ਦਲੋਰ ਸਿੰਘ ਪੁਤਰਾਨ ਰਾਜਵੀਰ ਸਿੰਘ ਅਤੇ ਰਣਜੀਤ ਕੌਰ ਪਤਨੀ ਰਾਜਵੀਰ ਸਿੰਘ ਨੇ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਸੀ ਪੁਲਿਸ ਨੇ ਮੁਲਜਮਾਂ ਵਿਰੁੱਧ ਮਾਮਲਾ ਦਰਜ ਕੀਤਾ ਸੀ।

ਐਸ.ਪੀ.ਡੀ. ਨੇ ਦੱਸਿਆ ਕਿ ਪੁਲਿਸ ਥਾਣਾ ਕੋਟਭਾਈ ਵੱਲੋਂ ਦੋਹਰੇ ਕਤਲ ਦੇ ਇਸ ਮਾਮਲੇ ਵਿਚ ਮੁੱਖ ਮੁਲਜਮ ਰਾਜਵੀਰ ਸਿੰਘ ਸਿੰਘ ਪੁੱਤਰ ਗੁਰਦੇਵ ਸਿੰਘ ਲੂੰਡੇਵਾਲਾ ਨੂੰ ਕਤਲ ਦੌਰਾਨ ਵਰਤੇ 32 ਬੋਰ ਰਿਵਾਲਵਰ ਸਮੇਤ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਿਲ੍ਹੇ ਅੰਦਰ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਵਿੱਚ ਪੁਲਿਸ ਗੈਰ ਸਮਾਜੀ ਅਨਸਰਾਂ ਨਾਲ ਸਖਤੀ ਨਾਲ ਪੇਸ਼ ਆਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।