5-0 ਨਾਲ ਸੀਰੀਜ਼ ਜਿੱਤ ਕੇ ਰੱਚਿਆ ਇਤਿਹਾਸ
ਮੁੰਬਈ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੀ 20 ਸੀਰੀਜ਼ ਦਾ 5ਵਾਂ ਅਤੇ ਆਖਰੀ ਮੈਚ ਮਾਊਂਟ ਮਾਊਨਗਾਨੂਈ ਦੇ ਬੇਅ ਓਵਲ ਮੈਦਾਨ ‘ਤੇ ਖੇਡਿਆ ਗਿਆ, ਜਿੱਥੇ ਭਾਰਤ ਨੇ ਨਿਊਜ਼ੀਲੈਂਡ ਖਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ। ਟਾਸ ਜਿੱਤੇ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਰੋਹਿਤ ਅਤੇ ਰਾਹੁਲ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਨਿਊਜ਼ੀਲੈਂਡ ਨੂੰ 164 ਦੌੜਾਂ ਦਾ ਟੀਚਾ ਦਿੱਤਾ, ਜਿਸ ਦੇ ਜਵਾਬ ‘ਚ ਨਿਊਜ਼ੀਲੈਂਡ ਟੀਮ 20 ਓਵਰਾਂ ਵਿਚ 156 ਦੌੜਾਂ ਹੀ ਬਣਾ ਸਕੀ ਅਤੇ ਭਾਰਤ ਨੇ ਇਹ ਮੈਚ 7 ਦੌੜਾਂ ਨਾਲ ਜਿੱਤ ਕੇ ਟੀ-20 ਸੀਰੀਜ਼ 5-0 ਨਾਲ ਆਪਣੇ ਨਾਂਅ ਕੀਤੀ। ਟੀਮ ਇੰਡੀਆ ਦੀ ਇਹ ਜਿੱਤ ਇਸ ਲਈ ਵੀ ਖਾਸ ਹੈ ਕਿਉਂਕਿ ਭਾਰਤ ਨੇ ਪਹਿਲੀ ਵਾਰ ਟੀ-20 ਸੀਰੀਜ਼ 5-0 ਨਾਲ ਜਿੱਤੀ ਹੈ।
ਟੀਚੇ ਦਾ ਪਿੱਛਾ ਕਰਨ ਉਤਰੀ ਕੀਵੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਦੋਵੇਂ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਅਤੇ ਕੌਲਿਨ ਮੁਨਰੋ ਸਸਤੇ ਆਪਣੀਆਂ ਵਿਕਟਾਂ ਗੁਆ ਕੇ ਪਵੇਲੀਅਨ ਪਰਤ ਗਏ। ਉੱਥੇ ਹੀ ਟਾਮ ਬਰੂਸ ਆਪਣਾ ਖਾਤਾ ਵੀ ਨਹੀਂ ਖੋਲ ਸਕੇ ਅਤੇ ਰਨ ਆਊਟ ਹੋ ਗਏ। ਇਸ ਤੋਂ ਬਾਅਦ ਵਿਕਟਕੀਪਰ ਬੱਲੇਬਾਜ਼ ਟਾਮ ਸੀਫਰਟ ਅਤੇ ਰਾਸ ਟੇਲਰ ਨੇ ਪਾਰੀ ਨੂੰ ਅੱਗੇ ਵਧਾਇਆ ਅਤੇ ਮੁਸ਼ਕਿਲ ‘ਚ ਫਸੀ ਕੀਵੀ ਟੀਮ ਨੂੰ ਬਾਹਰ ਕੱਡਿਆ। ਹਾਲਾਂਕਿ ਸੀਫਰਟ ਵੀ ਆਪਣਾ ਆਰਧ ਸੈਂਕੜਾ ਕਰਨ ਤੋਂ ਬਾਅਦ ਨਵਦੀਪ ਸੈਣੀ ਦਾ ਸ਼ਿਕਾਰ ਹੋ ਗਏ। ਸੀਫਰਟ ਨੇ ਆਪਣੀ 50 ਦੌੜਾਂ ਦੀ ਪਾਰੀ ਦੌਰਾਨ 3 ਛੱਕੇ ਅਤੇ 5 ਚੌਕੇ ਲਾਏ। ਇਸ ਤੋਂ ਬਾਅਦ ਅਗਲੇ ਬੱਲੇਬਾਜ਼ ਦੇ ਰੂਪ ‘ਚ ਆਏ ਡੈਰੇਲ ਮਿਚੇਲ ਸਿਰਫ 2 ਦੌੜਾਂ ਬਣਾ ਬੁਮਰਾਹ ਹੱਥੋਂ ਬੋਲਡ ਹੋ ਗਏ।
ਟੀਮਾਂ ਇਸ ਤਰ੍ਹਾਂ ਸਨ :
ਭਾਰਤ : ਲੋਕੇਸ਼ ਰਾਹੁਲ, ਸੰਜੂ ਸੈਮਸਨ, ਰੋਹਿਤ ਸ਼ਰਮਾ (ਕਪਤਾਨ), ਸ਼੍ਰੇਅਸ ਅਈਅਰ, ਸ਼ਿਵਮ ਦੂਬੇ, ਮਨੀਸ਼ ਪਾਂਡੇ, ਵਾਸ਼ਿੰਗਟਨ ਸੁੰਦਰ, ਸ਼ਰਦੂਲ ਠਾਕੁਰ, ਯੁਜਵੇਂਦਰ ਚਾਹਲ, ਨਵਦੀਪ ਸੈਣੀ, ਜਸਪ੍ਰੀਤ ਬੁਮਰਾਹ।
ਨਿਊਜ਼ੀਲੈਂਡ : ਮਾਰਟਿਨ ਗੁਪਟਿਲ, ਕੋਲਿਨ ਮੁਨਰੋ, ਟਿਮ ਸਿਫ਼ਰਟ, ਟਾਮ ਬਰੂਸ, ਰਾਸ ਟੇਲਰ, ਡੈਰਲ ਮਿਸ਼ੇਲ, ਮਿਸ਼ੇਲ ਸੈਂਟਨਰ, ਸਕਾਟ ਕੁਗਲੀਜੈਨ, ਟਿਮ ਸਾਊਥੀ (ਕਪਤਾਨ), ਇਸ਼ ਸੋਢੀ, ਹਮੀਸ਼ ਬੇਨੇਟ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।