ਬੂੰਦ-ਬੂੰਦ ਨਾਲ ਘੜਾ ਭਰ ਜਾਂਦੈ
ਆਮ ਤੌਰ ‘ਤੇ ਹਰ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਸ ਕੋਲ ਬਹੁਤ ਸਾਰਾ ਪੈਸਾ ਜਾਂ ਧਨ ਹੋਵੇ, ਸਾਰੀਆਂ ਸੁਖ-ਸਹੂਲਤਾਂ ਹੋਣ ਇਸੇ ਤਰ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਵਿਅਕਤੀ ਕਈ ਤਰ੍ਹਾਂ ਦੇ ਯਤਨ ਵੀ ਕਰਦਾ ਹੈ ਅਚਾਰੀਆ ਚਾਣੱਕਿਆ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਕੋਈ ਗਰੀਬ ਵਿਅਕਤੀ ਵੀ ਪੈਸਾ ਇਕੱਠਾ ਕਰ ਸਕਦਾ ਹੈ ਆਪਣੇ ਇੱਕ ਸ਼ਲੋਕ ਵਿਚ ਚਾਣੱਕਿਆ ਨੇ ਦੱਸਿਆ ਹੈ ਕਿ ਇੱਕ-ਇੱਕ ਬੂੰਦ ਨਾਲ ਪਾਣੀ ਦਾ ਘੜਾ ਭਰ ਜਾਂਦਾ ਹੈ, ਇਹੀ ਨਿਯਮ ਧਨ, ਵਿੱਦਿਆ ਅਤੇ ਧਰਮ ‘ਤੇ ਵੀ ਲਾਗੂ ਹੁੰਦਾ ਹੈ
ਜਿਸ ਤਰ੍ਹਾਂ ਕੋਈ ਘੜਾ ਬੂੰਦ-ਬੂੰਦ ਨਾਲ ਪੂਰਾ ਭਰ ਜਾਂਦਾ ਹੈ, ਠੀਕ ਉਸੇ ਤਰ੍ਹਾਂ ਜੇਕਰ ਕੋਈ ਵਿਅਕਤੀ ਥੋੜ੍ਹਾ-ਥੋੜ੍ਹਾ ਪੈਸਾ ਇਕੱਠਾ ਕਰੇ ਤਾਂ ਕਦੇ ਨਾ ਕਦੇ ਉਸ ਦੇ ਕੋਲ ਵੀ ਧਨ ਇਕੱਠਾ ਹੋ ਜਾਵੇਗਾ ਕੋਈ ਵੀ ਵਿਅਕਤੀ ਇੱਕਦਮ ਧਨ ਇਕੱਠਾ ਨਹੀਂ ਕਰ ਸਕਦਾ ਇਹ ਗੱਲ ਵਿੱਦਿਆ ਜਾਂ ਸਿੱਖਿਆ ‘ਤੇ ਵੀ ਲਾਗੂ ਹੁੰਦੀ ਹੈ ਸਿੱਖਿਆ ਵੀ ਥੋੜ੍ਹੀ-ਥੋੜ੍ਹੀ ਗ੍ਰਹਿਣ ਕੀਤੀ ਜਾਵੇ ਤਾਂ ਵਧੇਰੇ ਚੰਗਾ ਰਹਿੰਦਾ ਹੈ ਕੋਈ ਵੀ ਵਿਅਕਤੀ ਰਾਤੋ-ਰਾਤ ਗਿਆਨੀ ਨਹੀਂ ਬਣ ਸਕਦਾ ਇਸੇ ਤਰ੍ਹਾਂ ਧਾਰਮਿਕ ਕੰਮਾਂ ਨਾਲ ਪੁੰਨ ਦੀ ਪ੍ਰਾਪਤੀ ਹੁੰਦੀ ਹੈ ਧਰਮ ਦੇ ਛੋਟੇ-ਛੋਟੇ ਕੰਮਾਂ ਨਾਲ ਹੀ ਸਾਡੇ ਪਾਪ ਨਸ਼ਟ ਹੁੰਦੇ ਹਨ ਅਤੇ ਪੁੰਨ ਵਧਦਾ ਜਾਂਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।