ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home Breaking News ਪੈਟਰੋਲ 24 ਪੈਸ...

    ਪੈਟਰੋਲ 24 ਪੈਸੇ, ਡੀਜਲ 22 ਪੈਸੇ ਸਸਤਾ

    Petrol, 24 Paise, Diesel, 22 Paise, Cheaper

    ਪੈਟਰੋਲ 24 ਪੈਸੇ, ਡੀਜਲ 22 ਪੈਸੇ ਸਸਤਾ
    ਦਿੱਲੀ ‘ਚ 13 ਨਵੰਬਰ 2019 ਤੋਂ ਬਾਅਦ ਦਾ ਹੇਠਲਾ ਪੱਧਰ

    ਨਵੀਂ ਦਿੱਲੀ, ਏਜੰਸੀ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਇੱਕ ਦਿਨ ਸਥਿਰ ਰਹਿਣ ਤੋਂ ਬਾਅਦ ਵੀਰਵਾਰ ਨੂੰ ਫਿਰ ਘਟੇ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਪੈਟਰੋਲ ਢਾਈ ਮਹੀਨੇ ਅਤੇ ਡੀਜ਼ਲ ਡੇਢ ਮਹੀਨੇ ਦੇ ਹੇਠਲੇ ਪੱਧਰ ‘ਤੇ ਆ ਗਿਆ। ਦੇਸ਼ ਦੀ ਸਭ ਤੋਂ ਵੱਡੀ ਤੇਲ ਵੰਡ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ‘ਚ ਪੈਟਰੋਲ ਅੱਜ 24 ਪੈਸੇ ਸਸਤਾ ਹੋ ਕੇ 73.36 ਰੁਪਏ ਪ੍ਰਤੀ ਡਾਲਰ ‘ਤੇ ਆ ਗਿਆ ਜੋ 13 ਨਵੰਬਰ 2019 ਤੋਂ ਬਾਅਦ ਦਾ ਹੇਠਲਾ ਪੱਧਰ ਹੈ। ਇੱਥੇ ਡੀਜ਼ਲ ਦੀ ਕੀਮਤ ਵੀ 22 ਪੈਸੇ ਘੱਟ ਹੋ ਕੇ 66.36 ਰੁਪਏ ਪ੍ਰਤੀ ਲੀਟਰ ਰਹਿ ਗਈ। ਇਹ ਪਿਛਲੇ ਸਾਲ 20 ਦਸੰਬਰ ਦੇ ਬਾਅਦ ਦਾ ਹੇਠਲਾ ਪੱਧਰ ਹੈ। ਕੋਲਕਾਤਾ ‘ਚ ਪੈਟਰੋਲ 23 ਪੈਸੇ ਸਸਤਾ ਹੋ ਕੇ 75.99 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ। ਮੁੰਬਈ ਅਤੇ ਚੇਨੱਈ ‘ਚ ਇਸ ਦੀ ਕੀਮਤ 24.24 ਪੈਸੇ ਘਟ ਕੇ ਲੜੀਵਾਰ 78.97 ਰੁਪਏ ਅਤੇ 76.20 ਰੁਪਏ ਪ੍ਰਤੀ ਲੀਟਰ ਰਹੇ। ਡੀਜਲ ਦੀ ਕੀਮਤ ਕੋਲਕਾਤਾ ‘ਚ 22 ਪੈਸੇ ਘਟ ਕੇ 68.72 ਰੁਪਏ ਪ੍ਰਤੀ ਲੀਟਰ ਰਹੀ। ਮੁੰਬਈ ਅਤੇ ਚੇਨੱਈ ‘ਚ ਡੀਜ਼ਲ ਦੀਆਂ ਕੀਮਤਾਂ 23-23 ਰੁਪਏ ਪ੍ਰਤੀ ਲੀਟਰ ਘਟੇ। ਇੱਕ ਲੀਟਰ ਡੀਜ਼ਲ ਮੁੰਬਈ ‘ਚ 69.56 ਰੁਪਏ ਅਤੇ ਚੇਨੱਈ ‘ਚ 70.10 ਰੁਪਏ ਵਿਕਿਆ। Petrol

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here